
ਰਿਪੋਰਟਾਂ ਮੁਤਾਬਕ ਸ਼ੋਅ ਨੂੰ ਸਸਪੈਂਡ ਕਰਨ ਦੀ ਵਜ੍ਹਾ ਸ਼ੂਟਿੰਗ ਦਾ ਲਗਾਤਾਰ ਰੱਦ ਹੋਣਾ ਹੈ
ਲਓ ਜੀ ਇਕ ਵਾਰ ਫ਼ਿਰ ਆ ਗਈ ਹੈ ਅਪਣੇ ਵਿਵਾਦਤ ਸਟਾਰ ਨਾਲ ਜੁੜੀ ਇਕ ਨਵੀਂ ਖ਼ਬਰ। ਵਿਵਾਦਤ ਸਟਾਰ ਤੋਂ ਸਾਡਾ ਭਾਵ ਹੈ ਕਪਿਲ ਸ਼ਰਮਾ ਜੋ ਕਿ ਅਕਸਰ ਹੀ ਵਿਵਾਦਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਜਿਥੇ ਕਾਫੀ ਸਮੇਂ ਤੋਂ ਉਨ੍ਹਾਂ ਦੇ ਨਵੇਂ ਸ਼ੋਅ ਨੂੰ ਲੈ ਕੇ ਚਰਚਾ ਸੀ ਉਥੇ ਹੀ ਬੀਤੇ ਦਿਨੀਂ ਉਨ੍ਹਾਂ ਦੇ ਟਵੀਟ ਕਾਰਨ ਹੰਗਾਮਾ ਖੜ੍ਹਾ ਹੋ ਗਿਆ। ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ ਹੁਣ ਨਵੀਆਂ ਖਬਰਾਂ ਆ ਰਹੀਆਂ ਹਨ ਕਿ ਕਪਿਲ ਸ਼ਰਮਾ ਦੇ ਸ਼ੋਅ ਨੂੰ ਇਕ ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਸ਼ੋਅ ਨੂੰ ਸਸਪੈਂਡ ਕਰਨ ਦੀ ਵਜ੍ਹਾ ਸ਼ੂਟਿੰਗ ਦਾ ਲਗਾਤਾਰ ਰੱਦ ਹੋਣਾ ਹੈ । Kapil Sharmaਦਸ ਦਈਏ ਕਿ ਬੀਤੇ ਦਿਨ ਹੀ ਕਪਿਲ ਨੇ ਅਭੈ ਦਿਓਲ ਨਾਲ ਸ਼ੋਅ ਸ਼ੂਟ ਕੀਤਾ ਸੀ। ਇਸ ਤੋਂ ਬਾਅਦ ਰਾਣੀ ਮੁਖਰਜੀ ਨੂੰ ਸ਼ੂਟ ਲਈ ਬੁਲਾ ਕੇ ਲੰਮਾਂ ਇੰਤਜ਼ਾਰ ਕਰਵਾਇਆ ਗਿਆ ਜਿਸ ਤੋਂ ਬਾਅਦ ਅਖੀਰ 'ਚ ਸ਼ੂਟ ਰੱਦ ਹੋ ਗਿਆ। ਇਨ੍ਹਾਂ ਹੀ ਨਹੀਂ ਇਸ ਵਾਰ ਸ਼ੋਅ ਦੇ ਰੱਦ ਹੋਣ ਦੀ ਗੱਲ ਸਾਹਮਣੇ ਆਈ ਹੈ ਤਾਂ ਦਸ ਦਈਏ ਕਿ ਲਗਾਤਾਰ ਸ਼ੂਟ ਨੂੰ ਰੱਦ ਕਰਨ ਦੀ ਚਰਚਾ ਪਹਿਲਾਂ ਵੀ ਕਈ ਵੱਡੇ ਸਟਾਰ ਕਰ ਚੁਕੇ ਹਨ। ਇਸ ਵਾਰ ਜਦੋਂ ਨਵੇਂ ਸ਼ੋਅ ਦਾ ਪ੍ਰੋਮੋ ਆਇਆ ਤਾਂ ਉਸ 'ਚ ਵੀ ਕਪਿਲ ਨੇ ਸ਼ੂਟ ਰੱਦ ਕਰਨ ਦੀ ਮੁਆਫੀ ਅਜੇ ਦੇਵਗਨ ਕੋਲੋਂ ਮੰਗੀ ਸੀ।
Kapil Sharmaਹਾਲਾਂਕਿ ਸ਼ੋਅ ਨੂੰ ਸਸਪੈਂਡ ਕਰਨ ਦੇ ਲਈ ਸ਼ੂਟ ਦੇ ਰੱਦ ਹੋਣ ਨੂੰ ਅਹਿਮ ਵਜ੍ਹਾ ਦਸਿਆ ਜਾ ਰਿਹਾ ਹੈ ਪਰ ਸੂਤਰ ਕਹਿੰਦੇ ਹਨ ਕਿ ਇਸ ਦੀ ਵਜ੍ਹਾ ਲੋਕਾਂ ਵਲੋਂ ਸ਼ੋਅ ਨੂੰ ਨਾ ਪਸੰਦ ਕੀਤਾ ਜਾਣਾ ਹੈ। ਦਸਿਆ ਜਾਂਦਾ ਹੈ ਕਿ ਇਨੇ ਮਾੜੇ ਰਿਵਿਊਜ਼ ਤੋਂ ਬਾਅਦ ਸ਼ੋਅ ਦੀ ਟੀ . ਆਰ. ਪੀ. ਤੇ ਅਸਰ ਪੈ ਰਿਹਾ ਸੀ ਜਿਸ ਵਜ੍ਹਾ ਕਾਰਨ ਸ਼ੋਅ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ। ਉਥੇ ਹੀ ਇਨ੍ਹਾਂ ਖਬਰਾਂ ਨੂੰ ਝੂਠਾ ਦਸਦੇ ਹੋਏ ਸ਼ੋਅ ਮੇਕਰਸ ਨੇ ਕਿਹਾ ਹੈ ਕਿ ਕਪਿਲ ਸ਼ਰਮਾ ਦੀ ਸਿਹਤ ਖ਼ਰਾਬ ਹੋਣ ਦੇ ਚਲਦਿਆਂ ਇਹ ਫ਼ੈਸਲਾ ਲਿਆ ਗਿਆ ਹੈ।
Kapil Sharmaਇਸ ਦੇ ਨਾਲ ਹੀ ਦਸ ਦਈਏ ਕਿ ਪਿਛਲੇ ਦਿਨੀਂ ਕਪਿਲ ਦੇ ਪੁਰਾਣੇ ਸ਼ੋਅ ਦੀ ਕ੍ਰਿਏਟਿਵ ਹੈੱਡ ਪ੍ਰਿਤੀ ਸਿਮੋਸ ਨੇ ਵੀ ਕਪਿਲ ਨੂੰ ਰਿਹੈਬਿਲੀਟੇਸ਼ਨ ਸੈਂਟਰ 'ਚ ਜਾ ਕੇ ਟ੍ਰੀਟਮੈਂਟ ਲੈਣ ਦੀ ਸਲਾਹ ਦਿੱਤੀ ਸੀ। ਖ਼ੁਦ ਕਪਿਲ ਸ਼ਰਮਾ ਵੀ ਅਪਣੇ ਸ਼ਰਾਬ ਪੀਣ ਦੀ ਬੁਰੀ ਆਦਤ ਦੀ ਗੱਲ ਕਬੂਲ ਚੁਕੇ ਹਨ। ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਦੀਆਂ ਇਹਨਾਂ ਆਦਤਾਂ ਕਾਰਨ ਉਨ੍ਹਾਂ ਦੇ ਕਈ ਕੋ - ਸਟਾਰ ਨੇ ਉਸ ਦਾ ਸਾਥ ਛੱਡ ਦਿੱਤਾ ਹੈ।