ਸੋਸ਼ਲ ਮੀਡੀਆ ਤੋਂ ਹਟਾਇਆ ਅਮਿਤਾਭ ਬੱਚਨ ਦਾ ਬਲਾਗ ਪੋਸਟ, ਗੁੱਸੇ 'ਚ ਦਿਤੀ ਧਮਕੀ 
Published : Jan 14, 2019, 4:39 pm IST
Updated : Jan 14, 2019, 4:39 pm IST
SHARE ARTICLE
Amitabh Bachchan
Amitabh Bachchan

ਅਮਿਤਾਭ ਬੱਚਨ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਗੁੱਸਾ ਹੋ ਗਏ ਹਨ। ਦਰਅਸਲ ਉਨ੍ਹਾਂ ਦਾ ਲਿਖਿਆ ਇਕ ਬਲਾਗ ਹਟਾ ਦਿਤਾ ਗਿਆ ਹੈ। ਦੱਸ ਦਈਏ ਕਿ ਅਮਿਤਾਭ ਦੇ...

ਮੁੰਬਈ : ਅਮਿਤਾਭ ਬੱਚਨ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਗੁੱਸਾ ਹੋ ਗਏ ਹਨ। ਦਰਅਸਲ ਉਨ੍ਹਾਂ ਦਾ ਲਿਖਿਆ ਇਕ ਬਲਾਗ ਹਟਾ ਦਿਤਾ ਗਿਆ ਹੈ। ਦੱਸ ਦਈਏ ਕਿ ਅਮਿਤਾਭ ਦੇ ਇਕ ਬਲਾਗ ਪੋਸਟ ਨੂੰ ਟੰਬਲਰ ਨੇ ਪ੍ਰਕਾਸ਼ਿਤ ਕਰਨ ਤੋਂ ਮਨਾ ਕਰ ਦਿਤਾ ਹੈ। ਇਸ ਗੱਲ ਤੋਂ ਅਮਿਤਾਭ ਬਹੁਤ ਗੁੱਸਾ ਹੋ ਗਏ ਹਨ ਅਤੇ ਉਨ੍ਹਾਂ ਨੇ ਟੰਬਲਰ ਛੱਡਣ ਦੀ ਧਮਕੀ ਵੀ ਦੇ ਦਿਤੀ ਹੈ। ਅਮਿਤਾਭ ਨੇ ਟਵੀਟ ਕਰ ਦੱਸਿਆ ਕਿ ਫੈਂਸ ਤੈਅ ਕਰਨ ਕਿ ਬਲਾਗ ਵਿਚ ਕੀ ਗਲਤ ਲਿਖਿਆ ਹੈ।

ਨਾਲ ਹੀ ਉਨ੍ਹਾਂ ਨੇ ਲਿਖਿਆ ਟੰਬਲਰ ਤੋਂ ਦੂਰ ਜਾਣ ਦਾ ਸਮਾਂ ਆ ਗਿਆ ਹੈ।  ਦਰਅਸਲ ਅਮਿਤਾਭ ਦੀ ਪੋਸਟ ਨੂੰ ਇਹ ਕਹਿ ਕੇ ਪ੍ਰਕਾਸ਼ਿਤ ਕਰਨ ਤੋਂ ਮਨਾ ਕਰ ਦਿਤਾ ਗਿਆ ਕਿ ਉਨ੍ਹਾਂ ਦੇ ਬਲਾਗ ਵਿਚ ਕੁੱਝ ਇਤਰਾਜ਼ਯੋਗ ਗੱਲਾਂ ਹਨ। 

Amitabh Bachchan blogAmitabh Bachchan blog

ਬਲਾਗ ਪੋਸਟ ਵਿਚ ਅਮਿਤਾਭ ਨੇ ਆਪਣੀ ਆਉਣ ਵਾਲੀ ਫਿਲਮ ਝੁੰਡ ਦੇ ਕਰੂ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਲਿਖਿਆ ਕਿ ਇੱਥੋਂ ਉਹ ਸਿੱਧੇ ਕੰਮ 'ਤੇ ਜਾਣਗੇ, ਤਾਂਕਿ ਸਵੱਛ ਭਾਰਤ ਅਭਿਆਨ ਦੇ ਤਹਿਤ ਅਪਣੀ ਵਚਨਬੱਧਤਾ ਨੂੰ ਨਿਭਾ ਸਕਣ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਗੁਰਦੁਆਰੇ ਜਾਣ ਦੀ ਯੋਜਨਾ ਬਾਰੇ ਦਸਿਆ। ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਦੀ ਚਚੇਰੀ ਭੈਣ ਨੇ ਗੁਰੂ ਗੋਬਿੰਦ ਸਿੰਘ ਦੀ ਜਯੰਤੀ 'ਤੇ ਇਕ ਅਰਦਾਸ ਦਾ ਵੀ ਪ੍ਰਬੰਧ ਕੀਤਾ ਹੈ। 

Amitabh BachanAmitabh Bachchan

ਜਦੋਂ ਉਨ੍ਹਾਂ ਦੀ ਬਲਾਗ ਪੋਸਟ ਨੂੰ ਪ੍ਰਕਾਸ਼ਿਤ ਕਰਨ ਤੋਂ ਮਨਾ ਕਰ ਦਿਤਾ ਗਿਆ ਤਾਂ ਅਮਿਤਾਭ ਨੇ ਟਵੀਟ ਕਰਦੇ ਹੋਏ ਲਿਖਿਆ ਕਿ -


ਹਾਹਾਹਾਹਾਹਾ ! ਟੰਬਲਰ, ਜਿੱਥੇ ਮੇਰੇ ਬਲਾਗ ਜਾਂਦੇ ਹਨ, ਉਸਨੇ ਮੇਰਾ ਬਲਾਗ ਪੋਸਟ ਕਰਨ ਤੋਂ ਮਨਾ ਕਰ ਦਿਤਾ ਹੈ। ਇਹ ਕਹਿੰਦੇ ਹੋਏ ਕਿ ਇਸ ਵਿਚ ਕੁੱਝ ਇਤਰਾਜ਼ਯੋਗ ਕੰਟੈਂਟ ਹੈ.. !! ਇਕ ਵਾਰ ਇਸਨੂੰ ਪੜ੍ਹੋ ਅਤੇ ਮੈਨੂੰ ਦੱਸੋ ਕਿ ਇਸ ਵਿਚ ਕੀ ਗਲਤ ਹੈ... ਟੰਬਲਰ 'ਤੇ ਬਿਨਾਂ ਰੁਕੇ ਲਿਖਦੇ ਹੋਏ ਮੈਨੂੰ 3057 ਦਿਨ ਪੂਰੇ ਹੋ ਚੁੱਕੇ ਹਨ... !! ਟੰਬਲਰ ਤੋਂ ਦੂਰ ਜਾਣ ਦਾ ਸਮਾਂ ਆ ਗਿਆ ਹੈ। 

Amitabh BachchanAmitabh Bachchan

ਦੱਸ ਦਈਏ ਕਿ ਪਿਛਲੇ ਸਾਲ ਫ਼ਰਵਰੀ ਵਿਚ ਟਵਿਟਰ ਨੇ ਅਮੀਤਾਭ ਬੱਚਨ ਦੇ ਲਗਭੱਗ ਦੋ ਲੱਖ ਫਾਲੋਵਰਸ ਘੱਟ ਕਰ ਦਿਤੇ ਗਏ ਸਨ।  ਅਜਿਹੇ ਵਿਚ ਅਮਿਤਾਭ ਨੇ ਟਵਿਟਰ ਛੱਡਣ ਦੀ ਧਮਕੀ ਦੇ ਦਿਤੀ ਸੀ। ਉਨ੍ਹਾਂ ਨੇ ਇਸ ਵਾਰ ਵੀ ਕੁੱਝ ਅਜਿਹਾ ਹੀ ਕੀਤਾ ਹੈ। ਇਸ ਵਾਰ ਉਨ੍ਹਾਂ ਨੇ ਟੰਬਲਰ ਛੱਡਣ ਦੀ ਗੱਲ ਕਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement