ਭੈਣ ਨੂੰ ਭਦਾ ਕੁਮੈਂਟ ਕਰਨ 'ਤੇ ਭੜਕੇ ਅਰਜੁਨ ਨੇ ਸਰੇਆਮ ਕੱਢੀਆਂ ਗਾਲ੍ਹਾਂ।
Published : Apr 13, 2018, 12:28 pm IST
Updated : Apr 13, 2018, 4:08 pm IST
SHARE ARTICLE
Arjun Kapoor
Arjun Kapoor

ਭੈਣ ਦੇ ਕੱਪੜਿਆਂ ਤੇ ਕੀਤਾ ਗਿਆ ਇਹ ਭਦਾ ਕੁਮੈਂਟ ਉਨ੍ਹਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਇਆ

ਬਾਲੀਵੁਡ ਅਦਾਕਾਰ ਅਤੇ ਬੋਨੀ ਕਪੂਰ ਦੇ ਬੇਟੇ ਅਰਜੁਨ ਕਪੁਰ ਇਨ੍ਹੀ ਦਿਨੀ ਜਿਥੇ ਅਪਣੀ ਫ਼ਿਲਮ ਨਮਸਤੇ ਇੰਗਲੈਂਡ ਅਤੇ ਪਾਨੀਪਤ ਨੂੰ ਲੈ ਕੇ ਚਰਚਾ ਵਿਚ ਹਨ ਉਥੇ ਹੀ ਮਾਂ ਸ਼੍ਰੀ ਦੇਵੀ ਦੀ ਮੌਤ ਤੋਂ ਬਾਅਦ ਸੋਤੇਲੀਆਂ ਭੈਣਾਂ ਦੀ ਦੇਖ ਭਾਲ ਨੂੰ ਲੈ ਕੇ ਵੀ ਕਾਫ਼ੀ ਚਰਚਾ ਵਿਚ ਬਣੇ ਰਹਿੰਦੇ ਹਨ। ਉਹਨਾਂ ਨੂੰ ਅਕਸਰ ਹੀ ਅਪਣੀਆਂ ਭੈਣਾਂ ਦੇ ਹੱਕ 'ਚ ਖੜ੍ਹੇ ਦੇਖਿਆ ਜਾਂਦਾ ਹੈ। ਅਰਜੁਨ ਕਪੁਰ ਕਾਫ਼ੀ ਪ੍ਰੋਟੈਕਟਿਵ ਭਰਾ ਵਜੋਂ ਜਾਣੇ ਜਾਂਦੇ ਹਨ ਅਤੇ ਇਕ ਵਾਰ ਫ਼ਿਰ ਉਨ੍ਹਾਂ ਨੇ ਇਸ ਦੀ ਮਿਸਾਲ ਪੇਸ਼ ਕੀਤੀ ਹੈ ਹਾਲ ਹੀ 'ਚ ਇਕ ਵੈਬਸਾਈਟ ਉੱਤੇ ਗੁੱਸਾ ਕੱਡ ਕੇ। ਦਰਅਸਲ ਇਕ ਵੈੱਬਸਾਈਟ ਨੇ ਖ਼ਬਰ ਪਾਈ ਸੀ ਜਿਸ ਉੱਤੇ ਉਨ੍ਹਾਂ ਲਿਖਿਆ ਸੀ ਕਿ 'ਸੇਕ੍ਸੀ ਡਰੈੱਸ ਪਾ ਕੇ ਭਰਾ ਅਰਜੁਨ ਕਪੁਰ ਦੇ ਘਰ ਪਹੁੰਚੀ ਜਾਹਨਵੀ' ਬਸ ਫ਼ਿਰ , ਇਸ ਗੱਲ ਤੇ ਅਰਜੁਨ ਨੂੰ ਆ ਗਿਆ ਗੁੱਸਾ ਅਤੇ ਅਪਣੀ ਭੈਣ ਦੇ ਕੱਪੜਿਆਂ ਤੇ ਕੀਤਾ ਗਿਆ ਇਹ ਭਦਾ ਕੁਮੈਂਟ ਉਨ੍ਹਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਇਆ। ਜਸੀ ਤੋਂ ਬਾਅਦ ਉਨ੍ਹਾਂ ਨੇ ਟਵਿੱਟਰ ਤੇ ਇਸ ਵੈੱਬਸਾਈਟ ਦੀ ਲਾਹ ਪਾਹ ਕਰ ਦਿੱਤੀ, ਅਤੇ ਲਿਖਿਆ ਕਿ "ਅੱਜ ਤੁਸੀਂ ਸਮਾਜ ਦੀਆਂ ਕੁੜੀਆਂ ਨੂੰ ਅਜਿਹੀਆਂ ਨਜ਼ਰਾਂ ਨਾਲ ਦੇਖਦੇ ਹੋ, ਸ਼ਰਮਨਾਕ ਹੈ ਤੁਹਾਡੀ ਸੋਚ ।ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।ਇਹ ਸੱਭ ਤੁਸੀਂ ਅਪਣੀ ਵੈਬਸਾਈਟ ਨੂੰ ਹਾਈਲਾਇਟ ਕਰਨ ਲਈ ਕੀਤਾ ਹੈ। ਜਾਓ ਕੁੱਝ ਹੋਰ ਲਭੋ ਨਾ ਕਿ ਇਹ ਸੱਭ ਸ਼ਰਮਨਾਕ ਹਰਕਤਾਂ ਕਰੋ"Arjun kapoor's tveetArjun kapoor's tveetਦਸ ਦਈਏ ਕਿ ਅਰਜੁਨ ਔਰਤਾਂ ਦੀ ਬਹੁਤ ਇੱਜਤ ਕਰਦੇ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਹੋ ਰਹੇ ਅਤਿਆਚਾਰ ਦੇ ਹਮੇਸ਼ਾ ਖ਼ਿਲਾਫ਼ ਹੀ ਨਜ਼ਰ ਆਉਂਦੇ ਹਨ ਪਰ ਇਥੇ ਤਾਂ ਗੱਲ ਹੀ ਉਨ੍ਹਾ ਦੀ ਅਪਣੀ ਭੈਣ ਦੀ ਇੱਜਤ ਦੀ ਆਈ ਸੀ ਤਾਂ ਉਨ੍ਹਾਂ ਦਾ ਇੰਝ ਗ਼ੁੱਸਾ ਹੋਣਾ ਤਾਂ ਬਣਦਾ ਹੀ ਸੀ। ਦੱਸਣਯੋਗ ਹੈ ਕਿ ਅਰਜੁਨ ਦੇ ਇਸ ਟਵੀਟ ਤੋਂ  ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਕਾਫ਼ੀ ਸ਼ਲਾਘਾ ਕੀਤੀ।jahnvi kapoorjahnvi kapoorਜ਼ਿਕਰਯੋਗ ਹੈ ਕਿ ਅਰਜੁਨ ਹਮੇਸ਼ਾ ਹੀ ਜਿਥੇ ਖ਼ੁਸਮਿਜਾਜ਼ੀ ਲਈ ਜਾਨੇ ਜਾਂਦੇ ਹਨ ਉਥੇ ਹੀ ਉਨ੍ਹਾਂ ਦੀ ਸ਼ਵੀ ਇਕ ਗੁੱਸੇ ਵਾਲੇ ਇਨਸਾਨ ਵਾਲੀ ਵੀ ਹੈ ਪਰ ਉਹ ਹਮੇਸ਼ਾ ਗੁੱਸਾ ਗਲਤ ਗੱਲਾਂ ਨੂੰ ਲੈ ਕੇ ਹੀ ਕਰਦੇ ਹਨ।  ਜਿਵੇਂ ਇਕ ਵਾਰ ਪਹਿਲਾਂ ਵੀ ਅਜਿਹਾ ਦੇਖਣ ਨੂੰ ਮਿਲਿਆ ਸੀ ਕਿ ਕਿਸੀ ਈਵੈਂਟ ਦੌਰਾਨ ਸੈਲਫ਼ੀ ਲੈਣ ਆਏ ਉਨ੍ਹਾਂ ਦੇ ਪ੍ਰਸ਼ੰਸਕਾ ਨਾਲ ਉਨ੍ਹਾਂ ਦੇ ਬਾਡੀਗਾਰਡ ਨੇ ਬਦਤਮੀਜ਼ੀ ਕੀਤੀ ਸੀ ਤਾਂ ਉਸ ਹੀ ਸਮੇਂ ਅਰਜੁਨ ਨੇ ਉਸ ਨੂੰ ਅਜਿਹਾ ਕਰਨ ਲਈ ਸੱਭ ਦੇ ਸਾਹਮਣੇ ਫਟਕਾਰ ਲਗਾ ਦਿਤੀ ਸੀ। ਵੈਸੇ ਅਰਜੁਨ ਵਲੋਂ ਜਾਹਨਵੀ ਦੇ ਹੱਕ 'ਚ ਇੰਝ ਖੜੇ ਦੇਖ ਕੇ ਇਕ ਗਲ਼ ਤਾਂ ਸਾਫ਼ ਹੈ ਕਿ ਅਰਜੁਨ ਹੁਣ ਖ਼ੁਸ਼ੀ ਅਤੇ ਜਾਹਨਵੀ ਨੂੰ ਅਪਣੇ ਪਰਿਵਾਰ ਤੋਂ ਵੱਖ ਨਹੀਂ ਸਮਝਦੇ ਅਤੇ ਉਨ੍ਹਾਂ ਨੂੰ ਅਪਣੀ ਸਕੀ ਭੈਣ ਵਾਂਗ ਹੀ ਅਪਣਾਅ ਚੁਕੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement