
ਯੂਜ਼ਰ ਨੇ ਲਿਖਿਆ, ‘‘ਕਪਿਲ ਸ਼ਰਮਾ ਥੋੜ੍ਹਾ ਸੰਭਾਲ ਕੇ, ਅਮਰੀਕੀ ਜੇਲ ’ਚ ਇਲੈਕਟ੍ਰਾਨਿਕ ਚੱਕੀ ਹੁੰਦੀ ਹੈ, ਢੇਰ ਸਾਰਾ ਪਿਆਰ।
ਮੁੰਬਈ - ਕਾਮੇਡੀਅਨ ਕਿੰਗ ਕਪਿਲ ਸ਼ਰਮਾ ਨੇ ਕੈਨੇਡਾ ’ਚ ਆਪਣੇ ਲਾਈਵ ਸ਼ੋਅ ਲਗਾਇਆ। ਲੱਖਾਂ ਦੀ ਗਿਣਤੀ ’ਚ ਲੋਕ ਉਨ੍ਹਾਂ ਦਾ ਸ਼ੋਅ ਦੇਖਣ ਪਹੁੰਚੇ। ਸ਼ੋਅ ’ਚ ਇਕੱਠੀ ਹੋਈ ਭੀੜ ਤੋਂ ਪਤਾ ਲੱਗਦਾ ਹੈ ਕਿ ਕਪਿਲ ਭਾਰਤੀਆਂ ਦੇ ਨਾਲ-ਨਾਲ ਵਿਦੇਸ਼ ’ਚ ਵੀ ਵੱਡੀ ਗਿਣਤੀ ਲੋਕਾਂ ਦਾ ਹਰਮਨ ਪਿਆਰਾ ਹੈ। ਇਸ ਵਿਚਾਲੇ ਕਾਮੇਡੀਅਨ ਨੇ ਕੈਨੇਡਾ ਦੇ ਪੁਲਿਸ ਅਧਿਕਾਰੀਆਂ ਨਾਲ ਆਪਣੀ ਸੈਲਫੀ ਸਾਂਝੀ ਕੀਤੀ।
ਇਸ ਸੈਲਫੀ ’ਤੇ ਲੋਕ ਵੀ ਮਜ਼ੇਦਾਰ ਕੁਮੈਂਟਸ ਕਰ ਰਹੇ ਹਨ ਜੋ ਕਿ ਵਾਇਰਲ ਵੀ ਹੋ ਰਹੇ ਹਨ। ਉਨ੍ਹਾਂ ਦੀ ਇਕ ਸੈਲਫੀ ’ਚ ਕਪਿਲ, ਹੈਮਿਲਟਨ ਪੁਲਿਸ ਡਿਪਾਰਟਮੈਂਟ ਦੇ ਅਫਸਰਾਂ ਨਾਲ ਸੈਲਫੀ ਲੈਂਦੇ ਨਜ਼ਰ ਆਏ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਇਕ ਯੂਜ਼ਰ ਨੇ ਹਾਸੇ ਭਰੇ ਅੰਦਾਜ਼ ’ਚ ਕਪਿਲ ਦੀ ਤਾਰੀਫ਼ ਕੀਤੀ। ਯੂਜ਼ਰ ਨੇ ਲਿਖਿਆ, ‘‘ਕਪਿਲ ਸ਼ਰਮਾ ਥੋੜ੍ਹਾ ਸੰਭਾਲ ਕੇ, ਅਮਰੀਕੀ ਜੇਲ ’ਚ ਇਲੈਕਟ੍ਰਾਨਿਕ ਚੱਕੀ ਹੁੰਦੀ ਹੈ, ਢੇਰ ਸਾਰਾ ਪਿਆਰ। ਤੁਸੀਂ ਇੰਝ ਹੀ ਦੁਨੀਆ ਨੂੰ ਹਮੇਸ਼ਾ ਹਸਾਉਂਦੇ ਰਹੋ।’’ ਯੂਜ਼ਰ ਦੇ ਇਸ ਟਵੀਟ ’ਤੇ ਕਪਿਲ ਨੇ ਉਸ ਦਾ ਧੰਨਵਾਦ ਕੀਤਾ।