
ਸੁਨੀਲ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਇਕ ਇੰਟਰਵਿਊ 'ਚ ਕਿਹਾ
ਟੀਵੀ ਦੇ ਵਿਵਾਦਿਤ ਸਟਾਰ ਕਪਿਲ ਸ਼ਰਮਾ ਅਪਣੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਨਾਲ ਟੀਵੀ ਤੇ ਵਾਪਸੀ ਕੀ ਕਰ ਲਈ ਵਿਵਾਦਾਂ ਨੇ ਉਨ੍ਹਾਂ ਦੀ ਜ਼ਿੰਦਗੀ 'ਚ ਘਰ ਹੀ ਕਰ ਲਿਆ। ਕਦੇ ਉਹ ਅਪਣੇ ਟਵੀਟਸ ਕਾਰਨ ਚਰਚਾ 'ਚ ਆ ਜਾਂਦੇ ਹਨ ਅਤੇ ਕਦੇ ਕਿਸੇ ਪੱਤਰਕਾਰ 'ਤੇ ਪੈਸੇ ਵਸੂਲਣ ਦੇ ਇਲਜ਼ਾਮਾਂ ਨੂੰ ਲੈ ਕੇ ਸੁਰਖੀਆਂ 'ਚ ਆ ਜਾਂਦੇ ਹਨ । ਉਥੇ ਹੀ ਹੁਣ ਉਨ੍ਹਾਂ ਦਾ ਸ਼ੋਅ ਇਕ ਮਹੀਨੇ ਦੇ ਲਈ ਸਸਪੈਂਡ ਕਰ ਦਿਤਾ ਗਿਆ ਹੈ ਤਾਂ ਜ਼ਾਹਿਰ ਹੈ ਉਹ ਇਕ ਵਾਰ ਫ਼ਿਰ ਉਦਾਸ ਹੋ ਗਏ ਹਨ ਅਤੇ ਡਿਪ੍ਰੈਸ਼ਨ 'ਚ ਜਾ ਸਕਦੇ ਹਨ । ਇਹ ਵੀ ਜ਼ਾਹਿਰ ਹੈ ਕਿ ਕਪਿਲ ਇਸ ਸਮੇਂ ਇਕੱਲੇ ਹੋਣਗੇ। ਪਰ ਤੁਹਾਨੂੰ ਦਸ ਦਈਏ ਕਿ ਅਜਿਹਾ ਕੁੱਝ ਵੀ ਨਹੀਂ ਹੈ ਉਨ੍ਹਾਂ ਦੇ ਦੋਸਤਾਂ ਦੇ ਹੁੰਦੇ ਹੋਏ ਉਹ ਇਕੱਲੇ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਨਾਲ ਹਨ ਉਨ੍ਹਾਂ ਦੇ ਲੰਮੇ ਮੈਂ ਤੋਂ ਦੋਸਤ ਅਤੇ ਸਹਿ ਕਲਾਕਾਰ ਰਹੇ ਸੁਨੀਲ ਗਰੋਵਰ। Sunil Grover's massage for kapilਦਸ ਦਈਏ ਕਿ ਸੁਨੀਲ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਇਕ ਇੰਟਰਵਿਊ 'ਚ ਕਿਹਾ ਕਿ ''ਕਪਿਲ ਦੀ ਸਿਹਤ ਖਰਾਬ ਹੈ। ''ਕਪਿਲ ਨੂੰ ਆਪਣੀ ਸਿਹਤ 'ਤੇ ਧਿਆਨ ਦੇਣਾ ਚਾਹੀਦਾ ਹੈ। ਉਸ ਦੇ ਪਰਿਵਾਰ ਨੂੰ ਵੀ ਉਸ ਦਾ ਖਿਆਲ ਰੱਖਣਾ ਚਾਹੀਦਾ।ਮੈਨੂੰ ਉਮੀਦ ਹੈ ਕਿ ਉਹ ਜਲਦ ਹੀ ਵਾਪਸੀ ਕਰਨਗੇ।
Sunil Grover's massage for kapilਇੰਨਾ ਹੀ ਨਹੀਂ ਬੀਤੇ ਦਿਨੀਂ ਇਸ ਮਾਮਲੇ 'ਚ ਪ੍ਰੀਤੀ ਸਿਮੋਸ ਦੀ ਵੀ ਜੋ ਪ੍ਰਤੀਕਿਰਿਆ ਸਾਹਮਣੇ ਆਈ ਸੀ ਉਸ ਵਿਚ ਵੀ ਕਪਿਲ ਦੀ ਖਰਾਬ ਸਿਹਤ ਦੀ ਹੀ ਗੱਲ ਕਹਿ ਗਈ ਸੀ। ਦਸ ਦਈਏ ਕਿ ਪ੍ਰੀਤਿ ਸਿਮੋਸ ਕਪਿਲ ਦੀ ਮੈਨੇਜਰ ਤੇ ਪ੍ਰੇਮਿਕਾ ਸੀ। ਬੀਤੇ ਦਿਨ ਪ੍ਰੀਤੀ ਨੇ ਕਪਿਲ ਦੀ ਮਾਨਸਿਕ ਸਥਿਤੀ ਨੂੰ ਲੈ ਕੇ ਚਿੰਤਾ ਵੀ ਜ਼ਾਹਰ ਕੀਤੀ ਸੀ। ਇਸ ਦੌਰਾਨ ਉਸ ਨੇ ਕਿਹਾ, ''ਜੇਕਰ ਇਸ ਪਿੱਛੇ ਕਪਿਲ ਹੀ ਹੈ ਤਾਂ ਫਿਰ ਮੈਨੂੰ ਉਸ ਦੇ ਮਾਨਸਿਕ ਸੰਤੁਲਨ ਨੂੰ ਲੈ ਕੇ ਕਾਫੀ ਫਿਕਰ ਹੈ। ਉਸ ਦੀ ਮਾਨਸਿਕ ਸਥਿਤੀ ਪਿਛਲੇ ਕੁਝ ਮਹੀਨਿਆਂ 'ਚ ਕਾਫੀ ਵਾਰ ਖਰਾਬ ਹੋ ਗਈ ਹੈ। ਬਕੌਲ ਪ੍ਰੀਤੀ, ਕਪਿਲ ਬਦਲ ਗਿਆ ਹੈ। ਉਸ ਦੇ ਦਿਮਾਗ 'ਚ ਸੁਸਾਈਡ/ਆਤਮ ਹੱਤਿਆ ਕਰਨ ਦੇ ਵਿਚਾਰ ਆ ਰਹੇ ਹਨ।''ਇਹ ਉਹ ਕਪਿਲ ਨਹੀਂ ਹੈ ਜਿਸ ਨੂੰ ਮੈਂ ਮਿਲੀ ਸੀ ਅਤੇ ਕਰੀਬ ਤੋਂ ਜਾਂਦੀ ਸੀ।
Kapil Sharma , priti simosਅਜਿਹੇ ਹਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਫੈਨਸ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ ਕਿ ਕਪਿਲ ਜਲਦੀ ਠੀਕ ਹੋ ਜਾਣ ਅਤੇ ਜਲਦੀ ਹੀ ਪਰਦੇ 'ਤੇ ਵਾਪਸੀ ਕਰਨ। ਜਿਵੇਂ ਉਨ੍ਹਾਂ ਦਾ ਸ਼ੋਅ ਇਨੇ ਲੋਕਾਂ ਨੂੰ ਹਸਾ ਕੇ ਉਨ੍ਹਾਂ ਦੀਆਂ ਸਿਹਤਾਂ ਠੀਕ ਕਰ ਸਕਦਾ ਹੈ ਤਾਂ ਕੁਝ ਸੁਪੋਰਟ ਰਨ ਨਾਲ ਕਪਿਲ ਵੀ ਠੀਕ ਹੋ ਸਕਦੇ ਹਨ। ਕਪਿਲ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ।