
'ਏ ਕਿਡ ਜੇ ਜੇਕ' ਦੇ ਟ੍ਰੇਲਰ ਰਲੀਜ਼ ਕਰ ਦਿਤਾ ਹੈ
ਪ੍ਰਿਯੰਕਾ ਚੋਪੜਾ ਨੇ 'ਬੇਵਾਚ' ਰਾਹੀਂ ਇਕ ਨਿਵੇਕਲੀ ਭੂਮਿਕਾ ਦੇ ਨਾਲ ਹਾਲੀਵੁੱਡ ਵਿਚ ਸ਼ੁਰੂਆਤ ਕੀਤੀ। ਬੇਵ਼ੱਚ ਦੀ ਅਸਫਲਤਾ ਤੋਂ ਬਾਅਦ ਪ੍ਰਿਯੰਕਾ ਦੇ ਫੈਨਸ ਦੀਆਂ ਨਜ਼ਰਾਂ ਉਨ੍ਹਾਂ ਦੇ ਨਵੇਂ ਪ੍ਰੋਜੈਕਟ 'ਤੇ ਸੀ ਅਤੇ ਹੁਣ ਪ੍ਰਿਯੰਕਾ ਦੇ ਫੈਨਸ ਦਾ ਇੰਤਜ਼ਾਰ ਖਤਮ ਕਰਦਿਆਂ ਨਿਰਮਾਤਾਵਾਂ ਨੇ 'ਏ ਕਿਡ ਜੇ ਜੇਕ' ਦੇ ਟ੍ਰੇਲਰ ਰਲੀਜ਼ ਕਰ ਦਿਤਾ ਹੈ। ਦਸ ਦਈਏ ਕਿ ਬਾਲੀਵੁੱਡ ਤੋਂ ਟਿਕਟ ਟੂ ਹਾਲੀਵੁੱਡ ਪਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਇੱਕ ਹੋਰ ਹਾਲੀਵੁੱਡ ਫਿਲਮ ‘ ਏ ਕਿਡ ਲਾਈਕ ਜੇਕ’ ਦਾ ਟਰੇਲਰ ਕੁਝ ਘੰਟਿਆਂ ਪਹਿਲਾਂ ਹੀ ਰਲੀਜ਼ ਹੋਇਆ ਹੈ ਨੂੰ ਦੇਖ ਕੇ 100 ਫੀਸਦੀ ਦਰਸ਼ਕ ਇਮੋਸ਼ਨਲ ਹੋ ਜਾਣਗੇ।Priyanka Chopraਇਸ ਟ੍ਰੇਲਰ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਇਹ ਇੱਕ ਬੱਚੇ ਅਤੇ ਮਾਂ-ਬਾਪ ਦੇ ਰਿਸ਼ਤੇ ਨਾਲ ਜੁੜੀ ਇੱਕ ਬੇਹੱਦ ਦਿਲਚਸਪ ਕਹਾਣੀ ਹੈ। ਇਸ ਫਿਲਮ ਵਿੱਚ ਪ੍ਰਿਯੰਕਾ ਚੋਪੜਾ ਦੇ ਨਾਲ ਮੁੱਖ ਭੂਮਿਕਾ ਵਿੱਚ ਜਮ ਪਰਸਨਸ ਅਤੇ ਕਲੇਅਰ ਡਾਂਸ ਹਨ।
Priyanka Chopraਕਹਾਣੀ ਇਕ ਲੜਕੇ ਦੀ ਹੈ ਜੋ ਕੁੜੀਆਂ ਵਰਗਾ ਸ਼ੋਂਕ ਰੱਖਦਾ ਹੈ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ਦੇਖ ਕੇ ਉਨ੍ਹਾਂ ਦੇ ਮਾਂ-ਬਾਪ ਨੂੰ ਬੱਚੇ ਨੂੰ ਲੈ ਕੇ ਕਨਫਿਊਜਨ ਹੋ ਜਾਂਦਾ ਹੈ ਅਤੇ ਇਸ ਦੇ ਬਾਰੇ ਚਿੰਤਾ ਕਰਨ ਲੱਗ ਜਾਂਦੇ ਹਨ ਕਿ ਆਖਿਰ ਉਸ ਦੀ ਇਨ੍ਹਾਂ ਹਰਕਤਾਂ ਦਾ ਕਾਰਨ ਕੀ ਹੋ ਸਕਦਾ ਹੈ।ਇਸ ਗੱਲ ਨੂੰ ਲੈ ਕੇ ਚਿੰਤਿਤ ਮਾਂ ਬਾਪ ਬੱਚੇ ਦੇ ਜੈਂਡਰ ਦੀ ਜਾਂਚ ਵੀ ਕਰਵਾਉਂਦੇ ਹਨ। ਇਸ ਟ੍ਰੇਲਰ ਵਿੱਚ ਪ੍ਰਿੰਯਕਾ ਚੋਪੜਾ ਦੀ ਥੋੜੀ ਜਿਹੀ ਝਲਕ ਦਿਖਾਈ ਦਿੰਦੀ ਹੈ, ਜਿੱਥੇ ਉਹ ਬੱਚੇ ਨਾਲ ਉਸ ਦੇ ਬਾਰੇ ਗੱਲ ਕਰ ਰਹੀ ਹੁੰਦੀ ਹੈ। ਇਸ ਫਿਲਮ ਦਾ ਪ੍ਰੀਮੀਅਰ 2018 ਫੈਸਟਿਵਲ ਦੇ ਦੌਰਾਨ ਹੋਇਆ ਸੀ ਅਤੇ ਪ੍ਰਿਯੰਕਾ ਚੋਪੜਾ ਨੇ ਫਿਲਮ ਨਾਲ ਸੰਬੰਧਿਤ ਕਈ ਪੋਸਟ ਕੀਤੇ ਸਨ।
Priyanka Chopraਦੱਸ ਦੇਈਏ ਕਿ ਕੁਆਂਟਿਕੋ ਦੇ ਸੀਜ਼ਨ ਵਿੱਚ ਪ੍ਰਿਯੰਕਾ ਨੂੰ ਪੂਰੇ ਵਰਲਡ ਵਿੱਚ ਪਸੰਦ ਕੀਤਾ ਜਾ ਰਿਹਾ ਹੈ। ਇਸ ਸਮੇਂ ਪ੍ਰਿਯੰਕਾ ਇੱਕ ਵੱਡੀ ਸੈਲੀਬ੍ਰੇਟੀ ਹੈ ਅਤੇ ਬਾਲੀਵੁੱਡ ਤੋਂ ਹਾਲੀਵੁੱਡ ਹਰ ਥਾਂ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰਿਯੰਕਾ ਭਾਰਤ ਆਕੇ ਪ੍ਰਧਾਨਮੰਤਰੀ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ ਜਿਸ ਦੌਰਾਨ ਉਸ ਨੇ ਮਾਂ ਅਤੇ ਬੱਚੇ ਦੀ ਸਿਹਤ ਸੁਰਖਿਆ ਨੂੰ ਲੈ ਕੇ ਕਿ ਅਹਿਮ ਮੁੱਦਿਆਂ ਤੇ ਉਨ੍ਹਾਂ ਨਾਲ ਗੱਲ ਕੀਤੀ।