
ਦੇਸ਼ ਵਿਚ ਕੋਰੋਨਾ ਵਾਇਰਸ ਦੇ 29 ਮਾਮਲਿਆਂ ਦੀ ਪੁਸ਼ਟੀ ਹੋਣ ਦੇ ਨਾਲ...
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ 29 ਮਾਮਲਿਆਂ ਦੀ ਪੁਸ਼ਟੀ ਹੋਣ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਸਾਰੇ ਸਕੂਲਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਕੈਂਪਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਇਕੱਠੇ ਨਾ ਹੋਣ ਦੇਣ। ਮੰਤਰਾਲੇ ਨੇ ਕਿਹਾ ਹੈ ਕਿ ਜੇਕਰ ਕੋਈ ਵਿਦਿਆਰਥੀ ਅਤੇ ਸਕੂਲ ਦਾ ਕਰਮਚਾਰੀ ਬੀਤੇ 28 ਦਿਨ ਵਿਚ ਕੋਵਿਡ-19 ਨਾਲ ਪ੍ਰਭਾਵਿਤ ਦੇਸ਼ ਤੋਂ ਆਇਆ ਹੈ ਜਾਂ ਅਜਿਹੇ ਕਿਸੇ ਵਿਅਕਤੀ ਦੇ ਸੰਪਰਕ ਵਿਚ ਆਇਆ ਹੈ ਤਾਂ ਉਸ ‘ਤੇ ਨਿਗਰਾਨੀ ਰੱਖੀ ਜਾਵੇ ਅਤੇ ਉਸਨੂੰ 14 ਦਿਨ ਲਈ ਵੱਖ ਰੱਖਿਆ ਜਾਵੇ।
Hindu Mahasabha
ਉਥੇ ਹੀ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਈ ਇਹ ਜਾਨਲੇਵਾ ਬਿਮਾਰੀ ਹੁਣ ਗੁਆਂਢੀ ਦੇਸ਼ਾਂ ਤੱਕ ਵੀ ਪਹੁੰਚ ਚੁੱਕੀ ਹੈ। ਇਸਦਾ ਅਸਰ ਹੁਣ ਭਾਰਤ ਵਿੱਚ ਵੀ ਪਹੁੰਚ ਚੁੱਕਾ ਹੈ। ਕੇਰਲ ‘ਚ ਕੋਰੋਨਾ ਵਾਇਰਸ ਤੋਂ ਪੀੜਿਤ ਇੱਕ ਵਿਅਕਤੀ ਦਾ ਪਹਿਲਾ ਕੇਸ ਦਰਜ ਕੀਤਾ ਗਿਆ। ਉਥੇ ਹੀ ਦੂਜੇ ਪਾਸੇ ਚੀਨ ਦੇ ਵੁਹਾਨ ਸ਼ਹਿਰ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਏਅਰਲਿਫਟ ਕਰਾਉਣ ਲਈ ਭਾਰਤੀ ਫੌਜ ਤਿਆਰੀ ਕਰ ਰਹੀ ਹੈ।
Corona Virus
ਇਸਦੇ ਲਈ ਦਿੱਲੀ ਦੇ ਨਾਲ ਲਗਦੇ ਮਾਨੇਸਰ ਵਿੱਚ 300 ਬੈਡ ਦਾ ਇੱਕ ਹਸਪਤਾਲ ਤਿਆਰ ਕੀਤਾ ਗਿਆ ਹੈ ਜਿੱਥੇ ਏਅਰਲਿਫਟ ਨਾਲ ਲਿਆਏ ਗਏ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਰੱਖਿਆ ਜਾਵੇਗਾ। ਡਾਕਟਰਾਂ ਨੇ ਇਸਤੋਂ ਬਚਨ ਲਈ ਕਈ ਸਲਾਹਾਂ ਜਾਰੀ ਕੀਤੀਆਂ ਹਨ। ਉਥੇ ਹੀ ਵਿਸ਼ਵ ਹੈਲਥ ਆਰਗਨਾਇਜੇਸ਼ਨ ਨੇ ਹੈਲਥ ਐਮਰਜੈਂਸੀ ਵੀ ਜਾਰੀ ਕਰ ਦਿੱਤੀ ਹੈ।
Corona Virus
ਇਸ ਨੂੰ ਲੈ ਭਾਰਤ ਵਿੱਚ ਹਿੰਦੂ ਮਹਾਸਭਾ ਦੇ ਇੱਕ ਨੇਤਾ ਨੇ ਇਸ ਜਾਨਲੇਵਾ ਰੋਗ ਤੋਂ ਬਚਨ ਲਈ ਇੱਕ ਬੇਹੱਦ ਅਜੀਬੋਗਰੀਬ ਉਪਾਅ ਸੁਝਾਇਆ ਹੈ। ਸਵਾਮੀ ਵਿਸ਼ਨੂੰ ਮਹਾਰਾਜ ਜੋ ਕਿ ਹਿੰਦੂ ਮਹਾਸਭਾ ਦੇ ਪ੍ਰਧਾਨ ਹਨ ਨੇ ਸ਼ੁੱਕਰਵਾਰ ਨੂੰ ਇਹ ਉਪਾਅ ਦੱਸਿਆ, ਸਵਾਮੀ ਜੀ ਨੇ ਦੱਸਿਆ ਕਿ ਜਾਨਲੇਵਾ ਕੋਰੋਨਾ ਵਾਇਰਸ ਤੋਂ ਬਚਨ ਲਈ ਗਾਂ ਦਾ ਪਿਸ਼ਾਬ ਅਤੇ ਗੋਬਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
Corona Virus
ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਦੇ ਕੀਟਾਣੂਆਂ ਨੂੰ ਮਾਰਨ ਅਤੇ ਪੂਰੀ ਦੁਨੀਆ ਤੋਂ ਇਸਦਾ ਕਹਿਰ ਖਤਮ ਕਰਨ ਲਈ ਇੱਕ ਖਾਸ ਤਰ੍ਹਾਂ ਦਾ ਯੱਗ ਵੀ ਕਰਾਇਆ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਗਾਂ ਦੇ ਪਿਸ਼ਾਬ ਅਤੇ ਗੋਬਰ ਦਾ ਸੇਵਨ ਕਰਨ ਨਾਲ ਸੰਕ੍ਰਾਮਿਕ ਕੋਰੋਨਾ ਵਾਇਰਸ ਦਾ ਪ੍ਰਭਾਵ ਖਤਮ ਹੋ ਜਾਵੇਗਾ। ਜੇਕਰ ਕੋਈ ਸ਼ਖਸ “ਓਮ ਨਮ:ਸ਼ਿਵਾਏ” ਬੋਲਦੇ ਹੋਏ ਆਪਣੇ ਸਰੀਰ ਉੱਤੇ ਗੋਬਰ ਦਾ ਲੇਪ ਲਗਾਉਂਦਾ ਹੈ ਤਾਂ ਕੋਰੋਨਾ ਵਾਇਰਸ ਨਾਲ ਉਸਦੀ ਜਾਨ ਬਚ ਸਕਦੀ ਹੈ।
Corona Virus
ਦੱਸ ਦਈਏ ਕਿ ਵਿਸ਼ਵ ਹੈਲਥ ਆਰਗਨਾਇਜੇਸ਼ਨ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਇਸਨੂੰ ਗਲੋਬਲ ਹੈਲਥ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਚੀਨ ਵਿੱਚ ਇਸਤੋਂ ਮਰਨ ਵਾਲਿਆਂ ਦੀ ਗਿਣਤੀ 213 ਹੋ ਗਈ ਜਦੋਂ ਕਿ 9,692 ਲੋਕ ਹੁਣ ਵੀ ਇਸਤੋਂ ਪੀੜਿਤ ਦੱਸੇ ਜਾ ਰਹੇ ਹਨ।