
Mumbai Police Ranveer Allahbadia House : ਇਮਾਰਤ ਦੇ ਬਾਹਰ ਸਥਾਨਕ ਪੁਲਿਸ ਇਲਾਕੇ ’ਚ ਕਰ ਰਹੀ ਹੈ ਗਸ਼ਤ
Mumbai Police Ranveer Allahbadia House : ਰਣਵੀਰ ਇਲਾਹਾਬਾਦੀਆ ਕਾਮੇਡੀ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' 'ਤੇ ਵਿਵਾਦਪੂਰਨ ਬਿਆਨ ਦੇਣ ਤੋਂ ਬਾਅਦ ਮੁਸੀਬਤ ਵਿੱਚ ਫਸ ਗਏ ਹਨ। ਜਿਵੇਂ ਹੀ ਇਹ ਮਾਮਲਾ ਵਧਿਆ, ਅਸਾਮ ਪੁਲਿਸ ਨੇ ਯੂਟਿਊਬਰ ਵਿਰੁੱਧ ਐਫਆਈਆਰ ਦਰਜ ਕੀਤੀ ਅਤੇ ਹੁਣ ਮੁੰਬਈ ਪੁਲਿਸ ਉਸਦੇ ਘਰ ਦੇ ਬਾਹਰ ਪਹੁੰਚ ਗਈ ਹੈ। ਰਣਵੀਰ ਇਲਾਹਾਬਾਦੀਆ ਦੇ ਇਸ ਵਿਵਾਦਪੂਰਨ ਬਿਆਨ ਦੀ ਕਈ ਸਿਆਸਤਦਾਨਾਂ ਨੇ ਵੀ ਨਿੰਦਾ ਕੀਤੀ ਹੈ ਅਤੇ ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਨੇ ਯੂਟਿਊਬਰ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਕਾਮੇਡੀਅਨ ਸਮੈ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' ਦੇ ਵਿਵਾਦ ਦੇ ਵਿਚਕਾਰ, ਰਣਵੀਰ ਇਲਾਹਾਬਾਦੀਆ ਤੋਂ ਇੱਕ ਵਿਵਾਦਪੂਰਨ ਕਾਮੇਡੀ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਮੁੰਬਈ ਪੁਲਿਸ ਵਰਸੋਵਾ ਸਥਿਤ ਰਣਵੀਰ ਅੱਲ੍ਹਾਬਾਦੀਆ ਦੇ ਘਰ ਬਾਹਰ ਪਹੁੰਚ ਗਈ । ਉਨ੍ਹਾਂ ਦੀ ਇਮਾਰਤ ਦੇ ਬਾਹਰ ਸਥਾਨਕ ਪੁਲਿਸ ਇਲਾਕੇ ਵਿੱਚ ਗਸ਼ਤ ਕਰ ਰਹੀ ਹੈ ।
(For more news apart from Mumbai Police reached Ranveer Allahabadia's house News in Punjabi, stay tuned to Rozana Spokesman)