
ਇਸ ਵੀਡੀਓ ਨੂੰ ਪਹਿਲੀ ਝੱਲਕ ਵਿਚ ਦੇਖਣ 'ਤੇ ਕੋਈ ਵੀ ਇਹ ਸਮਝੇਗਾ ਕਿ ਇਹ ਅਸਲ ਵਿਚ ਹੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਹਨ
ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ 'ਤੇ ਬਨਣ ਵਾਲੀ ਫ਼ਿਲਮ 'ਦਿ ਐਕਸੀਡੈਂਟਲ ਪ੍ਰਾਇਮ ਮਿਨਿਸਟਰ' 'ਚ ਅਦਾਕਾਰ ਅਨੁਪਮ ਖ਼ੇਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿਨ੍ਹਾਂ ਵਿਚ ਹੂਬਹੂ ਪ੍ਰਧਾਨਮੰਤਰੀ ਲਗ ਰਹੇ ਸਨ। ਇਸੇ ਤਰ੍ਹਾਂ ਹੀ ਬੀਤੇ ਦਿਨੀ ਫ਼ਿਲਮ ਦੇ ਸੈੱਟ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਪ੍ਰਧਾਨਮੰਤਰੀ ਬਣੇ ਅਨੂਪਮ ਅਪਣੇ ਸਿਕਿਓਰਟੀ ਗਾਰਡਜ਼ ਦੇ ਨਾਲ ਨਿਕਲਦੇ ਹੋਏ ਦਿਖਾਈ ਦੇ ਰਹੇ ਹਨ। The Accidental Prime Ministerਕੁੱਝ ਸਕਿੰਟਾਂ ਦੀ ਇਸ ਵੀਡੀਓ ਨੂੰ ਪਹਿਲੀ ਝੱਲਕ ਵਿਚ ਦੇਖਣ 'ਤੇ ਕੋਈ ਵੀ ਇਹ ਸਮਝੇਗਾ ਕਿ ਇਹ ਅਸਲ ਵਿਚ ਹੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਹਨ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਬਿਲਡਿੰਗ ਦੇ ਬਾਹਰ ਆਉਂਦਾ ਇਹ ਵਿਅਕਤੀ ਅਨੁਪਮ ਖ਼ੇਰ ਹੈ ਜਿਨ੍ਹਾਂ ਦੀ ਚਾਲ ਵੀ ਇੱਕ ਦਮ ਮਨਮੋਹਨ ਸਿੰਘ ਦੀ ਤਰ੍ਹਾਂ ਹੀ ਹੈ। ਜਿਸ ਨੂੰ ਦੇਖ ਕੇ ਕਹਿ ਸਕਦੇ ਹਾਂ ਕਿ ਅਨੁਪਮ ਖ਼ੇਰ ਨੇ ਇਸ ਕਿਰਦਾਰ ਨੂੰ ਨਿਭਾਉਣ ਤੋਂ ਪਹਿਲਾਂ ਕਾਫ਼ੀ ਮੇਹਨਤ ਕੀਤੀ ਲੱਗਦੀ ਹੈ।
The Accidental Prime Ministerਦੱਸਣਯੋਗ ਹੈ ਕਿ ਇਹ ਫ਼ਿਲਮ ਲੇਖਕ ਸੰਜੈ ਬਰੁਆ ਦੀ ਕਿਤਾਬ 'ਦਿ ਐਕਸੀਡੈਂਟਲ ਪ੍ਰਾਇਮ ਮਿਨਿਸਟਰ' ਉੱਤੇ ਅਧਾਰਿਤ ਹੈ। ਇਸਤੋਂ ਪਹਿਲਾਂ 6 ਅਪ੍ਰੈਲ ਨੂੰ ਇਸ ਫ਼ਿਲਮ ਦਾ ਪਹਿਲਾ ਲੁਕ ਸਾਹਮਣੇ ਆਇਆ ਸੀ। ਜਿਸ ਦੀਆਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਅਨੁਪਮ ਨੇ ਅਪਣੇ ਕਿਰਦਾਰ ਬਾਰੇ ਕਿਹਾ ਸੀ ਕਿ ਇਸ ਕਿਰਦਾਰ ਨੂੰ ਕਰਨ ਦੇ ਲਈ ਮੈਨੂੰ ਬਹੁਤ ਸਮਾਂ ਲੱਗਿਆ ਹੈ ਮੈਂ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਅ ਸਕਾਂ ਇਸ ਦੇ ਲਈ ਮੈਂ ਆਪਣੇ ਨਿਜੀ ਜੀਵਨ ਵਿਚ ਵੀ ਕਈ ਤਬਦੀਲੀਆਂ ਲੈ ਕੇ ਆਇਆ ਹਾਂ। ਉਹਨਾਂ ਦੀਆਂ ਇਹ ਗੱਲਾਂ ਅਨੁਪਮ ਦੀ ਇਹ ਗੱਲ ਉਹਨਾਂ ਦੀਆਂ ਤਸਵੀਰਾਂ ਵਿਚ ਵੀ ਸਾਫ ਝਲਕਦੀ ਸੀ। ਉਹ ਆਪਣੇ ਕਿਰਦਾਰ 'ਚ ਇੰਨੇ ਰੁਝੇ ਨਜ਼ਰ ਆ ਰਹੇ ਸਨ ਕਿ ਉਨ੍ਹਾਂ ਨੂੰ ਪਛਾਣਨਾ ਵੀ ਮੁਸ਼ਕਲ ਸੀ।
ਦਸ ਦਈਏ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਫ਼ਤਹਿ ਰਤਨਾਕੇ ਕਰਣ ਜਾ ਰਹੇ ਹਨ ਅਤੇ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਅਨੁਪਮ ਖੇਰ ਦੇ ਇਲਾਵਾ ਇੱਕ ਜਨੀਤਕ ਵਿਸ਼ਲੇਸ਼ਕ ਸੰਜੈ ਬਰੁਆ ਦੇ ਕਿਰਦਾਰ ਵਿੱਚ ਅਕਸ਼ੈ ਖੰਨਾ ਅਤੇ ਫ਼ਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ' ਵਿੱਚ ਨਜ਼ਰ ਆ ਚੁਕੀ ਅਦਾਕਾਰਾ ਅਹਾਨਾ ਕੁਮਰਾ ਵੀ ਅਹਿਮ ਕਿਰਦਾਰ 'ਚ ਨਜ਼ਰ ਆਵੇਗੀ ਜੋ ਕਿ ਇਸ ਫ਼ਿਲਮ 'ਚ ਪ੍ਰਿਅੰਕਾ ਗਾਂਧੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। The Accidental Prime Ministerਇਸ ਦੇ ਨਾਲ ਹੀ ਇੱਕ ਅਹਿਮ ਕਿਰਦਾਰ ਦਾ ਖੁਲਾਸਾ ਵੀ ਹੋਇਆ ਹੈ ਕਿ ਇਸ ਫ਼ਿਲਮ 'ਚ ਜਰਮਨ ਅਦਾਕਾਰ ਸੁਜੈਨ ਬਰਨਰਟ ਇਸ ਫ਼ਿਲਮ ਵਿੱਚ ਯੂਪੀਏ ਅਧਯਕਸ਼ ਸੋਨਿਆ ਗਾਂਧੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਦੱਸ ਦਈਏ ਕਿ ਸੁਜੈਨ ਬਰਨਰਟ ਦਾ ਵਿਆਹ ਸੰਪੂਰਣ ਮਿਸ਼ਰਾ ਨਾਲ ਹੋਇਆ ਸੀ ਅਤੇ 35 ਸਾਲ ਦੀ ਬਰਨਰਟ ਕਾਫ਼ੀ ਸਾਫ਼ ਅਤੇ ਵਧੀਆ ਤਰੀਕੇ ਨਾਲ ਹਿੰਦੀ ਬੋਲ ਸਕਦੀ ਹੈ।
The Accidental Prime Ministerਹਿੰਦੀ ਦੇ ਇਲਾਵਾ ਉਹ ਬੰਗਾਲੀ ਅਤੇ ਮਰਾਠੀ ਭਾਸ਼ਾ ਵੀ ਬੋਲ ਸਕਦੀ ਹੈ। ਇਸ ਤੋਂ ਪਹਿਲਾਂ ਉਹ ਟੀਵੀ ਦੇ ਪ੍ਰਸਿੱਧ ਸੀਰਿਅਲ ਚਕਰਵਰਤੀ ਸਮਰਾਟ ਅਸ਼ੋਕ ਵਿੱਚ ਵੀ ਸੁਜੈਨ ਰਾਣੀ ਹੇਲਨਾ ਦੇ ਕਿਰਦਾਰ ਵਿੱਚ ਨਜ਼ਰ ਆ ਚੁੱਕੀ ਹਨ। ਇਸਦੇ ਇਲਾਵਾ ਉਹ ਇਸਤੋਂ ਪਹਿਲਾਂ ਟੇਲੀਵਿਜਨ ਸੀਰੀਜ ਪ੍ਰਧਾਨਮੰਤਰੀ ਵਿੱਚ ਵੀ ਸੋਨਿਆ ਗਾਂਧੀ ਬਣਕੇ ਨਜ਼ਰ ਆ ਚੁੱਕੀ ਹੈ। ਇਸਦੇ ਇਲਾਵਾ ਸੁਜੈਨਾ ਏਕਤਾ ਕਪੂਰ ਦੇ ਟੀਵੀ ਸ਼ੋਅ ਕਸੌਟੀ ਜ਼ਿੰਦਗੀ ਦੀਆਂ ਵਿੱਚ ਵੀ ਨਜ਼ਰ ਆ ਚੁਕੀ ਹੈ।
The Accidental Prime Ministerਉਥੇ ਹੀ ਗੱਲ ਕਰੀਏ ਫ਼ਿਲਮ 'ਦਿ ਐਕਸੀਡੈਂਟਲ ਪ੍ਰਾਇਮ ਮਿਨਿਸਟਰ' ਦੀ ਤਾਂ ਆਉਣ ਵਾਲੇ ਸਮੇਂ 'ਚ ਸੱਭ ਨੂੰ ਇਸ ਫ਼ਿਲਮ ਤੋਂ ਕਾਫੀ ਉਮੀਦਾਂ ਹਨ। ਇਹ ਫ਼ਿਲਮ 21 ਦਸੰਬਰ 2018 'ਚ ਰਲੀਜ਼ ਹੋਵੇਗੀ।