
ਭਾਰਤ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੇਂਦਰ ਸਰਕਾਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।
ਨਵੀਂ ਦਿੱਲੀ: ਭਾਰਤ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੇਂਦਰ ਸਰਕਾਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ 21 ਦਿਨਾਂ ਦਾ ਲੌਕਡਾਊਨ ਵੀ ਕੀਤਾ ਗਿਆ ਹੈ।
Photo
ਲੌਕਡਾਊਨ ਦੌਰਾਨ ਸਰਕਾਰ ਵੱਲੋਂ ਕਿਸੇ ਵੀ ਸਮਾਰੋਹ ਦੇ ਅਯੋਜਨ ‘ਤੇ ਰੋਕ ਲਗਾਈ ਗਈ ਹੈ ਪਰ ਕੁੱਝ ਲੋਕ ਇਹਨਾਂ ਨਿਯਮਾਂ ਦਾ ਉਲੰਘਣ ਕਰ ਰਹੇ ਹਨ। ਹੁਣ ਮਹਾਰਾਸ਼ਟਰ ਵਿਚ ਭਾਜਪਾ ਪਰੀਸ਼ਦ ਨੇ ਲੌਕਡਾਊਨ ਦੀ ਉਲੰਘਣਾ ਕੀਤੀ ਹੈ।
Photo
ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਪਨਵੇਲ ਵਿਚ ਲੌਕਡਾਊਨ ਦੇ ਬਾਵਜੂਦ ਜਨਮਦਿਨ ਦੀ ਪਾਰਟੀ ਮਨਾਉਣ ਲਈ ਇਕ ਜਗ੍ਹਾ ਇਕੱਠੇ ਹੋਣ ਦੇ ਲਈ ਭਾਜਪਾ ਦੇ ਪਰੀਸ਼ਦ ਸਮੇਤ 11 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪਨਵੇਲ ਨਗਰ ਨਿਗਮ ਦੇ ਭਾਜਪਾ ਪਰੀਸ਼ਦ ਅਜੈ ਬਹਿਰਾ ਦੇ ਬੰਗਲੇ ‘ਤੇ ਸਭ ਇਕੱਠੇ ਹੋਏ ਸਨ।
Photo
ਪੁਲਿਸ ਥਾਣੇ ਦੇ ਸੀਨੀਅਰ ਜਾਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਰੀਸ਼ਦ ਦਾ ਜਨਮ ਦਿਨ ਮਨਾਉਣ ਲਈ ਉਹਨਾਂ ਦੇ ਘਰ ਦੀ ਛੱਤ ‘ਤੇ ਕੁਝ ਲੋਕ ਇਕੱਠੇ ਹੋਏ ਸੀ। ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ ਅਤੇ ਉਹਨਾਂ ਨੇ 11 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ।