
ਦਿਵੀਯੰਕਾ ਦੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ 'ਤੇ ਹੋ ਗਏ ਹਨ 70 ਲੱਖ ਫਾਲੋਵਰਸ
ਟੀਵੀ ਜਗਤ ਵਿਚ ਈਸ਼ੀ ਮਾਂ ਦੇ ਨਾਮ ਨਾਲ ਮਸ਼ਹੂਰ ਹੋਈ ਦਿਵੀਯੰਕਾ ਤ੍ਰਿਪਾਠੀ ਟੀਵੀ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਪਣੀ ਜ਼ਿੰਦਗੀ ਦੇ ਛੋਟੇ ਛੋਟੇ ਪਲਾਂ ਨੂੰ ਵੀ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਦੀ ਰਹਿੰਦੀ ਹੈ। ਇਨ੍ਹਾਂ ਹੀ ਐਕਟੀਵਿਟੀ ਦੇ ਨਾਲ ਹੀ ਦਿਵੀਯੰਕਾ ਨੇ ਆਪਣੇ 'ਇੰਸਟਾਗ੍ਰਾਮ' ਉੱਤੇ ਧਮਾਲ ਮਚਾਅ ਦਿਤੀ ਹੈ ਜੀ ਹਾਂ ਦਿਵੀਯੰਕਾ ਦੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ 'ਤੇ ਹੋ ਗਏ ਹਨ 70 ਲੱਖ ਫਾਲੋਵਰਸ। Divyanka Tripathਜਿਸ ਦੀ ਖੁਸ਼ੀ ਉਹ ਧੂਮ ਧਾਮ ਨਾਲ ਮਚਾਉਂਦੀ ਹੋਈ ਨਜ਼ਰ ਆਈ ਅਤੇ ਉਨ੍ਹਾਂ ਨੇ ਅਪਣੇ ਪ੍ਰਸ਼ੰਸਕਾਂ ਨੂੰ ਇਨ੍ਹਾਂ ਪਿਆਰ ਦੇਣ ਦੇ ਲਈ ਖ਼ਾਸ ਧਨਵਾਦ ਵੀ ਦਿਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਦਿਵੀਯੰਕਾ ਟੈਲੀਵਿਜ਼ਨ ਦੀ ਉਹ ਪਹਿਲੀ ਮਹਿਲਾ ਅਦਾਕਾਰਾ ਬਣ ਗਈ ਹੈ ਜਿਸ ਨੂੰ ਇੰਨੇ ਲੋਕ ਫਾਲੋਅ ਕਰ ਰਹੇ ਹਨ। ਇਹ ਇਕ ਰਿਕਾਰਡ ਹੈ ਕਿ ਕਿਸੇ ਟੀਵੀ ਅਦਾਕਾਰਾ ਦੇ ਸੋਸ਼ਲ ਮੀਡੀਆ 'ਤੇ ਇੰਨੇ ਪ੍ਰਸ਼ੰਸਕ ਜੁੜੇ ਹੋਣ।
Divyanka Tripath70 ਲੱਖ ਫਲੋਵਰ ਹੋਣ ਤੋਂ ਬਾਅਦ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਪਤੀ ਵਿਵੇਕ ਦਹੀਆ ਨਾਲ ਇਕ ਤਸਵੀਰ ਸਾਂਝੀ ਕਰਦਿਆਂ ਇਸ ਖੁਸ਼ੀ ਦਾ ਇਜ਼ਹਾਰ ਕੀਤਾ। ਤੁਹਾਨੂੰ ਦਸ ਦਈਏ ਕਿ ਸਟਾਰ ਪਲਸ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਯੇ ਹੈ ਮੁਹੱਬਤੇਂ' 'ਚ ਦਿਵੀਯੰਕਾ ਨੇ ਅਪਣੀ ਦਮਦਾਰ ਅਦਾਕਾਰੀ ਨਾਲ ਦੇਸ਼ ਦੇ ਕੋਨੇ-ਕੋਨੇ 'ਚ ਵੱਸਦੇ ਲੋਕਾਂ 'ਚ ਲੋਕਪ੍ਰਿਯਤਾ ਹਾਸਿਲ ਕੀਤੀ ਹੈ। ਇਸ ਸ਼ੋਅ ਵਿਚ ਹੀ ਉਨ੍ਹਾਂ ਦੀ ਜ਼ਿੰਦਗੀ ਨੇ ਇਕ ਬਿਹਤਰੀਨ ਮੋੜ ਲਿਆ।
Divyanka Tripathਜਿਥੇ ਉਨ੍ਹਾਂ ਨੂੰ ਆਪਣੇ ਸਹਿ ਕਲਾਕਾਰ ਵਿਵੇਕ ਦਹੀਆ ਨਾਲ ਪਿਆਰ ਹੋ ਗਿਆ ਤੇ ਦੋਹਾਂ ਨੇ ਸ਼ੋਅ ਦੌਰਾਨ ਹੀ ਵਿਆਹ ਕਰਵਾ ਲਿਆ ਸੀ। ਇਸ ਤੋਂ ਪਹਿਲਾਂ ਦੋਹਾਂ ਨੇ ਨੱਚ ਬੱਲੀਏ ਵਿਚ ਵੀ ਭਾਗ ਲਿਆ ਸੀ ਅਤੇ ਵਿਜੇਤਾ ਬਣੇ ਸਨ। ਅੱਜ ਵੀ ਦੋਹਾਂ ਨੂੰ ਸੋਸ਼ਲ ਮੀਡੀਆ 'ਤੇ ਦੇਖ ਕੇ ਇੰਝ ਲੱਗਦਾ ਹੈ ਕਿ ਦੋਹਾਂ ਦਾ ਹਾਲ ਹੀ 'ਚ ਵਿਆਹ ਹੋਇਆ ਹੋਵੇ। ਦੋਹੇਂ ਹੀ ਅਪਣਾ ਖੁਸ਼ਹਾਲ ਜੀਵਨ ਵਤੀਤ ਕਰ ਰਹੇ ਹਨ। ਜਿਸ ਵਿਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਵੀ ਸ਼ਾਮਿਲ ਕਰਦੇ ਹਨ।