
Allu Arjun Arrested: ਹੈਦਰਾਬਾਦ ਦੇ ਥੀਏਟਰ 'ਚ ਹੋਈ ਭਗਦੜ ਮਾਮਲੇ 'ਚ ਕੀਤੀ ਕਾਰਵਾਈ
Allu Arjun Arrested: ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ 4 ਦਸੰਬਰ ਨੂੰ ਹੈਦਰਾਬਾਦ 'ਚ ਆਪਣੀ ਫਿਲਮ 'ਪੁਸ਼ਪਾ 2' ਦੇ ਪ੍ਰੀਮੀਅਰ ਦੌਰਾਨ ਮਚੀ ਭਗਦੜ ਦੇ ਮਾਮਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਭਗਦੜ ਵਿਚ ਇਕ 39 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਉਸ ਦੇ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਸੰਧਿਆ ਥੀਏਟਰ ਪ੍ਰਬੰਧਨ, ਅਦਾਕਾਰ ਅਤੇ ਉਸ ਦੀ ਸੁਰੱਖਿਆ ਟੀਮ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ।
ਅਧਿਕਾਰੀਆਂ ਨੇ ਕਿਹਾ ਸੀ ਕਿ ਪੁਲਿਸ ਨੂੰ ਪਹਿਲਾਂ ਕੋਈ ਸੂਚਨਾ ਨਹੀਂ ਸੀ ਕਿ ਫਿਲਮ ਦੀ ਟੀਮ ਪ੍ਰੀਮੀਅਰ ਲਈ ਆਵੇਗੀ।