
ਆਮਿਰ ਨੇ ਆਪਣਾ ਜਨਮ ਦਿਨ ਘਰ 'ਚ ਹੀ ਮਨਾਇਆ
ਮੁਬੰਈ- ਅੱਜ ਬਾਲੀਵੁੱਡ ਦੇ ਆਮਿਰ ਖਾਨ ਆਪਣਾ 54ਵਾਂ ਜਨਮ ਦਿਨ ਮਨਾ ਰਹੇ ਹਨ। ਆਪਣੇ ਇੰਨੇ ਲੰਬੇ ਕਰੀਅਰ 'ਚ ਆਮਿਰ ਨੇ ਬਾਲੀਵੁੱਡ 'ਚ ਵੱਖਰਾ ਹੀ ਮੁਕਾਮ ਹਾਸਲ ਕੀਤਾ ਹੈ। ਇਸ ਲਈ ਮੀਡੀਆ ਇਸ ਖਾਸ ਮੌਕੇ ਉਨ੍ਹਾਂ ਦੇ ਘਰ ਪਹੁੰਚ ਗਿਆ। ਜਿੱਥੇ ਆਮਿਰ ਨੇ ਮੀਡੀਆ ਨੂੰ ਨਿਰਾਸ਼ ਨਹੀਂ ਕੀਤਾ ਤੇ ਆਪਣੀ ਪਤਨੀ ਕਿਰਨ ਰਾਓ ਸਮੇਤ ਮੀਡੀਆ ਨਾਲ ਜਨਮ ਦਿਨ ਦਾ ਕੇਕ ਕੱਟਿਆ।
Amir Khan With Wife
ਆਮਿਰ ਨੇ ਆਪਣਾ ਜਨਮ ਦਿਨ ਘਰ 'ਚ ਹੀ ਮਨਾਇਆ। ਇਸ ਕਾਰਨ ਮੀਡੀਆ ਨੇ ਵੀ ਆਮਿਰ 'ਤੇ ਨਜ਼ਰਾਂ ਗੱਡੀ ਰੱਖੀਆਂ। ਇਸ ਮੌਕੇ ਉਨ੍ਹਾਂ ਦੀ ਪਤਨੀ ਕਿਰਨ ਵੀ ਆਮਿਰ ਨਾਲ ਹੀ ਨਜ਼ਰ ਆਈ। ਸਭ ਦੇ ਸਾਹਮਣੇ ਹੀ ਆਮਿਰ ਆਪਣੀ ਪਤਨੀ ਪ੍ਰਤੀ ਪਿਆਰ ਜਤਾਉਣਾ ਨਹੀਂ ਭੁੱਲੇ। ਆਮਿਰ ਨੂੰ ਐਂਵੇ ਹੀ ਨਹੀਂ ਮਿਸਟਰ ਪਰਫੈਕਸ਼ਨਿਸਟ ਕਹਿੰਦੇ। ਉਹ ਆਪਣੀਆਂ ਫ਼ਿਲਮਾਂ ਦੀ ਚੋਣ ਕਾਫੀ ਧਿਆਨ ਨਾਲ ਕਰਦੇ ਹਨ ਤੇ ਸਾਲ 'ਚ ਇੱਕ ਹੀ ਫ਼ਿਲਮ ਕਰਨਾ ਪਸੰਦ ਕਰਦੇ ਹਨ।
ਉਨ੍ਹਾਂ ਦੀਆਂ ਫ਼ਿਲਮਾਂ ਦੇ ਕਿਰਦਾਰਾਂ ਨਾਲ ਉਨ੍ਹਾਂ ਦੀ ਫ਼ਿਲਮਾਂ ਦੀਆਂ ਕਹਾਣੀਆਂ ਵੀ ਕਾਫੀ ਵਖਰੀਆਂ ਹੁੰਦੀਆਂ ਹਨ। ਬੇਸ਼ੱਕ ਆਮਿਰ ਦੀ ਆਖਰੀ ਫ਼ਿਲਮ 'ਠਗਸ ਆਫ਼ ਹਿੰਦੁਸਤਾਨ' ਫਲੌਪ ਰਹੀ ਪਰ ਉਨ੍ਹਾਂ ਨੇ ਆਪਣੀ ਪਿਛਲੀ ਫ਼ਿਲਮ 'ਦੰਗਲ' ਲਈ ਪੂਰੇ ਦੋ ਸਾਲ ਦਾ ਸਮਾਂ ਲਿਆ ਸੀ। ਇਸ 'ਚ ਉਨ੍ਹਾਂ ਦੀ ਕੀਤੀ ਮਿਹਨਤ ਵੀ ਸਾਫ਼ ਨਜ਼ਰ ਆਉਂਦੀ ਹੈ।