
ਸ੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਦੀ ਡੇਬਿਊ ਫਿਲਮ ਧੜਕ ਦਾ ਟ੍ਰੇਲਰ ਆਊਟ ਹੋ ਚੁਕਿਆ ਹੈ
ਸ੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਦੀ ਡੇਬਿਊ ਫਿਲਮ ਧੜਕ ਦਾ ਟ੍ਰੇਲਰ ਆਊਟ ਹੋ ਚੁਕਿਆ ਹੈ, ਅਤੇ ਇਸ ਟ੍ਰੇਲਰ ਵਿਚ ਜਾਹਨਵੀ ਕਪੂਰ ਕਮਾਲ ਦੀ ਲੱਗ ਰਹੀ ਹੈ। ਸਕਰੀਨ 'ਤੇ ਜਾਹਨਵੀ ਕਪੂਰ ਦੀ ਹਾਜ਼ਰੀ ਇਕ ਵੱਡੀ ਅਦਾਕਾਰਾ ਦੀ ਧਮਕ ਦਿੰਦੀ ਹੈ। ਜਾਹਨਵੀ ਨੇ ਦਰਸ਼ਕਾਂ ਦਾ ਦਿਲ ਜਿਤਣ ਵਿਚ ਕਾਮਯਾਬੀ ਹਾਸਲ ਕੀਤੀ ਹੈ।
dhadak movie trailer
ਫਿਲਮ ਵਿਚ ਉਨ੍ਹਾਂ ਦੇ ਨਾਲ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਲੀਡ ਰੋਲ ਵਿਚ ਹਨ ਪਰ ਟ੍ਰੇਲਰ ਵਿਚ ਅੱਖਾਂ ਜਾਹਨਵੀ ਕਪੂਰ ਦੀ ਐਕਟਿੰਗ, ਸਟਾਇਲ, ਡਰੈੱਸਅੱਪ ਅਤੇ ਲੁਕ 'ਤੇ ਹੀ ਟਿਕੀਆਂ ਰਹਿੰਦੀਆਂ ਹਨ। ਜਾਹਨਵੀ ਸੱਚਮੁੱਚ ਹੀ ਕੈਮਰੇ 'ਤੇ ਬੇਮਿਸਾਲ ਲੱਗਦੀ ਹੈ ਅਤੇ ਧੜਕ ਦਾ ਟ੍ਰੇਲਰ ਵੇਖ ਕੇ ਇਹ ਗੱਲ ਵੀ ਸਾਫ਼ ਹੋ ਗਈ ਹੈ ਕਿ ਉਹ ਬਾਲੀਵੁਡ ਵਿੱਚ ਲੰਮੀ ਪਾਰੀ ਖੇਡੇਗੀ।
'Dhadak' trailor out
ਧੜਕ ਦੇ ਟ੍ਰੇਲਰ ਦੀ ਖਾਸ ਗੱਲ ਜਾਹਨਵੀ ਕਪੂਰ ਦਾ ਬੋਲਡ ਅਤੇ ਬਿੰਦਾਸ ਅੰਦਾਜ਼ ਹੈ। ਜੀ ਹਾਂ, ਫਿਲਮ ਵਿਚ ਜਾਹਨਵੀ ਪਾਰਥਵੀ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਟ੍ਰੇਲਰ ਵੇਖ ਕੇ ਸਮਝ ਆ ਜਾਂਦਾ ਹੈ ਕਿ ਇਹ ਕਰੈਕਟਰ ਕਾਫ਼ੀ ਬੋਲਡ ਅਤੇ ਬਿੰਦਾਸ ਹੈ।
ਆਓ ਤੁਹਾਨੂੰ ਦਸਦੇ ਹਾਂ ਇਸ ਕਰੈਕਟਰ ਬਾਰੇ ਪੰਜ ਖਾਸ ਗੱਲਾਂ
'Dhadak' trailor out
1. ਟ੍ਰੇਲਰ ਦੇ ਇਕ ਸੀਨ 'ਚ ਜਾਹਨਵੀ ਕਪੂਰ ਈਸ਼ਾਨ ਖੱਟਰ ਨੂੰ ਸ਼ਿਕਾਇਤ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਉਹ ਉਸ ਵਲ ਠੀਕ ਤਰ੍ਹਾਂ ਵੇਖਦਾ ਕਿਉਂ ਨਹੀਂ। ਜਾਹਨਵੀ ਕਹਿੰਦੀ ਹੈ, ਕੀ ਡਰਾਮਾ ਕਰ ਰਿਹਾ ਹੈ ਕੱਲ ਤੋਂ। ਮੈਨੂੰ ਵੇਖ ਕਿਉਂ ਨਹੀਂ ਰਿਹਾ। ਈਸ਼ਾਨ ਜਵਾਬ ਦਿੰਦਾ ਹੈ, ਵੇਖ ਤਾਂ ਰਿਹਾ ਹਾਂ ਤਾਂ ਜਾਹਨਵੀ ਬੋਲਦੀ ਹੈ, ਠੀਕ ਤਰਾਂ ਕਿਉਂ ਨਹੀਂ ਦੇਖ ਰਹੇ।
'Dhadak' trailor out
2. ਅਕਸਰ ਫਿਲਮਾਂ ਵਿਚ ਵੇਖਿਆ ਗਿਆ ਹੈ ਕਿ ਮੁੰਡਾ ਕੁੜੀ ਨੂੰ ਆਈ ਲਵ ਯੂ ਕਹਿੰਦਾ ਹੈ, ਪਰ ਧੜਕ ਵਿਚ ਜਾਹਨਵੀ ਨਾ ਸਿਰਫ਼ ਆਈ ਲਵ ਯੂ ਕਹਿੰਦੀ ਹੈ ਸਗੋਂ ਈਸ਼ਾਨ ਨੂੰ ਆਈ ਲਵ ਯੂ ਕਹਿਣ ਲਈ ਬੋਲਦੀ ਵੀ ਹੈ।
'Dhadak' trailer out
3. ਟ੍ਰੇਲਰ 'ਚ ਈਸ਼ਾਨ - ਜਾਹਨਵੀ ਵਿਚ ਲਿਪ ਕਿਸ ਸੀਨ ਵੀ ਨਜ਼ਰ ਆਇਆ ਹੈ, ਸ਼ਾਇਦ ਪਹਿਲੀ ਫਿਲਮ ਕਾਰਨ ਇਹ ਉਮੀਦ ਨਾ ਹੋਵੇ ਪਰ ਦਰਸ਼ਕਾਂ ਨੂੰ ਜਾਹਨਵੀ-ਇਸ਼ਾਨ ਦਾ ਕਿਸਿੰਗ ਸੀਨ ਦੇਖਣ ਨੂੰ ਮਿਲੇਗਾ।
'Dhadak' trailer out
4. ਜਦੋਂ ਈਸ਼ਾਨ ਜਾਹਨਵੀ ਲਈ ਗਾਣਾ ਗਾਉਂਦਾ ਹੈ ਤਾਂ ਜਾਹਨਵੀ ਉਸਨੂੰ ਬੋਲਦੀ ਹੈ ਕਿ ਤੈਨੂੰ ਅੰਗਰੇਜ਼ੀ ਆਉਂਦੀ ਹੈ ਤਾਂ ਅੰਗਰੇਜ਼ੀ ਵਿੱਚ ਗਾਣਾ ਗਾ। ਜਿਸ ਤੋਂ ਬਾਅਦ ਈਸ਼ਾਨ ਜਾਹਨਵੀ ਲਈ ਇੰਗਲਿਸ਼ ਵਿੱਚ ਤਿਆਰ ਕਰ ਕੇ ਗਾਣਾ ਸੁਣਾਉਂਦਾ ਹੈ, ਜੋ ਦਰਸ਼ਕਾਂ ਨੂੰ ਜ਼ਰੂਰ ਹਸਾਵੇਗਾ।
'Dhadak' trailer out
5. ਧੜਕ ਦੇ ਟ੍ਰੇਲਰ ਵਿਚ ਇਕ ਸੀਨ ਹੈ ਜਦੋਂ ਈਸ਼ਾਨ ਦੇ ਨਾਲ ਕੁੱਝ ਗਲਤ ਹੋ ਰਿਹਾ ਹੁੰਦਾ ਹੈ ਤਾਂ ਜਾਹਨਵੀ ਕਪੂਰ ਵਿੱਚ ਆ ਕੇ ਨਾ ਸਿਰਫ ਗੁੱਸੇ 'ਚ ਬੋਲਦੀ ਹੈ ਸਗੋਂ ਆਪਣੀ ਕਨਪਟੀ ਉਤੇ ਬੰਦੂਕ ਰੱਖ ਲੈਂਦੀ ਹੈ। ਇਸ ਤਰ੍ਹਾਂ ਫਿਲਮ ਵਿਚ ਉਨ੍ਹਾਂ ਦਾ ਕਰੈਕਟਰ ਕਾਫ਼ੀ ਮਜ਼ੇਦਾਰ ਦਿਖਣ ਵਾਲਾ ਹੈ।
'Dhadak' trailer out
ਦਸ ਦਈਏ ਕਿ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਯੂਟਿਊਬ 'ਤੇ ਧੂੰਮਾਂ ਪਾ ਦਿੱਤੀਆਂ। ਕੁੱਝ ਘੰਟਿਆਂ 'ਚ ਹੀ 'ਧੜਕ' ਦੇ ਟ੍ਰੇਲਰ ਨੇ ਯੂਟਿਊਬ 'ਤੇ ਟਰੇਂਡਿੰਗ 'ਚ ਆਪਣੀ ਜਗ੍ਹਾ ਬਣਾ ਲਈ।
'Dhadak' trailor out