Sidhu Moosewala Song Release: ਮਰਹੂਮ ਸਿੱਧੂ ਮੂਸੇਵਾਲਾ ਦੇ ਰਿਲੀਜ਼ ਹੋਏ ਗੀਤ ‘Neal’ ਤੇ ‘Take Notes’ ਦੇ ਬੋਲ
Published : Jun 11, 2025, 12:40 pm IST
Updated : Jun 11, 2025, 1:13 pm IST
SHARE ARTICLE
Lyrics of Sidhu Moosewala's released Neal songs
Lyrics of Sidhu Moosewala's released Neal songs

ਸਿੱਧੂ ਮੂਸੇਵਾਲਾ ਦੇ ਗੀਤ ‘ਨੀਲ’ ਦੇ ਬੋਲ ਇਸ ਪ੍ਰਕਾਰ ਹਨ-

Lyrics of Sidhu Moosewala's released songs: ਪੰਜਾਬ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਪਹਿਲੀ EP Moose Print ਦੇ 3 ਗੀਤ youtube ’ਤੇ ਰਿਲੀਜ਼ ਹੋ ਚੁੱਕੇ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਵੀ ਹੈ।

 ਮੂਸੇਵਾਲਾ ਵਾਲਾ ਭਾਵੇਂ ਇਸ ਦੁਨੀਆ ਵਿੱਚ ਨਹੀਂ ਹੈ ਪਰ ਉਹ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਅੰਦਰ ਜਿਉਂਦਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ, ਉਸ ਦੇ 9 ਗੀਤ ਰਿਲੀਜ਼ ਕੀਤੇ ਗਏ ਹਨ। ਇਹ ਸਾਰੇ ਗੀਤ ਉਸ ਦੇ ਅਧਿਕਾਰਤ ਅਕਾਊਂਟ 'ਤੇ ਰਿਲੀਜ਼ ਕੀਤੇ ਗਏ ਸਨ। ਇਸ ਦੇ ਨਾਲ ਹੀ, ਉਸ ਦੇ ਕੁਝ ਗੀਤ ਹੋਰ ਗਾਇਕਾਂ ਅਤੇ ਰੈਪਰਾਂ ਦੁਆਰਾ ਆਪਣੇ-ਆਪਣੇ ਚੈਨਲਾਂ 'ਤੇ ਰਿਲੀਜ਼ ਕੀਤੇ ਗਏ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਸਾਰੇ ਗੀਤ ਹਿੱਟ ਹੋਏ ਹਨ। ਲੋਕ ਉਸ ਦੇ ਗੀਤਾਂ ਦੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

ਸਿੱਧੂ ਮੂਸੇਵਾਲਾ ਦੇ ਗੀਤ ‘ਨੀਲ’ ਦੇ ਬੋਲ ਇਸ ਪ੍ਰਕਾਰ ਹਨ-

ਆਏ ਮੂਸੇ ਵਾਲਾ ਬੇਬੀ
ਕੀ ਪਤਾ ਨੀ ਤੇਰੇ ’ਚ ਦੇਖਿਆ,
ਰਹਿੰਦੀ ਕਰਦੀ ਤਰੀਫ਼ ਤੇਰੀ ਵੇ, 
ਉਹਨਾਂ ਰਾਹਾਂ ਵਿਚੋਂ ਫੁੱਲ ਉੱਗਦੇ
ਜਿੱਥੋਂ ਲੰਘ ਜਾਂਦੀ ਜੀਪ ਤੇਰੀ ਵੇ, 
ਕੁਝ ਤਾਂ ਤੇਰੇ ’ਚ ਸੱਜਣਾ
ਕੋਈ ਐਵੇਂ ਤਾਂ ਨੀ ਫੀਲ ਲੈ ਗਿਆ।
ਮਾਰੀ ਸੈਨਤ ਤੂੰ ਐਸੀ ਅੱਖ ਨਾਲ, ਮੇਰੇ ਕਾਲਜੇ ’ਤੇ ਨੀਲ ਪੈ ਗਿਆ।

ਮੁੜ ਮੁੜ ਵਰਾਂ ਤੇਰੇ ’ਤੇ ਐਸੀ ਬੱਦਲਾਂ ਦੀ ਘਟਾ ਬਣ ਜਾਂ,
ਤੇਰੇ ਮੋਢੇ ਨਾਲ ਲਟਕੀ ਫਿਰਾਂ ਵੇ ਤੇਰੀ ਰਫਲ ਦਾ ਪੱਟਾ ਬਣ ਜਾਂ,
ਰੂਹ ਕੱਢ ਲੈ ਗਿਆ ਸੋਹਣਿਆ
ਹੁਣ ਪਿੱਛੇ ਦੱਸ ਕੀ ਰਹਿ ਗਿਆ। 
ਮਾਰੀ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ’ਤੇ ਨੀਲ ਪੈ ਗਿਆ।


ਜਦੋਂ ਕਿਤੇ ਤੂੰ ਮਿਲਾਵੇਂ ਨਜ਼ਰਾਂ
ਹੋ ਜਾਨੀਆਂ ਨਿਠਾਲ ਸੋਹਣਿਆ,
ਥਾਏਂ ਖੜੀ ਬੁੱਤ ਬਣ ਜਾਂ ਹੋ ਜੇ ਗੇਰੂ ਵਾਂਗੂ
ਲਾਲ ਸੋਹਣਿਆ, 
ਜੇ ਫਿਰ ਨਜ਼ਰਾਂ ਤਾਂ ਇੰਜ ਲੱਗਦਾ
ਟੋਟਾ ਦਿਲ ਦਾ ਕੋਈ ਚੀਲ ਲੈ ਗਿਆ। 
ਮਾਰੀ ਸੈਨਤ ਤੂੰ ਐਸੀ ਅੱਖ ਨਾ ਮੇਰੇ ਕਾਲਜੇ ’ਤੇ ਨੀਲ ਪੈ ਗਿਆ।

ਓ ਜੱਟੀ ਜਾਂਦੀ ਹੈ ਟਰਾਂਟੋ ਤੜਫੀ ਤੇ ਤੂੰ ਬੀ
ਟਾਉਨ ਰਹੀ ਜਾਨਾਂ ਵੇ, 
ਕਾਹਦਾ ਦਿਲ ’ਚ ਵਸਾਇਆ
ਸਿੱਧੂਆ ਤੂੰ ਤਾਂ ਜੜਾਂ ਵਿੱਚ ਬਹੀ ਜਾਨਾ ਵੇ,
ਤੇਰੇ ਹੱਥੀ ਜਾਨ ਮੂਸੇ ਵਾਲਿਆ
ਮੇਰਾ ਤੂੰਓ ਇੱਕੋ ਹੀਲ ਰਹਿ ਗਿਆ। 
ਮਾਰੀ ਸੈਨਤ ਤੂੰ ਐਸੀ ਅੱਖ ਨਾ ਮੇਰੇ ਕਾਲਜੇ ’ਤੇ ਨੀਲ ਪੈ ਗਿਆ।

ਸਿੱਧੂ ਦੇ ਰਿਲੀਜ਼ ਹੋਏ ਗੀਤ Take Notes ਦੇ ਬੋਲ ਇਸ ਪ੍ਰਕਾਰ ਹਨ-

ਇਕ ਦੋ ਗੱਲਾਂ ਕਰਨੀਆਂ ਸੀ ਤੁਹਾਡੀ ਜ਼ਿੰਦਗੀ ਵਾਸਤੇ ਠੀਕ ਰਹਿਣਗੀਆਂ। 
ਕਿਉਂ ਕਿ ਮੇਰੀ ਜ਼ਿੰਦਗੀ ਵਿਚ ਜੋ ਚੀਜ਼ਾਂ ਸਿੱਖਿਆਂ ਨੇ ਤੁਹਾਨੂੰ ਦੱਸਣਦਾ ਮੇਰਾ ਫਰਜ਼ ਹੈ। 
ਸੋਲ ਯੂ ਟੇਕ ਨੋਟਿਸ
ਬਹੁਤ ਕੰਮ ਆਉਣ ਵਾਲੀਆਂ ਗੱਲਾਂ।


ਸਾਡਾ ਸਿੱਧੂ ਐ ਸਿੱਧੂ ਓ ਲੱਗਦਾ
ਪਹਿਲਾਂ ਮੇਰੇ ਬਾਰੇ ਤੁਹਾਨੂੰ ਭਾਈ ਕਹਿਣਗੇ,
ਫਿਰ ਕਹਿਣਾ ਉਹ ਤਾਂ ਬਸ ਸਾਡੇ ਸਿਰ ’ਤੇ 
ਫੇਰ ਮੇਰੇ ਸਾਲੇ ਉਹ ਭੁਲਾਈ ਕਹਿਣਗੇ,
ਪਰਖ ਕੇ ਦੇਖੀ ਐ ਔਕਾਤ ਸਭ ਦੀ
ਸਾਲ ਹੋਇਆ ਮੈਂ ਤਾਂ ਫਾਹੇ ਪਾਟੇ ਹੋਏ ਨੇ।
ਓ ਦੋ ਤਿੰਨ ਝੂਠ ਨੇ ਬੁਲਾ ਨਾ ਲਿਓ,
ਪਹਿਲੀ ਕਹਿਣਾਂ ਮਿੱਤਰਾਂ ਨੇ ਛੱਡੇ ਹੋਏ ਨੇ।
ਨਾਉਂ ਮੇਰਾ ਸੁਣ ਨੇੜੇ ਲਾ ਲਿਓ,
ਪਹਿਲੀ ਕਹਿਣਾਂ ਮਿੱਤਰਾਂ ਨੇ ਛੱਡੇ ਹੋਏ ਨੇ।

ਓ ਬਹੁਤ ਦਿੱਤੀ ਇੱਜ਼ਤ ਸੀ ਰਾਸ ਨੀ ਆਈ,
ਬੱਲੇ ਬੱਲੇ ਕੱਖ ਨੀ ਹੰਕਾਰੇ ਹੋਏ ਨੇ।
ਪਹਿਲਾਂ ਪਿੱਛੇ ਫਿਰੋ ਨਾ ਤੁੜਾਉਂਦੇ ਗੱਡੀਆਂ,
ਮੈਂ ਵੀ ਅੱਡ ਫ਼ਾਰਚੂਨਰ ’ਚੋਂ ’ਤਾਰੇ ਹੋਏ ਨੇ।
ਓ ਸਾਰ ਲਓ ਜੇ ਇਨ੍ਹਾਂ ਬਾਝੋਂ ਸਾਰ ਸਕਦੇ,
ਕਿਸੇ ਬਿਨਾਂ ਖੜੇ ਕਦੋਂ ਗੱਡੇ ਹੋਏ ਨੇ।
ਦੋ ਤਿੰਨ ਝੂਠ ਨੇ ਬੁਲਾ ਨਾ ਲਿਓ,
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ।
ਨਾਉਂ ਮੇਰਾ ਸੁਣ ਨੇੜੇ ਲਾ ਲਿਓ,
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ।

ਓ ਰੱਖਿਓ ਨਾ ਵਹਿਮ ਥੋਡਾ ਸਾਥ ਦੇਣਗੇ,
ਜਿਨ੍ਹਾਂ ਦੇ ਜ਼ਮੀਰ ਭਾਂਡੇ ਖ਼ਾਲੀ ਵਰਗੇ,
ਜੀਹਦਾ ਚਿੱਤ ਕਰੇ ਪਿੱਛੇ ਪਾ ਕੇ ਲੈ ਜਾਵੇ
ਇਹ ਬੰਦੇ ਸਰਪੰਚਾਂ ਦੀ ਟਰਾਲੀ ਵਰਗੇ,
ਦੋਗਲੇ ਦੀ ਜੀਭ ਹੈਨੀ ਪੈਰ ਝੂਠ ਦੇ
ਰਾਤ ਦੇ ਵਪਾਰੀ ਸੋਭਾ ਲੱਦੇ ਹੋਏ ਨੇ।
ਦੋ ਤਿੰਨ ਝੂਠ ਨੇ ਬੁਲਾ ਨਾ ਲਿਓ, 
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ।
ਨਾਉਂ ਮੇਰਾ ਸੁਣ ਨੇੜੇ ਲਾ ਨਾ ਲਿਓ,
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ।

ਓ ਕਈ ਕਲਾਕਾਰਾਂ ਨੇ ਥਰੈਟ ਭੇਜਿਆ, 
ਦਿੜਬੇ ’ਚ ਲਾਏ ਇੱਕ ਸ਼ੋਅ ਕਰ ਕੇ,
ਬੜਿਆਂ ਨੇ ਜ਼ੋਰ ਲਾਇਆ ਸਾਨ੍ਹ ਸਿੱਟਣਾ
ਦਬਿਆ ਨੀ ਪੁੱਤ ਪਿੱਛੇ ਪਿਉ ਕਰ ਕੇ,
ਬਿਨਾਂ ਕਈ ਸਕੀਰੀ ਮੇਰੇ ਚਾਚੇ ਬਣ ਗਏ 
ਅਸੀਂ ਕਿਹੜਾ ਕਾਰਡ ਪਾ ਕੇ ਸੱਦੇ ਹੋਏ ਨੇ।
ਓ ਦੋ ਤਿੰਨ ਝੂਠ ਨੇ ਬਲਾ ਨਾ ਲਿਓ,
ਪਹਿਲੀ ਕਹਿਨਾ ਮਿੱਤਰਾਂ ਨੇ ਛੱਡੇ ਹੋਏ ਨੇ।
ਨਾਉਂ ਮੇਰਾ ਸੁਣ ਨੇੜੇ ਲਾ ਲਿਓ,
ਪਹਿਲੀ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ।

 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement