
Kapil's Canada Cafe News : ਜੇਕਰ ਕਪਿਲ ਤੋਂ ਕੋਈ ਅਪਮਾਨਿਤ ਸ਼ਬਦ ਬੋਲੇ ਗਏ ਤਾਂ ਉਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਬੁਲਾਇਆ ਜਾ ਸਕਦਾ ਸੀ
Kapil's Canada Cafe News in Punjabi : ਕਪਿਲ ਦੇ ਕੈਨੇਡਾ ਕੈਫ਼ੇ ’ਤੇ ਗੋਲੀਆਂ ਚਲਾਉਣ ’ਤੇ ਲੋਕ ਸਭਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਪਿਲ ਸ਼ਰਮਾ ਪੰਜਾਬੀ ਭਰਾ ਹੋਣ ਦੇ ਨਾਲ -ਨਾਲ ਵਿਸ਼ਵ ਪ੍ਰਸਿੱਧ ਕਾਮੇਡੀਅਨ ਵੀ ਹੈ , ਜੋ ਹਰ ਘਰ ’ਚ ਖੁਸ਼ੀਆਂ ਵੰਡਦਾ ਹੈ ਉਸ ਦੇ ਘਰ ਦੇ ਕੈਫ਼ੇ ’ਤੇ ਗੋਲੀਆਂ ਚਲਾਉਣ ਬਹੁਤ ਹੀ ਹੈ ਮੰਦਭਾਗਾ ਹੈ ਅਤੇ ਇਸ ਨਾਲ ਤਾਂ ਦਹਿਸ਼ਤ ਫੈਲੇਗੀ । ਉਨ੍ਹਾਂ ਕਿਹਾ ਕਿ ਜੇਕਰ ਕਪਿਲ ਤੋਂ ਕੋਈ ਅਪਮਾਨਿਤ ਸ਼ਬਦ ਨਿਕਲੇ ਵੀ ਹਨ ਤਾਂ ਉਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਸੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਬੁਲਾਇਆ ਜਾ ਸਕਦਾ ਸੀ। ਪਰ ਇਸ ਤਰ੍ਹਾਂ ਕੈਨੇਡਾ ਵਿਚ ਉਨ੍ਹਾਂ ਦੇ ਕੈਫ਼ੇ ’ਤੇ ਗੋਲੀਆਂ ਚਲਾਉਣ ਬਹੁਤ ਹੀ ਸ਼ਰਮਨਾਕ ਹਰਕਤ ਹੈ। ਜਿਸ ਨਾਲ ਪੰਜਾਬੀਆਂ ਦੇ ਨਾਲ -ਨਾਲ ਦੇਸ਼ ਵਾਸੀਆਂ ਦੇ ਦਿਲਾਂ ’ਚ ਇੱਕ ਗ਼ਲਤ ਸੁਨੇਹਾ ਜਾਂਦਾ ਹੈ।
(For more news apart from It is unfortunate that Kapil's Canada Cafe is being shot at - Gurjit Singh Aujla News in Punjabi, stay tuned to Rozana Spokesman)