ਅਪਣੀ ਦੋਹਤੀ ਨੂੰ ਮਿਲਣ ਪਹੁੰਚੇ ਧਰਮਿੰਦਰ ਅਤੇ ਹੇਮਾ ਮਾਲਿਨੀ
Published : Jun 12, 2019, 11:53 am IST
Updated : Jun 12, 2019, 11:53 am IST
SHARE ARTICLE
Hema Malini Dharmendra visit Esha Deol baby Miraya in hospital see photos
Hema Malini Dharmendra visit Esha Deol baby Miraya in hospital see photos

ਵੀਡੀਉ ਹੋਈਆਂ ਜਨਤਕ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਈਸ਼ਾ ਦਿਓਲ ਨੇ ਬੇਟੀ ਨੂੰ ਜਨਮ ਦਿੱਤਾ ਹੈ। ਈਸ਼ਾ ਦਿਓਲ ਅਤੇ ਭਰਤ ਤਖ਼ਤਾਨੀ ਨੇ ਬੇਟੀ ਦਾ ਨਾਮ ਮਿਰਾਇਆ ਰੱਖਿਆ ਹੈ। ਅਦਾਕਾਰ ਧਰਮਿੰਦਰ ਅਤੇ ਪਤਨੀ ਹੇਮਾ ਮਾਲਿਨੀ ਨਾਲ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਅਪਣੀ ਪਿਆਰੀ ਦੋਹਤੀ ਨੂੰ ਮਿਲਣ ਲਈ ਪਹੁੰਚੇ ਹਨ। ਧਰਮਿੰਦਰ ਅਤੇ ਹੇਮਾ ਦੀ ਹਸਪਤਾਲ ਤੋਂ ਬਾਹਰ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਾਫ਼ੀ ਜਨਤਕ ਹੋਈ ਹੈ। ਉਹਨਾਂ ਦੀ ਇਸ ਫੋਟੋ ਨੂੰ ਚਹੇਤਿਆਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ।

Dharmendra and Hema Malini Dharmendra and Hema Malini

ਆਏ ਦਿਨ ਧਰਮਿੰਦਰ ਸੋਸ਼ਲ ਮੀਡੀਆ 'ਤੇ ਹਮੇਸ਼ਾ ਅਪਣੀ ਫੋਟੋ ਅਤੇ ਵੀਡੀਉ ਨਾਲ ਸੁਰਖ਼ੀਆਂ ਵਿਚ ਹੀ ਰਹਿੰਦੇ ਹਨ। ਦਸ ਦਈਏ ਕਿ 10 ਜੂਨ ਨੂੰ ਈਸ਼ਾ ਦਿਓਲ ਦੇ ਘਰ ਉਹਨਾਂ ਦੀ ਦੂਜੀ ਪੁੱਤਰੀ ਨੇ ਜਨਮ ਲਿਆ ਹੈ। ਈਸ਼ਾ ਨੇ ਇਸ ਦੀ ਜਾਣਕਾਰੀ ਮੰਗਲਵਾਰ ਨੂੰ ਅਪਣੇ ਇੰਸਟਾਗ੍ਰਾਮ ਅਕਾਉਂਟ ਦੇ ਜ਼ਰੀਏ ਦਿੱਤੀ। ਈਸ਼ਾ ਨੇ ਇੰਸਟਾਗ੍ਰਾਮ 'ਤੇ ਅਪਣੀ ਬੇਟੀ ਦਾ ਨਾਮ ਵੀ ਫੈਨਸ ਨਾਲ ਸ਼ੇਅਰ ਕੀਤਾ ਹੈ।

ਈਸ਼ਾ ਦਿਓਲ ਅਤੇ ਭਰਤ ਤਖ਼ਤਾਨੀ ਨੇ ਅਪਣੀ ਦੂਜੀ ਬੇਟੀ ਦਾ ਨਾਮ ਮਿਰਾਇਆ ਤਖ਼ਤਾਨੀ ਰੱਖਿਆ ਹੈ। ਈਸ਼ਾ ਨੇ ਪੋਸਟ ਨੂੰ ਫੈਨਸ ਨਾਲ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਸੱਭ ਦੇ ਪਿਆਰ ਅਤੇ ਅਸ਼ੀਰਵਾਦ ਦਾ ਧੰਨਵਾਦ ਕੀਤਾ ਹੈ। ਬਾਲੀਵੁੱਡ ਅਦਾਕਾਰ ਈਸ਼ਾ ਦਿਓਲ ਨੇ 2012 ਵਿਚ ਬਿਜ਼ਨੈਸਮੈਨ ਭਰਤ ਤਖ਼ਤਾਨੀ ਨਾਲ ਵਿਆਹ ਕਰਵਾਇਆ ਸੀ। ਮਿਰਾਇਆ ਤੋਂ ਇਲਾਵਾ ਈਸ਼ਾ ਅਤੇ ਭਰਤ ਦੀ ਇਕ ਹੋਰ ਬੇਟੀ ਹੈ ਰਾਧਿਆ।

ਈਸ਼ਾ ਦਿਓਲ ਨੇ 2002 ਵਿਚ ਫ਼ਿਲਮ ਇੰਡਸਟਰੀ ਵਿਚ ਕਦਮ ਰੱਖਿਆ ਸੀ। ਉਹਨਾਂ ਦੀ ਪਹਿਲੀ ਫ਼ਿਲਮ ਕੋਈ ਮੇਰੇ ਦਿਲ ਸੇ ਪੁੱਛੇ ਸੀ। ਦਸ ਦਈਏ ਕਿ ਉਹਨਾਂ ਨੇ ਧੂਮ, ਯੂਵਾ, ਨੋ ਐਂਟਰੀ ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ ਹੈ। ਈਸ਼ਾ ਅਤੇ ਅਪਣੀ ਦੋਹਤੀ ਨੂੰ ਮਿਲਣ ਧਰਮਿੰਦਰ ਅਤੇ ਪਤਨੀ ਹੇਮਾ ਹਸਪਤਾਲ ਪਹੁੰਚੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement