
ਅਦਾਕਾਰਾ ਮਾਧੁਰੀ ਦਿਕਸ਼ਿਤ ਅਤੇ ਐਕਟਰ ਅਨਿਲ ਕਪੂਰ ਨੇ ਇਕ ਵਾਰ ਫਿਰ ਤੋਂ ਲੋਕਾਂ ਨੂੰ 90 ਦੇ ਦਹਾਕੇ ਦੀ ਆਨਸਕ੍ਰੀਨ ਕਮਿਸਟ੍ਰੀ ਦੀ ਯਾਦ ਦਿਵਾ ਦਿਤੀ। ...
ਮੁੰਬਈ : ਅਦਾਕਾਰਾ ਮਾਧੁਰੀ ਦਿਕਸ਼ਿਤ ਅਤੇ ਐਕਟਰ ਅਨਿਲ ਕਪੂਰ ਨੇ ਇਕ ਵਾਰ ਫਿਰ ਤੋਂ ਲੋਕਾਂ ਨੂੰ 90 ਦੇ ਦਹਾਕੇ ਦੀ ਆਨਸਕ੍ਰੀਨ ਕਮਿਸਟ੍ਰੀ ਦੀ ਯਾਦ ਦਿਵਾ ਦਿਤੀ। ਦੋਵੇਂ ਹਾਲ ਹੀ ਵਿਚ ਅਪਣੀ ਫ਼ਿਲਮ 'ਟੋਟਲ ਧਮਾਲ' ਦੀ ਪ੍ਰਮੋਸ਼ਨ ਲਈ ਪੁੱਜੇ ਸਨ। ਇਸ ਦੌਰਾਨ ਅਨਿਲ ਨੇ ਇਕ ਅਜਿਹਾ ਐਕਟ ਕੀਤਾ ਕਿ ਸਾਰੇ ਖੁਸ਼ ਹੋ ਉੱਠੇ ਅਤੇ ਉਨ੍ਹਾਂ ਦੇ ਲਈ ਖੂਬ ਤਾੜੀਆਂ ਵੀ ਵਜਾਈਆਂ ਗਈਆਂ। ਦੱਸ ਦਈਏ ਕਿ ਹਾਲ ਹੀ ਵਿਚ ਮਾਧੁਰੀ ਦਿਕਸ਼ਿਤ ਅਤੇ ਅਨਿਲ ਕਪੂਰ ਅਪਣੀ ਫਿਲਮ ਟੋਟਲ ਧਮਾਲ ਦੇ ਪ੍ਰਮੋਸ਼ਨ ਲਈ ਡਾਂਸ ਸ਼ੋਅ ਸੁਪਰ ਡਾਂਸਰ 3 ਦੇ ਸੈਟ 'ਤੇ ਪੁੱਜੇ।
ਇਸ ਦੌਰਾਨ ਅਨਿਲ ਕਪੂਰ ਨੇ ਮਾਧੁਰੀ ਨਾਲ ਅਪਣੀ ਆਨਸਕ੍ਰੀਨ ਕਮਿਸਟ੍ਰੀ ਨੂੰ ਰੀਕਰੀਏਟ ਕੀਤਾ। ਉਹ ਮਾਧੁਰੀ ਦੇ ਸਾਹਮਣੇ ਗੋਡੀਆਂ 'ਤੇ ਬੈਠ ਗਏ ਅਤੇ ਫਿਰ ਉਨ੍ਹਾਂ ਦਾ ਹੱਥ ਮੰਗਿਆ। ਇਸ ਦੀ ਤਸਵੀਰਾਂ ਵੀ ਸੋਸ਼ਲ ਸਾਇਟਸ 'ਤੇ ਖੂਬ ਸ਼ੇਅਰ ਹੋਈਆਂ। ਜਿੱਥੇ ਲੋਕਾਂ ਨੇ ਉਨ੍ਹਾਂ ਦੇ ਇਸ ਐਕਟ ਨੂੰ ਖੂਬ ਸਰਾਹਿਆ। ਇਸ ਤੋਂ ਇਲਾਵਾ ਉਹਨਾਂ ਪੁਰਾਣੇ ਦੌਰ ਦੀ ਯਾਦ ਦਿਵਾਉਣ ਲਈ ਧੰਨਵਾਦ ਵੀ ਕਿਹਾ।
ਮਾਧੁਰੀ ਅਤੇ ਅਨਿਲ ਨੇ 90 ਦੇ ਦਜਾਕੇ ਵਿਚ ਬੇਟਾ, ਤੇਜ਼ਾਬ, ਰਾਮ ਲਖਨ, ਕਿਸ਼ਨ ਕੰਨਹਿਆ ਅਤੇ ਪੁਕਾਰ ਦੇ ਨਾਲ ਹੀ ਹੋਰ ਫਿਲਮਾਂ ਵਿਚ ਇਕੱਠੇ ਕੰਮ ਕੀਤਾ। ਇਹਨਾਂ ਸਾਰੀਆਂ ਫ਼ਿਲਮਾਂ ਵਿਚ ਇਹਨਾਂ ਦੀ ਜੋਡ਼ੀ ਨੂੰ ਖੂਬ ਪਸੰਦ ਕੀਤਾ ਗਿਆ। ਹੁਣ ਇਕ ਵਾਰ ਫਿਰ ਤੋਂ ਦੋਵੇਂ ਇਕੱਠੇ ਫ਼ਿਲਮ ਟੋਟਲ ਧਮਾਲ ਵਿਚ ਨਜ਼ਰ ਆਉਣਗੇ। ਇਸ ਫਿਲਮ ਵਿਚ ਉਨ੍ਹਾਂ ਤੋਂ ਇਲਾਵਾ ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਜਾਵੇਦ ਜਾਫਰੀ ਅਤੇ ਈਸ਼ਾ ਗੁਪਤਾ ਵੀ ਸ਼ਾਮਿਲ ਹਨ।
ਮਾਧੁਰੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਅਭੀਸ਼ੇਕ ਵਰਮਨ ਦੀ ਫਿਲਮ ਕਲੰਕ ਵਿਚ ਵੀ ਨਜ਼ਰ ਆਉਣਗੀ। ਇਸ ਵਿਚ ਆਲਿਆ ਭੱਟ, ਵਰੁਣ ਧਵਨ, ਸੰਜੈ ਦੱਤ, ਆਦਿਤਯ ਰਾਏ ਕਪੂਰ, ਕੁਣਾਲ ਖੇਮੂ ਅਤੇ ਸੋਨਾਕਸ਼ੀ ਸਿਨਹਾ ਵੀ ਸ਼ਾਮਿਲ ਹਨ। ਇਹ ਫਿਲਮ 19 ਅਪ੍ਰੈਲ 2019 ਨੂੰ ਰਿਲੀਜ਼ ਹੋਵੇਗੀ।