
ਸੋਨੀ ਟੈਲੀਵਿਜ਼ਨ ਚੈਨਲ ‘ਤੇ ਪ੍ਰਸਾਰਿਤ ਹੋਣ ਵਾਲੇ ਰਿਅਲਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੇ ਸੀਜ਼ਨ-11 ਨੂੰ ਪਹਿਲਾ ਕਰੋੜਪਤੀ ਮਿਲ ਗਿਆ ਹੈ।
ਬਿਹਾਰ: ਸੋਨੀ ਟੈਲੀਵਿਜ਼ਨ ਚੈਨਲ ‘ਤੇ ਪ੍ਰਸਾਰਿਤ ਹੋਣ ਵਾਲੇ ਰਿਅਲਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੇ ਸੀਜ਼ਨ-11 ਨੂੰ ਪਹਿਲਾ ਕਰੋੜਪਤੀ ਮਿਲ ਗਿਆ ਹੈ। 19 ਅਗਸਤ ਤੋਂ ਸ਼ੁਰੂ ਹੋਏ ਇਸ ਸ਼ੋਅ ਨੂੰ 1 ਮਹੀਨੇ ਤੋਂ ਵੀ ਘੱਟ ਸਮੇਂ ਵਿਚ ਅਪਣਾ ਪਹਿਲਾ ਕਰੋੜਪਤੀ ਮਿਲਿਆ ਹੈ। ਇਸ ਹਫ਼ਤੇ ਰਾਏ ਬਰੇਲੀ ਤੋਂ ਆਏ 19 ਸਾਲ ਦੇ ਹਿਮਾਂਸ਼ੂ ਵੀ 1 ਕਰੋੜ ਦੇ ਸਵਾਲ ਤੱਕ ਪਹੁੰਚੇ ਸਨ ਪਰ ਜਵਾਬ ਨਾ ਆਉਣ ਕਾਰਨ ਉਹਨਾਂ ਨੇ ਸ਼ੋਅ ਛੱਡ ਦਿੱਤਾ।
ਜਾਣਕਾਰੀ ਮੁਤਾਬਕ ਬਿਹਾਰ ਨਿਵਾਸੀ ਸਨੋਜ ਰਾਜ ਨੇ ਇਹ ਰਕਮ ਜਿੱਤ ਕੇ ਬਿਹਾਰ ਦਾ ਨਾਂਅ ਰੋਸ਼ਨ ਕੀਤਾ ਹੈ। ਸੋਨੀ ਚੈਨਲ ਨੇ ਮੰਗਲਵਾਰ ਨੂੰ ਅਪਣੇ ਫੇਸਬੁੱਕ ਅਤੇ ਟਵਿਟਰ ਅਕਾਊਂਟ ‘ਤੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਪੋਸਟ ਕੀਤਾ, ਜਿਸ ਵਿਚ ਸਨੋਜ ਰਾਜ 15ਵੇਂ ਸਵਾਲ ਦਾ ਸਹੀ ਜਵਾਬ ਦੇ ਕੇ ਇਕ ਕਰੋੜ ਜਿੱਤਦੇ ਦਿਖ ਰਹੇ ਹਨ। ਹੁਣ ਸਨੋਜ ਰਾਜ 7 ਕਰੋੜ ਦੇ ਸਵਾਲ ਲਈ ਖੇਡਣਗੇ।
ਜ਼ਿਕਰਯੋਗ ਹੈ ਕਿ ਬਿਹਾਰ ਦੇ ਸਨੋਜ ਰਾਜ ਨੇ ਕਦੀ ਮਹਾਂਨਗਰ ਨਹੀਂ ਦੇਖਿਆ ਸੀ। ਉਹਨਾਂ ਦੇ ਪਿਤਾ ਰਾਮਜਨਮ ਸ਼ਰਮਾ ਆਮ ਕਿਸਾਨ ਹਨ। ਸਨੋਜ ਨੇ ਜਹਾਨਾਬਾਦ ਤੋਂ ਹੀ ਅਪਣੀ ਪੜ੍ਹਾਈ ਕੀਤੀ ਹੈ। ਉਹਨਾਂ ਨੇ ਵਰਧਮਾਨ ਦੇ ਇਕ ਕਾਲਜ ਤੋਂ ਬੀ ਟੈੱਕ ਦੀ ਪੜ੍ਹਾਈ ਕੀਤੀ ਹੈ ਅਤੇ ਉਸ ਤੋਂ ਬਾਅਦ ਦੋ ਸਾਲ ਤੋਂ ਅਸਿਸਟੈਂਟ ਕਮਾਂਡੇਂਟ ਦੇ ਅਹੁਦੇ ‘ਤੇ ਨੌਕਰੀ ਕਰ ਰਹੇ ਹਨ। ਉਹਨਾਂ ਦਾ ਸੁਪਨਾ ਆਈਏਐਸ ਬਣਨ ਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।