
ਬਾਲੀਵੁੱਡ ਸਿਤਾਰਿਆਂ ਵਲੋਂ ਵੀ ਸ਼ਰਮਨਾਕ ਅਤੇ ਮੰਦਭਾਗਾ ਕਰਾਰ ਦਿੰਦਿਆ ਇਸ ਦੀ ਨਿੰਦਿਆ ਕੀਤੀ ਹੈ।
ਕਠੂਆ ਬਲਾਤਕਾਰ ਮਾਮਲੇ 'ਚ ਜਿਥੇ ਦੇਸ਼ ਭਰ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ ਅਤੇ ਜਗ੍ਹਾ ਜਗ੍ਹਾ ਲੋਕਾਂ ਵਲੋਂ ਧਰਨੇ ਲਾਏ ਜਾ ਰਹੇ ਹਨ ਤੇ ਕੈਂਡਲ ਮਾਰਚ ਕੱਢੇ ਜਾ ਰਹੇ ਹਨ, ਉਥੇ ਹੀ ਇਹ ਘਟਨਾ ਮੀਡੀਆ 'ਤੇ ਗਰਮਾਇਆ ਹੋਇਆ ਹੈ। ਇਸ ਦੇ ਨਾਲ ਹੀ ਘਟਨਾ ਨੂੰ ਬਾਲੀਵੁੱਡ ਸਿਤਾਰਿਆਂ ਵਲੋਂ ਵੀ ਸ਼ਰਮਨਾਕ ਅਤੇ ਮੰਦਭਾਗਾ ਕਰਾਰ ਦਿੰਦਿਆ ਇਸ ਦੀ ਨਿੰਦਿਆ ਕੀਤੀ ਜਾ ਰਹੀ ਹੈ। Justice for Aasifa
ਬਾਲੀਵੁੱਡ ਸਿਤਾਰਿਆਂ ਨੇ 8 ਸਾਲ ਦੀ ਪੀੜਤਾ ਨਾਲ ਹੋਏ ਬਲਾਤਕਾਰ ਅਤੇ ਕਤਲ ਮਾਮਲੇ 'ਚ ਦੋਸ਼ੀਆਂ ਨੂੰ ਜਲਦ ਹੀ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਅਜਿਹੇ ਕੁਕਰਮ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਤਾਂ ਜੋ ਮੂੜ੍ਹ ਕੋਈ ਅਜਿਹਾ ਕਰਨ ਦੀ ਸੋਚ ਵੀ ਨਾ ਸਕੇ। Justice for Aasifa ਇਨ੍ਹਾਂ ਕਲਾਕਾਰਾਂ 'ਚ ਲੇਖ਼ਕ ਜਾਵੇਦ ਅਖ਼ਤਰ, ਕੌਕਣਾਂ ਸੇਨ, ਤਾਪਸੀ ਪਨੂੰ, ਫ਼ਰਹਾਨ ਅਖ਼ਤਰ ਅਤੇ ਹੋਰ ਵੀ ਨਾਮੀ ਹਸਤੀਆਂ ਸ਼ਾਮਿਲ ਹਨ ਜਿਨ੍ਹਾਂ ਨੇ ਬਲਾਤਕਾਰ ਪੀੜਤਾ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।
Justice for Aasifaਇਸ ਮਾਮਲੇ 'ਤੇ ਅਦਾਕਾਰਾ ਮਿੰਨੀ ਮਾਥੁਰ ,ਸ਼ਰੁਤੀ ਸਮੇਤ ਕਈ ਮਹਿਲਾ ਕਲਾਕਾਰਾਂ ਨੇ ਹੱਥ ਚ ਬੈਨਰ ਫੜਿਆ ਹੋਇਆ ਹੈ ਜਿਸ ਵਿਚ ਲਿਖਿਆ ਹੈ ,,ਮੈਂ ਹਿੰਦੁਸਤਾਨ ਹਾਂ ਅਤੇ ਮੈਂ ਸ਼ਰਮਿੰਦਾ ਹਾਂ । ਉਥੇ ਹੀ ਗਾਇਕ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਲਿਖਿਆ ਕਿ ਬੱਚੇ ਮਾਸੂਮ ਹੁੰਦੇ ਹਨ ਉਨ੍ਹਾਂ ਨੂੰ ਸਿਰਫ ਪਿਆਰ ਚਾਹੀਦਾ ਹੁੰਦਾ ਹੈ ਉਨ੍ਹਾਂ ਨੂੰ ਅਜਿਹੀ ਹੈਵਾਨੀਅਤ ਦੇਣਾ ਬੇਹਦ ਨਿੰਦਾ ਯੋਗ ਹੈ।
Justice for Aasifaਇਨਾ ਹੀ ਨਹੀਂ ਸਾਉਥ ਫ਼ਿਲਮਾਂ ਦੇ ਅਦਾਕਾਰ ਕਮਲ ਹਸਨ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਬੱਚੀਆਂ ਨਾਲ ਕੁਕਰਮ ਦਾ ਅਹਿਸਾਸ ਉਦੋਂ ਹੋਵੇਗਾ ਜਦੋਂ ਉਨ੍ਹਾਂ ਦੀਆਂ ਆਪਣੀਆਂ ਧੀਆਂ ਨਾਲ ਅਜਿਹਾ ਹੋਵੇਗਾ। ਇਸ ਤਰ੍ਹਾਂ ਹੀ ਅਣਗਿਣਤ ਸੈਲੇਬਸ ਨੇ ਆਪਣਾ ਰੋਸ ਪ੍ਰਗਟਾਇਆ ਅਤੇ ਮਕਸਦ ਸਿਰਫ ਇਕ ਸੀ ਕਿ ਬੱਚੀ ਨੂੰ ਇਨਸਾਫ਼ ਦਿਤਾ ਜਾਵੇ ।
Justice for Aasifa
Justice for Aasifa
Justice for Aasifa
Justice for Aasifa