
ਲੌਕਡਾਊਨ ਦੌਰਾਨ 'ਰਾਮਾਇਣ' ਅਤੇ 'ਮਹਾਂਭਾਰਤ' ਵਰਗੇ ਪੁਰਾਣੇ ਸੀਰੀਅਲਾਂ ਦੇ ਪ੍ਰਸਾਰਣ ਨੇ ਦੂਰਦਰਸ਼ਨ ਦੇ ਦਰਸ਼ਕਾਂ ਵਿਚ ਭਾਰੀ ਵਾਧਾ ਕੀਤਾ ਹੈ।
ਮੁੰਬਈ: ਲੌਕਡਾਊਨ ਦੌਰਾਨ 'ਰਾਮਾਇਣ' ਅਤੇ 'ਮਹਾਂਭਾਰਤ' ਵਰਗੇ ਪੁਰਾਣੇ ਸੀਰੀਅਲਾਂ ਦੇ ਪ੍ਰਸਾਰਣ ਨੇ ਦੂਰਦਰਸ਼ਨ ਦੇ ਦਰਸ਼ਕਾਂ ਵਿਚ ਭਾਰੀ ਵਾਧਾ ਕੀਤਾ ਹੈ। ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ (ਬੀਏਆਰਸੀ) ਦੀ ਰਿਪੋਰਟ ਅਨੁਸਾਰ, ਦੂਰਦਰਸ਼ਨ ਸਾਰੇ ਮਨੋਰੰਜਨ ਚੈਨਲਾਂ ਨੂੰ ਪਛਾੜਦੇ ਹੋਏ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ।
File Photo
ਦੂਰਦਰਸ਼ਨ ਇਸ ਸਾਲ ਬੀਏਆਰਸੀ ਦੀ 13 ਵੀਂ ਹਫ਼ਤੇ ਦੀ ਰਿਪੋਰਟ ਵਿਚ 15,96,923 ਇੰਪਰੈਸ਼ਨਸ ਦੇ ਨਾਲ ਪਹਿਲੇ ਨੰਬਰ 'ਤੇ ਹੈ। ਇਸ ਦੇ ਨਾਲ ਹੀ ਇਹ ਹਿੰਦੀ ਦੇ ਆਮ ਮਨੋਰੰਜਨ ਚੈਨਲਾਂ ਦੀ ਸੂਚੀ ਵਿਚ ਵੀ 15,64,867 ਨਾਲ ਪਹਿਲੇ ਸਥਾਨ 'ਤੇ ਹੈ। ਪ੍ਰਸਾਰ ਭਾਰਤੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਜ਼ਰੀਏ ਦਾਅਵਾ ਕੀਤਾ ਹੈ ਕਿ ਦੂਰਦਰਸ਼ਨ ਦੇ ਦਰਸ਼ਕ ਇਕ ਹਫਤੇ ਦੇ ਅੰਦਰ 650 ਪ੍ਰਤੀਸ਼ਤ ਵੱਧ ਗਏ ਹਨ।
File Photo
ਜਦਕਿ ਚੈਨਲ ਦੇ ਦਰਸ਼ਕ 12 ਵੇਂ ਹਫ਼ਤੇ ਵਿਚ 267 ਮਿਲੀਅਨ ਤੋਂ ਵੱਧ ਸੀ, ਇਹ 13 ਵੇਂ ਹਫ਼ਤੇ ਵਿਚ 2109 ਮਿਲੀਅਨ ਤੋਂ ਵੱਧ ਹੋ ਗਏ ਹਨ। ਖ਼ਾਸ ਗੱਲ ਇਹ ਹੈ ਕਿ ਦੂਰਦਰਸ਼ਨ ਦੇ ਦਰਸ਼ਕ ਗ੍ਰਾਮੀਣ ਖੇਤਰ ਤੋਂ ਜ਼ਿਆਦਾ ਸ਼ਹਿਰੀ ਖੇਤਰ ਵਿਚ ਹਨ। ਅਰਬਨ ਖੇਤਰ ਵਿਚ ਜਿੱਥੇ 9,10,973 ਇੰਪਰੈਸ਼ਨਸ ਮਿਲੇ, ਤਾਂ ਪੇਂਡੂ ਖੇਤਰ ਵਿਚ ਇਸ ਨੂੰ 6,53,894 ਇੰਪਰੈਸ਼ਨਸ ਮਿਲੇ ਤੇ ਇੱਥੇ ਇਹ ਦੂਜੇ ਸਥਾਨ ‘ਤੇ ਹੈ।
Photoਬੀਏਆਰਸੀ ਇੰਡੀਆ ਦੀ ਰਿਪੋਰਟ ਅਨੁਸਾਰ ਲੌਕਡਾਊਨ ਦੌਰਾਨ ਪੁਰਾਣੇ ਪ੍ਰੋਗਰਾਮਾਂ ਦਾ ਦੁਬਾਰਾ ਪ੍ਰਸਾਰਣ ਕਰਨ ਦਾ ਫੈਸਲਾ ਦੂਰਦਰਸ਼ਨ ਲਈ ਲਾਭਕਾਰੀ ਸੌਦਾ ਸਾਬਤ ਹੋਇਆ।
Photo
ਇਸ ਕਾਰਨ ਸਵੇਰ ਅਤੇ ਸ਼ਾਮ ਦੇ ਬੈਂਡ ਵਿਚ ਇਸ ਦੀ ਵਿਊਅਰਸ਼ਿਪ 40 ਹਜ਼ਾਰ ਪ੍ਰਤੀਸ਼ਤ ਵਧੀ ਹੈ। ਸਿਰਫ 'ਰਾਮਾਇਣ' ਅਤੇ 'ਮਹਾਂਭਾਰਤ' ਹੀ ਨਹੀਂ, ਦੂਰਦਰਸ਼ਨ ਨੇ ਆਪਣੇ ਦੋ ਚੈਨਲਾਂ (ਡੀਡੀ ਨੈਸ਼ਨਲ ਅਤੇ ਡੀਡੀ ਭਾਰਤੀ) 'ਤੇ 80 ਅਤੇ 90 ਦੇ ਦਹਾਕੇ ਦੇ ਕਈ ਸੀਰੀਅਲ ਦੁਬਾਰਾ ਪ੍ਰਸਾਰਿਤ ਕੀਤੇ ਹਨ। ਇਨ੍ਹਾਂ ਵਿਚ 'ਚਾਣਕਿਆ', 'ਬੁਨੀਆਦ', 'ਉਪਨਿਸ਼ਦ ਗੰਗਾ', 'ਅਲੀਫ ਲੈਲਾ' ਅਤੇ 'ਸ਼ਕਤੀਮਾਨ' ਵਰਗੇ ਪ੍ਰਸਿੱਧ ਸ਼ੋਅ ਸ਼ਾਮਲ ਹਨ।