
ਫ਼ਿਲਮੀ ਅਦਾਕਾਰ ਅਤੇ ਬਾਲੀਵੁੱਡੀ ਦੇ ਮਸ਼ਹੂਰ ਸਟਾਰ ਸਲਮਾਨ ਖਾਨ ਹਾਲ ਹੀ ‘ਚ...
ਮੁੰਬਈ: ਫ਼ਿਲਮੀ ਅਦਾਕਾਰ ਅਤੇ ਬਾਲੀਵੁੱਡੀ ਦੇ ਮਸ਼ਹੂਰ ਸਟਾਰ ਸਲਮਾਨ ਖਾਨ ਹਾਲ ਹੀ ‘ਚ ਆਪਣੇ ਇਕ ਵੀਡੀਓ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਆ ਗਏ ਹਨ। ਦਰਅਸਲ, ਗੋਆ ਏਅਰਪੋਰਟ 'ਤੇ ਸਲਮਾਨ ਖਾਨ ਨਾਲ ਸੈਲਫੀ ਲੈਣ ਲਈ ਇਕ ਫੈਨ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ ਪਰ ਸਲਮਾਨ ਖਾਨ ਨੇ ਉਸ ਫੈਨ ਦਾ ਮੋਬਾਇਲ ਖੋਹ ਲਿਆ।
Being a celebrity, people & your fans will take selfies in public places. Your attitude & behaviour is most deplorable. You have to tender an unconditional public apology. @BeingSalmanKhan https://t.co/vt6YmRgf98
— Narendra Sawaikar नरेंद्र सावईकर (@NSawaikar) January 28, 2020
ਸਲਮਾਨ ਖਾਨ ਦਾ ਅਜਿਹਾ ਸੁਭਾਅ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਹੁਣ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (ਐਨਐਸਯੂਆਈ) ਨੇ ਗੋਆ ਦੇ ਸੀਐੱਮ ਪ੍ਰਮੋਦ ਸਾਵੰਤ ਨਾਲ ਸਲਮਾਨ ਖਾਨ ਦੀ ਗੋਆ ਵਿਚ ਐਂਟਰੀ ਬੈਨ ਕਰਨ ਦੀ ਉਦੋਂ ਤੱਕ ਮੰਗ ਕੀਤੀ ਹੈ, ਜਦੋਂ ਤੱਕ ਸਲਮਾਨ ਖਾਨ ਜਨਤਕ ਤੌਰ 'ਤੇ ਮੁਆਫੀ ਨਹੀਂ ਮੰਗ ਲੈਂਦੇ।
Uncle, this is not the way you behave in #Goa! Yea #Mumbai ka footpath nahi hai where you crush people under your car and get away! @BeingSalmanKhan you should apologise!@Bollyhungama @ETCBollywood @bollywood_life @bollybubble @oheraldogoa @PTI_News @TOIGoaNews pic.twitter.com/qPRTp7ePtN
— NAVIN PAI RAIKAR नवीन पै रायकर (@NavinRaikar) January 28, 2020
ਉਥੇ ਹੀ, ਗੋਵਾ ਦੇ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਨਰਿੰਦਰ ਸਵਾਈਕਰ ਨੇ ਵੀ ਸਲਮਾਨ ਖਾਨ ਦੇ ਇਸ ਵਿਵਹਾਰ ਨੂੰ ਬੇਹੱਦ ਹੀ ਬੇਕਾਰ ਦੱਸਿਆ ਅਤੇ ਨਾਲ ਹੀ ਉਨ੍ਹਾਂ ਨੇ ਸਲਮਾਨ ਖਾਨ ਵੱਲੋਂ ਮੁਆਫੀ ਦੀ ਵੀ ਮੰਗ ਕੀਤੀ।
Salman Khan
ਇਸ ਦੇ ਨਾਲ ਹੀ ਦੱਖਣੀ ਗੋਆ ਦੇ ਭਾਜਪਾ ਦੇ ਜਨਰਲ ਸੈਕਟਰੀ ਨਵੀਨ ਪਾਈਕਰ ਨੇ ਟਵੀਟ ਕਰਦਿਆਂ ਲਿਖਿਆ, "ਅੰਕਲ, ਇਹ ਗੋਆ 'ਚ ਵਿਵਹਾਰ ਦਾ ਤਰੀਕਾ ਨਹੀਂ ਹੈ। ਇਹ ਮੁੰਬਈ ਦਾ ਫੁੱਟਪਾਥ ਨਹੀਂ ਹੈ, ਜਿੱਥੇ ਤੁਸੀਂ ਆਪਣੀ ਕਾਰ ਨਾਲ ਲੋਕਾਂ ਨੂੰ ਕੁਚਲ ਕੇ ਚਲੇ ਜਾਵੋ। ਸਲਮਾਨ ਖਾਨ ਤੁਹਾਨੂੰ ਮੁਆਫੀ ਮੰਗਣੀ ਚਾਹੀਦੀ ਹੈ।