
ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਨੇ ਪੀਐਮ ਨਰਿੰਦਰ ਮੋਦੀ ਸਮੇਤ ਪੂਰੇ ਮੰਤਰੀ ਮੰਡਲ ਨੂੰ ਨਵੀਂ ਪਾਰੀ ਲਈ ਵਧਾਈਆਂ ਦਿੱਤੀਆਂ ਹਨ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਕੈਬਨਿਟ ਵੱਲੋਂ 30 ਮਈ ਨੂੰ ਸਹੁੰ ਚੁੱਕੀ ਗਈ ਅਤੇ ਸਾਰੇ ਹੀ ਮੰਤਰੀਆਂ ਨੇ ਅਪਣੇ-ਅਪਣੇ ਮੰਤਰਾਲੇ ਦਾ ਕੰਮ ਕਾਜ ਸੰਭਾਲ ਲਿਆ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲਾ ਮਿਲਿਆ ਹੈ ਅਤੇ ਰਾਜਨਾਥ ਸਿੰਘ ਕੋਲ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਆਈ ਹੈ। ਪੀਐਮ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਬਾਲੀਵੁੱਡ ਦੀਆਂ ਦਿੱਗਜ਼ ਹਸਤੀਆਂ ਵੀ ਨਜ਼ਰ ਆਈਆਂ ਸਨ। ਹੁਣ ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਨੇ ਵੀ ਪੀਐਮ ਨਰਿੰਦਰ ਮੋਦੀ ਸਮੇਤ ਪੂਰੇ ਮੰਤਰੀ ਮੰਡਲ ਨੂੰ ਨਵੀਂ ਪਾਰੀ ਲਈ ਵਧਾਈਆਂ ਦਿੱਤੀਆਂ ਹਨ।
Honourable Prime Minister, congratulations on a splendid team and all my best wishes to the entire cabinet in their endeavours to make a stronger and equal India. @PMOIndia
— Salman Khan (@BeingSalmanKhan) June 2, 2019
ਸਲਮਾਨ ਖਾਨ ਨੇ ਟਵਿਟਰ ਦੇ ਜ਼ਰੀਏ ਪੀਐਮ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਸਲਮਾਨ ਖਾਨ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਸਲਮਾਨ ਖਾਨ ਨੇ ਪੀਐਮ ਮੋਦੀ ਸਮੇਤ ਪੂਰੇ ਮੰਤਰੀ ਮੰਡਲ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ ਹੈ, ਮਾਣਯੋਗ ਪ੍ਰਧਾਨ ਮੰਤਰੀ, ਸ਼ਾਨਦਾਰ ਟੀਮ ਲਈ ਵਧਾਈ ਅਤੇ ਮਜ਼ਬੂਤ ਭਾਰਤ ਬਨਾਉਣ ਦੇ ਯਤਨਾਂ ਲਈ ਪੂਰੀ ਕੈਬਨਿਟ ਨੂੰ ਵਧਾਈਆਂ।
Salman Khan and PM Modi
ਦੱਸ ਦਈਏ ਕਿ ਇਹਨੀਂ ਦਿਨੀਂ ਸਲਮਾਨ ਖਾਨ 5 ਜੂਨ ਨੂੰ ਈਦ ਦੇ ਮੌਕੇ ‘ਤੇ ਅਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ। ਇਸ ਫਿਲਮ ਵਿਚ ਉਹਨਾਂ ਨਾਲ ਕੈਟਰੀਨਾ ਕੈਫ ਵੀ ਨਜ਼ਰ ਆਵੇਗੀ