ਸਲਮਾਨ ਖਾਨ ਨੂੰ ਮਿਲਣ ਲਈ 600 ਕਿਲੋਮੀਟਰ ਸਾਈਕਲ ਚਲਾ ਕੇ ਪਹੁੰਚਿਆ 52 ਸਾਲਾਂ ਫੈਨ

ਏਜੰਸੀ
Published Feb 14, 2020, 5:37 pm IST
Updated Feb 14, 2020, 5:37 pm IST
ਚਰਚਾ ਵਿਚ ਹੈ ਸੁਪਰਸਟਾਰ ਸਲਮਾਨ ਖਾਨ ਦਾ ਫੈਨ ਭੁਪੇਨ ਲਿਕਸਨ
File
 File

ਮੁੰਬਈ- ਇਹ ਕਿਹਾ ਜਾਂਦਾ ਹੈ ਕਿ ਇੱਕ ਸੁਪਰਸਟਾਰ ਨੂੰ ਉਸਦੇ ਪ੍ਰਸ਼ੰਸਕ ਹੀ ਸੁਪਰਸਟਾਰ ਬਣਾਉਂਦੇ ਹਨ। ਪ੍ਰਸ਼ੰਸਕ ਜੋ ਕਦੇ ਸੈਲੇਬ੍ਰਿਅ ਲਈ ਸਿਰ ਦਰਦ ਬਣ ਜਾਂਦੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਚਿਹਰਿਆਂ ਦੀ ਮੁਸਕਣ। ਬਾਲੀਵੁੱਡ ਸੁਪਰਸਟਾਰਜ਼ ਦੇ ਪ੍ਰਸ਼ੰਸਕ ਉਨ੍ਹਾਂ ਲਈ ਜੋ ਨਾ ਕਰਨ ਦੇਣ ਉਹ ਘੱਟ ਹੈ। ਅਦਾਕਾਰਾਂ ਦੇ ਪ੍ਰਸ਼ੰਸਕਾਂ ਨਾਲ ਜੁੜੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। 

FileFile

Advertisement

ਫਿਲਹਾਲ ਚਰਚਾ ਵਿਚ ਹੈ ਸੁਪਰਸਟਾਰ ਸਲਮਾਨ ਖਾਨ ਦਾ ਫੈਨ ਭੁਪੇਨ ਲਿਕਸਨ। ਭੁਪੇਨ ਸਲਮਾਨ ਖਾਨ ਨੂੰ ਮਿਲਣ ਜੇ ਲਈ 600 ਕਿਲੋਮੀਟਰ ਸਾਈਕਲ ਚਲਾ ਕੇ ਉਨ੍ਹਾਂ ਕੋਲ ਪਹੁੰਚੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਤਿਨਸੁਖੀਆ ਦੇ ਸਾਈਕਲਿਸਟ ਭੂਪੇਨ ਲਿਕਸਨ 600 ਕਿਲੋਮੀਟਰ ਸਾਈਕਲ ਚਲਾ ਕੇ ਬੀਤੇ ਦਿਨ ਗੁਵਾਹਾਟੀ ਪਹੁੰਚਿਆ। 

FileFile

ਭੂਪੇਨ ਨੇ ਦੱਸਿਆ ਕਿ ਉਨ੍ਹਾਂ ਨੇ 8 ਫਰਵਰੀ ਨੂੰ ਜਾਗੁਨ ਤੀਨਸੁਖੀਆ ਤੋਂ ਸਾਈਕਲ ਚਲਾਉਣਾ ਸ਼ੁਰੂ ਕੀਤਾ ਸੀ ਤਾਂਕਿ ਉਹ ਸਲਮਾਨ ਖਾਨ ਨੂੰ ਮਿਲ ਸਕੇ। ਦੱਸ ਦੇਈਏ ਕਿ ਸਲਮਾਨ ਖਾਨ ਫਿਲਮਫੇਅਰ ਐਵਾਰਡਸ ਨੂੰ ਅਟੈਂਡ ਕਰਨ ਲਈ ਗੁਵਾਹਾਟੀ ਜਾਣ ਵਾਲੇ ਸਨ। ਤਸਵੀਰਾਂ ਵਿਚ ਭੂਪੇਨ ਹੱਥ ਵਿਚ ਇਕ ਪ੍ਰਿੰਟਆਊਟ ਫੜ੍ਹੇ ਨਜ਼ਰ ਆ ਰਹੇ ਹਨ, ਜਿਸ ’ਤੇ ਲਿਖਿਆ ਹੈ।

FileFile

ਕਿ 52 ਸਾਲ ਦਾ ਭੂਪੇਨ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਵਿਚ ਦਰਜ ਹੈ। ਉਨ੍ਹਾਂ ਨੇ ਇਕ ਘੰਟੇ ਵਿਚ 48 ਕਿਲੋਮੀਟਰ ਤੱਕ ਸਾਈਕਲ ਚਲਾਈ ਸੀ। ਕਮਾਲ ਦੀ ਗੱਲ ਇਹ ਹੈ ਕਿ ਇਸ ਪੂਰੇ ਸਫਰ ਦੌਰਾਨ ਉਸ ਨੇ ਇਕ ਵਾਰ ਵੀ ਹੈਂਡਲ ਨੂੰ ਹੱਥ ਨਹੀਂ ਲਗਾਇਆ ਸੀ। 

FileFile

ਹਾਲਾਂਕਿ ਇਹ ਸਾਫ ਨਹੀਂ ਹੈ ਕਿ ਭੂਪੇਨ ਸਲਮਾਨ ਖਾਨ ਨੂੰ ਮਿਲ ਪਾਇਆ ਜਾਂ ਨਹੀਂ। ਸਲਮਾਨ ਖਾਨ ਦੇ ਇਸ ਫੈਨ ਦੀ ਹੀ ਤਰ੍ਹਾਂ ਪਿਛਲੇ ਦਿਨੀਂ ਅਕਸ਼ੈ ਕੁਮਾਰ ਦਾ ਇਕ ਫੈਨ ਕਾਫੀ ਚਰਚਾ ਵਿਚ ਰਿਹਾ ਸੀ। ਅਕਸ਼ੈ ਕੁਮਾਰ ਦੇ ਇਸ ਫੈਨ ਨੇ 18 ਦਿਨਾਂ ਵਿਚ 900 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ ਤਾਂਕਿ ਉਹ ਆਪਣੇ ਸਟਾਰ ਨੂੰ ਮਿਲ ਸਕੇ।

Advertisement

 

Advertisement
Advertisement