
ਵੀਡੀਉ ਦੇਖ ਲੋਕ ਹੋ ਜਾਣਗੇ ਹੈਰਾਨ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਵਿਆਹ ਕਰਵਾਇਆ ਹੈ ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਜਨਤਕ ਹੋ ਰਹੀਆਂ ਹਨ। ਇਸ ਵੀਡੀਉ ਵਿਚ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਗਲੇ ਵਿਚ ਵਰਮਾਲਾ ਪਾਉਂਦੇ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਨੇ ਨੀਲੇ ਰੰਗ ਦਾ ਸ਼ੇਰਵਾਨੀ ਪਾਈ ਹੋਈ ਹੈ। ਕੈਟਰੀਨਾ ਕੈਫ ਨੇ ਲਾਲ ਰੰਗ ਦੀ ਸਾੜੀ ਅਤੇ ਵਾਲਾਂ ਵਿਚ ਗਜਰਾ ਲਗਾਇਆ ਹੋਇਆ ਹੈ। ਦੋਵੇਂ ਇਕ ਦੂਜੇ ਦੇ ਗਲੇ ਵਿਚ ਵਰਮਾਲਾ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ।
ਵਿਆਹ ਵਿਚ ਸ਼ਾਮਲ ਲੋਕ ਦੋਵਾਂ ਤੇ ਫੁੱਲ ਬਰਸਾ ਰਹੇ ਹਨ ਅਤੇ ਤਾੜੀਆਂ ਨਾਲ ਜਸ਼ਨ ਮਨਾ ਰਹੇ ਹਨ। ਦਸ ਦਈਏ ਕਿ ਇਹ ਵੀਡੀਉ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਹਾਲ ਹੀ ਵਿਚ ਆਈ ਸੁਪਰਹਿਟ ਫ਼ਿਲਮ ਭਾਰਤ ਦਾ ਇਕ ਦ੍ਰਿਸ਼ ਹੈ ਜਿੱਥੇ ਸਲਮਾਨ ਖ਼ਾਨ ਕੈਟਰੀਨਾ ਨਾਲ ਵਿਆਹ ਕਰਵਾਉਂਦੇ ਦਿਖਾਈ ਦੇ ਰਹੇ ਹਨ। ਇਸ ਵੀਡੀਉ ਵਿਚ ਦੋਵੇਂ ਬੁਢਾਪੇ ਦੇ ਕਿਰਦਾਰ ਵਿਚ ਨਜ਼ਰ ਆ ਰਹੇ ਹਨ। ਦੋਵਾਂ ਨੇ ਹੀ ਐਨਕ ਲਗਾਈ ਹੋਈ ਹੈ।
ਭਾਰਤ ਦੀ ਕਿਰਦਾਰ ਨਿਭਾ ਰਹੇ ਸਲਮਾਨ ਦੀ ਦਾਹੜੀ ਵੀ ਸਫ਼ੇਦ ਦਿਖਾਈ ਰਹੀ ਹੈ। ਇਸ ਆਨਸਕਰੀਨ ਵਿਆਹ ਤੋਂ ਬਾਅਦ ਹੁਣ ਜਲਦ ਹੀ ਸਲਮਾਨ ਖ਼ਾਨ ਨੂੰ ਸੁਪਰਹਿਟ ਰਿਐਲਿਟੀ ਸ਼ੋਅ ਬਿਗ ਬਾਸ 13 ਨੂੰ ਹੋਸਟ ਕਰਦੇ ਹੋਏ ਦੇਖਿਆ ਜਾਵੇਗਾ ਜੋ ਕਿ 29 ਸਤੰਬਰ ਨੂੰ ਸ਼ੁਰੂ ਹੋਵੇਗਾ। ਕੈਟਰੀਨਾ ਕੈਫ ਸਾਲ 2020 ਵਿਚ ਆਉਣ ਵਾਲੀ ਫ਼ਿਲਮ ਸੁਰੀਆਵੰਸ਼ ਵਿਚ ਨਜ਼ਰ ਆਵੇਗੀ। ਇਸ ਫ਼ਿਲਮ ਵਿਚ ਉਹਨਾਂ ਨਾਲ ਮਿਸਟਰ ਖਿਡਾਰੀ ਅਕਸ਼ੇ ਕੁਮਾਰ ਨਜ਼ਰ ਆਉਣਗੇ।