
ਭਈਆਜੀ ਸੁਪਰਹਿੱਟ' ਦੀ ਤਿਆਰੀ 'ਚ ਜੁਟ ਗਏ ਹਨ
ਬਾਲੀਵੁਡ ਦੇ ਭਾਈਜਾਨ ਸਲਮਾਨ ਖਾਨ ਅਤੇ ਵਰੁਣ ਧਵਨ ਤੋਂ ਬਾਅਦ ਹੁਣ ਇਕ ਹੋਰ ਅਦਾਕਾਰ ਬਾਲੀਵੁਡ 'ਚ ਡਬਲ ਰੋਲ ਨਿਭਾਉਣ ਜਾ ਰਿਹਾ ਹੈ ਜੀ ਅਸੀਂ ਗੱਲ ਕਰ ਰਹੇ ਹਾਂ ਐਂਗਰੀ ਯੰਗ ਮੈਂਨ ਧਰਮਿੰਦਰ ਦੇ ਐਂਗਰੀ ਬੇਟੇ ਯਾਨੀ ਸੰਨੀ ਦਿਓਲ ਦੀ। ਦਸ ਦਈਏ ਕਿ ਫ਼ਿਲਮ ਸੰਨੀ ਦਿਓਲ ਹਾਲ ਹੀ ਚ 'ਯਮਲਾ ਪਗਲਾ ਦੀਵਾਨਾ ਫਿਰ ਸੇ' ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਹੁਣ ਫਿਲਮ 'ਭਈਆਜੀ ਸੁਪਰਹਿੱਟ' ਦੀ ਤਿਆਰੀ 'ਚ ਜੁਟ ਗਏ ਹਨ। ਜਿਸ ਦਾ ਹਾਲ ਹੀ 'ਚ ਪਹਿਲਾ ਪੋਸਟਰ ਵੀ ਸਾਹਮਣੇ ਆ ਗਿਆ ਹੈ। ਪੋਸਟਰ 'ਚ ਇਕੱਠੇ ਕਈ ਸਟਾਰਸ ਦਿਖ ਰਹੇ ਹਨ।Bhaiyaji Superhitਦਸ ਦਈਏ ਕਿ 'ਭਈਆਜੀ ਸੁਪਰਹਿੱਟ' 'ਚ ਸੰਨੀ ਦਿਓਲ ਦੇ ਨਾਲ ਸਹਿ ਕਲਾਕਾਰ ਵਜੋਂ ਪ੍ਰਿਟੀ ਜ਼ਿੰਟਾ ਅਤੇ ਅਮੀਸ਼ਾ ਪਟੇਲ ਹੋਣਗੀਆਂ । ਦਸ ਦਈਏ ਕਿ ਪ੍ਰਿਟੀ ਜ਼ਿੰਟਾ ਦੀ ਇਸ ਫ਼ਿਲਮ ਨਾਲ ਤਕਰੀਬਨ 4 ਸਾਲ ਬਾਅਦ ਅਤੇ ਅਮੀਸ਼ਾ ਪਟੇਲ 5 ਸਾਲ ਬਾਅਦ ਵੱਡੇ ਪਰਦੇ ਤੇ ਵਾਪਿਸ ਕਰ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅਮੀਸ਼ਾ ਪਟੇਲ ਸਨੀ ਦਿਓਲ ਦੇ ਨਾਲ ਫਿਲਮ 'ਗਦਰ' 'ਚ ਨਜ਼ਰ ਆਈ ਸੀ। ਉਥੇ ਹੀ ਪ੍ਰੀਤਿ ਜ਼ਿੰਟਾ ਵੀ ਸੰਨੀ ਦਿਓਲ ਦੇ ਨਾਲ ਹੀਰੋ ਫ਼ਿਲਮ 'ਚ ਨਜ਼ਰ ਆਈ ਸੀ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਖਾਸ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ ਅਰਸ਼ਦ ਵਾਰਸੀ ਅਤੇ ਸ਼੍ਰੇਅਸ ਤਲਪੜੇ।
Bhaiyaji Superhitਜੇਕਰ ਗੱਲ ਕਰੀਏ ਫ਼ਿਲਮ ਦੀ ਕਹਾਣੀ ਦੀ ਤਾਂ ਦਸ ਦਈਏ ਕਿ ਇਹ ਫ਼ਿਲਮ ਉੱਤਰ ਪ੍ਰਦੇਸ਼ ਦੇ ਗੁੰਡਾਰਾਜ 'ਤੇ ਆਧਾਰਿਤ ਹੈ। ਇਸ ਫਿਲਮ 'ਚ ਪ੍ਰਿਟੀ ਜ਼ਿੰਟਾ ਸੰਨੀ ਦੀ ਪਤਨੀ ਦਾ ਕਿਰਦਾਰ ਅਦਾ ਕਰ ਰਹੀ ਹੈ। ਜਿਸ ਵਿਚ ਦਿਖਾਇਆ ਗਿਆ ਹੈ ਕਿ ਉਨ੍ਹਾਂ ਦਾ ਸੰਘਰਸ਼ ਜਦੋਂ ਬਾਲੀਵੁੱਡ ਦੇ ਕਲਾਕਾਰਾਂ ਨਾਲ ਹੁੰਦਾ ਹੈ ਤਾਂ ਕਿਸ ਤਰ੍ਹਾਂ ਕਾਮੇਡੀ ਹੁੰਦੀ ਹੈ। ਉਨ੍ਹਾਂ ਨਾਲ ਵੱਖ ਵੱਖ ਤਰ੍ਹਾਂ ਦੇ ਵਾਕਈ ਹੁੰਦੇ ਹਨ। ਇਸ ਫਿਲਮ ਨੂੰ ਲੈ ਕੇ ਸੰਨੀ ਦਿਓਲ ਦਾ ਕਹਿਨਾ ਹੈ ਕਿ ਮੈਂ 'ਫਿਲਮ 'ਚ ਪਹਿਲੀ ਵਾਰ ਡਬਲ ਰੋਲ ਕਰਨ ਜਾ ਰਿਹਾ ਹੈ,ਜਿਸ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਤ ਹਾਂ। ਨਾਲ ਹੀ ਫਿਲਮ ਦਾ ਵਿਸ਼ਾ ਵੀ ਨਵਾਂ ਹੈ ਜਿਸ ਨੂੰ ਮੈਂ ਹੁਣ ਤਕ ਨਹੀਂ ਕੀਤਾ ਹੈ। ਦਸ ਦਈਏ ਕਿ ਫਿਲਮ ਦੀ ਸ਼ੂਟਿੰਗ ਜਲਦੀ ਹੀ ਫਿਰ ਤੋਂ ਸ਼ੁਰੂ ਹੋਵੇਗੀ। ਫਿਲਮ ਦੇ ਨਿਰਦੇਸ਼ਕ ਹਨ ਨੀਰਜ ਪਾਠਕ ਹਨ ਜਦਕਿ ਨਿਰਮਾਤਾ ਹੈ ਚਿਰਾਗ ਮਹਿੰਦਰਾ ਧਾਰੀਵਾਲੰਦ। ਫਿਲਮ 'ਚ ਸੰਨੀ ਦਿਓਲ ਪਹਿਲੀ ਵਾਰ ਡਬਲ ਰੋਲ ਨਿਭਾਉਣ ਜਾ ਰਹੇ ਹਨ।