
ਅਕਸ਼ੈ ਕੁਮਾਰ ਇਹਨੀਂ ਦਿਨੀਂ ‘ਇਨ ਟੂ ਦ ਵਾਈਲਡ ਵਿਦ ਬੇਅਰ ਗ੍ਰਿਲਸ’ ਸ਼ੋਅ ਨੂੰ ਲੈ ਕੇ ਸੁਰਖੀਆਂ ਵਿਚ ਹਨ।
ਨਵੀਂ ਦਿੱਲੀ: ਅਕਸ਼ੈ ਕੁਮਾਰ ਇਹਨੀਂ ਦਿਨੀਂ ‘ਇਨ ਟੂ ਦ ਵਾਈਲਡ ਵਿਦ ਬੇਅਰ ਗ੍ਰਿਲਸ’ ਸ਼ੋਅ ਨੂੰ ਲੈ ਕੇ ਸੁਰਖੀਆਂ ਵਿਚ ਹਨ। ਬੀਤੇ ਦਿਨੀਂ ਇਸ ਸ਼ੋਅ ਦੇ ਕਈ ਪ੍ਰੋਮੋ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ। ਅਕਸ਼ੈ ਕੁਮਾਰ ਨੇ ਹਾਲ ਹੀ ਵੀ ਸ਼ੋਅ ਦੇ ਵਿਸ਼ੇਸ਼ ਐਪੀਸੋਡ ਨੂੰ ਲੈ ਕੇ ਬੇਅਰ ਗ੍ਰਿਲਸ ਦੇ ਨਾਲ ਇਕ ਇੰਸਟਾਗ੍ਰਾਮ ਲਾਈਵ ਸੈਸ਼ਨ ਵਿਚ ਹਿੱਸਾ ਲਿਆ। ਇਸ ਸੈਸ਼ਨ ਵਿਚ ਉਹਨਾਂ ਨੇ ਖੁਲਾਸਾ ਕੀਤਾ ਕਿ ਉਹ ਹਰ ਰੋਜ਼ ਗਊ ਮੂਤਰ ਦਾ ਸੇਵਨ ਕਰਦੇ ਹਨ ਅਤੇ ਅਜਿਹਾ ਉਹ ਆਯੂਰਵੈਦਿਕ ਕਾਰਣਾਂ ਦੇ ਚਲਦਿਆਂ ਕਰਦੇ ਹਨ।
Akshay Kumar in Into The Wild With Bear Grylls
ਅਕਸ਼ੈ ਕੁਮਾਰ ਨੂੰ ਇਸ ਦੌਰਾਨ ਹੁਮਾ ਕੁਰੈਸ਼ੀ ਨੇ ਪੁੱਛਿਆ ਕਿ ਬੇਅਰ ਗ੍ਰਿਲਸ ਨੇ ਉਹਨਾਂ ਨੂੰ ਹਾਥੀ ਦੇ ਗੋਬਰ ਨਾਲ ਬਣੀ ਚਾਹ ਪੀਣ ਲਈ ਕਿਵੇਂ ਮਨਾਇਆ। ਇਸ ‘ਤੇ ਅਕਸ਼ੈ ਕੁਮਾਰ ਨੇ ਕਿਹਾ, ‘ਮੈਂ ਚਿੰਤਤ ਨਹੀਂ ਸੀ। ਮੈਂ ਕਾਫ਼ੀ ਜ਼ਿਆਦਾ ਰੋਮਾਂਚਕ ਸੀ। ਮੈਂ ਆਯੂਰਵੈਦਿਕ ਕਾਰਣਾਂ ਦੇ ਚਲਦਿਆਂ ਹਰ ਰੋਜ਼ ਗਊ ਮੂਤਰ ਦਾ ਸੇਵਨ ਕਰਦਾ ਹਾਂ, ਮੇਰੇ ਲਈ ਅਜਿਹਾ ਕਰਨਾ ਮੁਸ਼ਕਿਲ ਨਹੀਂ ਸੀ’।
ਅਕਸ਼ੈ ਕੁਮਾਰ ਦੀ ਇਸ ਗੱਲ ਨੂੰ ਲੈ ਕੇ ਬੇਅਰ ਗ੍ਰਿਲਸ ਨੇ ਕਿਹਾ ਕਿ ਤੁਸੀਂ ਹੀ ਹੋ ਜੋ ਗਊ ਮੂਤਰ ਪੀਣ ਨੂੰ ਅਸਾਨ ਚੀਜ਼ ਕਹਿ ਰਹੇ ਹੋ। ਬੇਅਰ ਨੇ ਇਹ ਵੀ ਕਿਹਾ, ‘ਜਦੋਂ ਲੋਕ ਮਸ਼ਹੂਰ ਹੋ ਜਾਂਦੇ ਹਨ ਤਾਂ ਉਹ ਅਪਣੇ ਕੰਫਰਟ ਜ਼ਨ ਤੋਂ ਬਾਹਰ ਕੰਮ ਕਰਨਾ ਬੰਦ ਕਰ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਕਮਜ਼ੋਰ ਦਿਖਣ ਦਾ ਡਰ ਹੁੰਦਾ ਹੈ ਪਰ ਅਕਸ਼ੈ ਕੁਮਾਰ ਕਿਸੇ ਵੀ ਚੀਜ਼ ਲਈ ਤਿਆਰ ਸੀ’।
Akshay Kumar
‘ਇਨ ਟੂ ਦ ਵਾਈਲਡ ਵਿਦ ਬੇਅਰ ਗ੍ਰਿਲਸ’ ਦਾ ਹਾਲ ਹੀ ਵਿਚ ਪ੍ਰੋਮੋ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਅਕਸ਼ੈ ਕੁਮਾਰ ਧਮਾਕੇਦਾਰ ਐਂਟਰੀ ਕਰਦੇ ਦਿਖੇ ਸੀ। ਇਸ ਤੋਂ ਬਾਅਦ ਉਹ ਬੇਅਰ ਗ੍ਰਿਲਸ ਦੇ ਨਾਲ ਤੇਂਦੂਆ ਅਤੇ ਹਾਥੀ ਦਾ ਸਾਹਮਣਾ ਕਰਦੇ ਨਜ਼ਰ ਆਏ ਸੀ। ਦੱਸ ਦਈਏ ਕਿ ਅਕਸ਼ੈ ਕੁਮਾਰ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਜਨੀਕਾਂਤ ਵੀ ‘ਇਨ ਟੂ ਦ ਵਾਈਲਡ ਵਿਦ ਬੇਅਰ ਗ੍ਰਿਲਸ’ ਦਾ ਹਿੱਸਾ ਬਣੇ ਸੀ।