ਸਲਮਾਨ ਦੀ ਫ਼ੇਵਰੇਟ ਅਦਾਕਾਰਾ ਦੀਆਂ ਲਾਲ ਜੋੜੇ 'ਚ ਤਸਵੀਰਾਂ ਨੇ ਫ਼ੈਨਜ਼ ਨੂੰ ਕੀਤਾ ਹੈਰਾਨ !!
Published : Apr 11, 2018, 1:16 pm IST
Updated : Apr 11, 2018, 3:36 pm IST
SHARE ARTICLE
Katrina Kaif
Katrina Kaif

ਇਨ੍ਹਾਂ ਤਸਵੀਰਾਂ 'ਚ ਕਟਰੀਨਾ ਪੂਰੀ ਤਰ੍ਹਾਂ ਦੁਲਹਨ ਵਾਂਗ ਸੱਜੀ ਹੋਈ ਹੈ

ਕਟਰੀਨਾ ਕੈਫ਼ ਇੰਨੀ ਦਿਨੀਂ ਬਾਲੀਵੁਡ ਦੇ ਖ਼ਾਨਜ਼ ਦੇ ਨਾਲ ਕੰਮ ਕਰਨ ਨੂੰ ਲੈ ਲੈ ਚਰਚਾ ਵਿਚ ਹੈ।  ਹਾਲ ਹੀ ਦੇ ਵਿਚ ਸਲਮਾਨ ਖਾਨ ਨਾਲ ਉਨ੍ਹਾਂ ਦੀ ਫ਼ਿਲਮ ਆਈ ਸੀ  'ਟਾਈਗਰ ਜ਼ਿੰਦਾ ਹੈ' ਜੋ ਬਲਾਕਬਸਟਰ ਹਿੱਟ ਹੋਈ।  ਇਸ ਦੇ ਨਾਲ ਹੀ ਹੁਣ ਕੈਟਰੀਨਾ ਦੀ ਫ਼ਿਲਮ ਠਗਸ ਆਫ਼ ਹਿੰਦੁਸਤਾਨ ਆਉਣ ਵਾਲੀ ਹੈ ਜਿਸ ਵਿਚ ਉਹ ਮਿਸਟਰ ਪਰਫੈਕਟ ਆਮਿਰ ਖਾਨ ਦੇ ਨਾਲ ਨਜ਼ਰ ਆਵੇਗੀ। ਜਿਸ ਦੀ ਸ਼ੂਟਿੰਗ ਵਿਚ ਉਹ ਦਿਨ ਰਾਤ ਵਿਅਸਤ ਨਜ਼ਰ ਆ ਰਹੀ ਹੈ।Katrina KaifKatrina Kaifਪਰ ਇਸੇ ਵਿਚਕਾਰ ਅਚਾਨਕ ਹੀ  ਕੈਟਰੀਨਾ ਦੇ ਵਿਆਹ ਦੀਆ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਨੇ ਫੈਨਸ ਵਿਚ ਖਲਬਲੀ ਜਿਹੀ ਮਚਾਅ ਦਿਤੀ। ਕਟਰੀਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਜਿਸ ਵਿਚ ਕਟਰੀਨਾ ਨੇ ਲਾਲ ਰੰਗ ਦਾ ਵਿਆਹ ਵਾਲਾ ਜੋੜਾ ਪਾਇਆ ਹੋਇਆ ਹੈ ਅਤੇ ਨਾਲ ਹੀ ਗਹਿਣੇ ਵੀ ਕਾਫ਼ੀ ਪਾਏ ਹੋਏ ਹਨ ਇਨ੍ਹਾਂ ਤਸਵੀਰਾਂ 'ਚ ਕਟਰੀਨਾ ਪੂਰੀ ਤਰ੍ਹਾਂ ਦੁਲਹਨ ਵਾਂਗ ਸੱਜੀ ਹੋਈ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤਾਂ ਇੰਝ ਲਗ ਰਿਹਾ ਹੈ ਕਿ ਕਟਰੀਨਾ ਵੀ ਉਨ੍ਹਾਂ ਸੈਲੀਬ੍ਰਿਟੀਜ਼ ਵਿਚ ਸ਼ਾਮਿਲ ਤਾਂ ਨਹੀਂ ਹੋ ਗਈ ਜੋ ਅੱਜ ਕੱਲ ਚੋਰੀ ਛਿਪੇ ਵਿਆਹ ਕਰਵਾ ਰਹੇ ਹਨ।  ਅਜਿਹੇ 'ਚ ਕਟਰੀਨਾ ਵੱਲ ਵੀ ਹੀ ਇਸ਼ਾਰਾ ਜਾਣਾ।

Katrina KaifKatrina Kaifਪਰ ਤੁਸੀਂ ਸਲਮਾਨ ਦੀ ਪਿਆਰੀ ਕਟਰੀਨਾ ਬਾਰੇ ਕੁਝ ਹੋਰ ਸੋਚੋਂ ਅਸੀਂ ਤੁਹਾਨੂੰ ਪਹਿਲਾਂ ਹੀ ਦਸ ਦਿੰਦੇ ਹਨ ਕਿ ਜਨਾਬ ਕਟਰੀਨਾ ਦੀਆਂ ਇਹ ਵਾਇਰਲ ਤਸਵੀਰਾਂ ਫ਼ਿਲਮ 'ਜ਼ੀਰੋ' ਦੇ ਸੈੱਟ ਦੀਆਂ ਹਨ। ਜਿਸ ਦੇ ਇਕ ਸੀਨ ਲਈ ਕਟਰੀਨਾ ਲਾੜੀ ਦਾ ਜੋੜਾ ਪਾਈ ਨਜ਼ਰੀ ਆ ਰਹੀ ਹੈ। ਇਸ ਫ਼ਿਲਮ ਵਿਚ ਕਟਰੀਨਾ ਅਤੇ  ਸ਼ਾਹਰੁਖ ਖਾਨ ਅਹਿਮ ਕਿਰਦਾਰ ਵਿਚ ਹਨ ਜਿਸ ਵਿਚ ਉਹ ਇਕ ਬੌਨੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ। ਕੈਟਰੀਨਾ ਅਤੇ ਸ਼ਾਹਰੁਖ ਤੋਂ ਇਲਾਵਾ ਫ਼ਿਲਮ ਜ਼ੀਰੋ ਵਿਚ ਅਨੁਸ਼ਕਾ ਸ਼ਰਮਾ ਵੀ ਅਹਿਮ ਕਿਰਦਾਰ ਨਿਭਾਅ ਰਹੀ  ਹੈ।Katrina KaifKatrina Kaif ਦੱਸਿਆ ਜਾਂਦਾ ਹੈ ਕਿ ਇਸ ਫ਼ਿਲਮ 'ਚ ਕਟਰੀਨਾ ਅਤੇ ਅਨੁਸ਼ਕਾ ਦਾ ਕਿਰਦਾਰ ਪਹਿਲਾਂ ਨਾਲੋਂ ਕਾਫ਼ੀ ਅਲਗ ਹੈ । ਜਿਥੇ ਕਟਰੀਨਾ ਸ਼ਰਾਬ ਦੀ ਲਤ ਨਾ ਜੂਝਦੀ ਦਿਖੇਗੀ ਉਥੇ ਹੀ ਅਨੁਸ਼ਕਾ ਇਕ ਸਟ੍ਰਗਲ ਕਰਦੀ ਹੋਈ ਸਾਈਂਟਿਸਟ ਦੇ ਕਿਰਦਾਰ 'ਚ ਨਜ਼ਰ ਆਵੇਗੀ। ਕਾਬਿਲੇ ਗੌਰ ਹੈ ਕਿ ਫ਼ਿਲਮ ਜ਼ੀਰੋ ਦੀ ਇਹ ਤਿਕੜੀ ਇਕ ਵਾਰ ਪਹਿਲਾਂ ਵੀ ਵੱਡੇ ਪਰਦੇ 'ਤੇ ਕਮਾਲ ਦਿਖਾ ਚੁਕੀ ਹੈ ਜਿਥੇ ਫ਼ਿਲਮ "ਜਬ ਤਕ ਹੈ ਜਾਨ' 'ਚ ਇਹ ਨਜ਼ਰ ਆਏ ਸੀ ਅਤੇ ਫ਼ਿਲਮ ਬਲਾਕਬਸਟਰ ਰਹੀ ਸੀ।

 Katrina KaifKatrina Kaif

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement