
ਅਜਿਹੀਆਂ ਹੀ ਹੋਰ ਵੀ ਗੱਲਾਂ ਸਾਂਝੀਆਂ ਕਰਕੇ ਸੁਸ਼ਮਿਤਾ ਨੇ ਈਵੈਂਟ 'ਚ ਮੌਜੂਦ ਲੋਕਾਂ ਦਾ ਦਿਲ ਜਿੱਤਿਆ
ਭਾਰਤ ਦੀ ਸਾਬਕਾ ਮਿਸ ਯੂਨੀਵਰਸ , ਕਾਮਯਾਬ ਅਦਾਕਾਰਾ ਅਤੇ ਸਿੰਗਲ ਮਾਂ ! ਇਨ੍ਹਾਂ ਸੱਭ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਉਂਦੀ ਹੈ ਸੁਸ਼ਮੀਤਾ ਸੇਨ। 42 ਸਾਲ ਦੀ ਹੋਣ ਦੇ ਬਾਵਜੂਦ ਵੀ ਸੁਸ਼ਮਿਤਾ ਅੱਜ ਵੀ ਕੁਵਾਰੀ ਹੈ ਅਤੇ ਉਹ ਦੋ ਗੋਦ ਲਈਆਂ ਹੋਈਆਂ ਕੁੜੀਆਂ ਦੀ ਇੱਕਲੇ ਹੀ ਪਾਲਣਾ ਕਰ ਰਹੀ ਹੈ। ਸੁਸ਼ਮਿਤਾ ਹਾਲ ਹੀ ਦੇ ਵਿਚ ਇਕ ਇਵੈਂਟ 'ਚ ਪਹੁੰਚੀ। ਜਿਥੇ ਉਨ੍ਹਾਂ ਨੇ ਸਫੈਦ ਅਤੇ ਕਾਲੇ ਰੰਗ ਦੀ ਬਹੁਤ ਹੀ ਖੂਬਸੂਰਤ ਡਰੈੱਸ ਪਾਈ ਹੋਈ ਸੀ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਮੌਕੇ ਸੁਸ਼ਮਿਤਾ ਬੇਹੱਦ ਖੁਸ਼ਨੁਮਾ ਮਿਜਾਜ਼ 'ਚ ਨਜ਼ਰ ਆ ਰਹੀ ਸੀ। ਜੀ ਕਿ ਉਨ੍ਹਾਂ ਦੀਆਂ ਇਹਨਾਂ ਤਸਵੀਰਾਂ ਵਿਚ ਸਾਫ਼ ਦਿਖਾਈ ਦੇ ਰਹੀ ਹੈ।
ਈਵੈਂਟ ਦੌਰਾਨ ਸੁਸ਼ਮਿਤਾ ਨੇ ਕਈ ਮੁੱਦਿਆਂ ਤੇ ਪ੍ਰੈਸ ਨੂੰ ਸੰਬੋਧਨ ਕੀਤਾ। ਜਿਥੇ ਉਨ੍ਹਾਂ ਆਪਣੇ ਪਰਿਵਾਰ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਉਨ੍ਹਾਂ ਕਿਹਾ ਕਿ ਮੇਰੇ ਪਿਤਾ ਏਅਰਫੋਰਸ ਵਿਚ ਸਨ ਜਿਨ੍ਹਾਂ ਨੇ 26 ਸਾਲ ਦੇਸ਼ ਦੀ ਸੇਵਾ ਕੀਤੀ ਅਤੇ ਹੁਣ ਉਹ ਸੇਵਾ ਮੁਕਤ ਹੋਏ ਹਨ। ਸੁਸ਼ਮਿਤਾ ਨੇ ਕਿਹਾ ਕਿ ਛੋਟੇ ਹੁੰਦੇ ਉਹ ਸਹਿ ਪਰਿਵਾਰ ਦਾਰਜੀਲਿੰਗ 'ਚ ਰਹਿੰਦੇ ਸ਼ਨ। ਉਨ੍ਹਾਂ ਅੱਗੇ ਕਿਹਾ ਕਿ ਉਸ ਵੇਲੇ ਸਿਨੇਮਾਂ ਘਰਾਂ ਵਿਚ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗੀਤ ਦਾ ਚਲਣ ਨਹੀਂ ਸੀ ਪਰ ਸਾਨੂੰ ਹਮੇਸਹ ਸਿਖਾਇਆ ਜਾਂਦਾ ਸੀ ਕਿ ਖੜ੍ਹੇ ਹੋ ਕੇ ਰਾਹਟਰੀ ਗੀਤ ਨੂੰ ਸਨਮਾਨ ਕਿਉਂ ਦਿੱਤੋ ਜਾਂਦਾ ਹੈ। Sushmita Senਇਥੇ ਸੁਸ਼ਮਿਤਾ ਨੇ ਕਿਹਾ ਕਿ ਸਾਨੂੰ ਹਮੇਸ਼ਾ ਸਿਖਿਆ ਦਿਤੀ ਗਈ ਕਿ ਰਾਸ਼ਟਰੀ ਗੀਤ ਚਾਹੇ ਅਪਣਾ ਹੋਵੇ ਜਾਂ ਕਿਸੇ ਹੋਰ ਦੇਸ਼ ਦਾ ਹੋਵੇ, ਹਮੇਸ਼ਾ ਸਾਵਧਾਨ ਦੀ ਮੁਦਰਾ 'ਚ ਖੜ੍ਹੇ ਹੋ ਕੇ ਰਾਸ਼ਟਰ ਗਾਨ ਦਾ ਆਦਰ ਕਰੋ। ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਆਪਣੀ ਮਾਂ ਦਾ ਸਨਮਾਨ ਕਰਦੇ ਹੋ ਉਸੇ ਤਰ੍ਹਾਂ ਦੂਸਰੇ ਵਿਅਕਤੀ ਦੀ ਮਾਂ ਦਾ ਵੀ ਸਤਿਕਾਰ ਕਰਦੇ ਹੋ। ਸਾਵਧਾਨ ਦੀ ਮੁਦਰਾ ਵਿਚ ਖੜ੍ਹੇ ਹੋ ਕੇ ਰਾਸ਼ਟਰੀ ਗੀਤ ਨੂੰ ਸਨਮਾਨ ਕਰਨਾ ਦਰਸਾਉਂਦਾ ਹੈ ਕਿ ਤੁਹਾਨੂੰ ਆਪਣੇ ਦੇਸ਼ ਤੇ ਕਿਨਾਂ ਮਾਣ ਹੈ ਅਜਿਹੀਆਂ ਹੀ ਹੋਰ ਵੀ ਗੱਲਾਂ ਸਾਂਝੀਆਂ ਕਰਕੇ ਸੁਸ਼ਮਿਤਾ ਨੇ ਈਵੈਂਟ 'ਚ ਮੌਜੂਦ ਲੋਕਾਂ ਦਾ ਦਿਲ ਜਿੱਤਿਆ।
Sushmita Senਜ਼ਿਕਰਯੋਗ ਹੈ ਕਿ ਫਿਟਨੈੱਸ ਲਈ ਕਾਫ਼ੀ ਚਰਚਾ ਵਿਚ ਰਹਿੰਦੀ ਹੈ ਅਤੇ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਲੁੱਕ ਅਤੇ ਸਟਾਈਲ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ। ਸੁਸ਼ਮਿਤਾ ਨੇ ਇਨੀਂ ਦਿਨੀਂ ਫਿਲਮਾਂ ਤੋਂ ਦੂਰੀ ਬਣਾਈ ਹੋਈ ਹੈ। ਫਿਲਹਾਲ ਸੁਸ਼ਮਿਤਾ ਆਪਣੀ ਬੇਟੀਆਂ ਨਾਲ ਬਹੁਤ ਸਮਾਂ ਵਤੀਤ ਕਰ ਰਹੀ ਹੈ। ਉਹ ਆਪਣੇ ਬੱਚਿਆਂ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ।
Sushmita Sen