ਵੇਲਨਿਕ ਇੰਡੀਆ ਲਿਮਟਿਡ ਦੇ ਬ੍ਰਾਂਡ ELOIS ਨੇ ਇੰਡੀਅਨ ਆਈਡਲ 13 ਦੇ 6 ਪ੍ਰਤੀਯੋਗੀਆਂ ਨੂੰ ਦਿੱਤੇ ਇਕ-ਇਕ ਲੱਖ ਰੁਪਏ
Published : Apr 14, 2023, 1:42 pm IST
Updated : Apr 14, 2023, 1:42 pm IST
SHARE ARTICLE
Velnik India’s skincare brand Elois awards prize money to 6 finalists of Indian Idol 13
Velnik India’s skincare brand Elois awards prize money to 6 finalists of Indian Idol 13

ਵੇਲਨਿਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਗਹਿਲੋਤ ਅਤੇ ਮੈਨੇਜਰ ਮੰਜੂ ਗਹਿਲੋਤ ਫਿਨਾਲੇ ਦੌਰਾਨ ਇੰਡੀਅਨ ਆਈਡਲ ਦੇ ਸੈੱਟ 'ਤੇ ਮੌਜੂਦ ਸਨ

 

ਇੰਦੌਰ: ਸਿੰਗਿੰਗ ਰਿਐਲਿਟੀ ਟੀਵੀ ਸ਼ੋਅ ਇੰਡੀਅਨ ਆਈਡਲ ਸੀਜ਼ਨ 13 ਦਾ ਖਿਤਾਬ ਇਸ ਵਾਰ ਰਿਸ਼ੀ ਸਿੰਘ ਨੇ ਜਿੱਤਿਆ ਹੈ। ਇਸ ਦੌਰਾਨ 6 ਪ੍ਰਤੀਯੋਗੀਆਂ ਨੇ ਫਾਈਨਲ ਵਿਚ ਥਾਂ ਬਣਾਈ ਸਈ। ਇਸ ਵਾਰ ਵੇਲਨਿਕ ਇੰਡੀਆ ਲਿਮਟਿਡ ਦਾ ਬ੍ਰਾਂਡ ELOIS ਇੰਡੀਅਨ ਆਈਡਲ ਦਾ ਸਹਿ-ਪ੍ਰਾਯੋਜਕ ਸੀ। ਅਜਿਹੀ ਸਥਿਤੀ ਵਿਚ ਇੰਡੀਅਨ ਆਈਡਲ ਸੀਜ਼ਨ 13 ਦੇ ਚੋਟੀ ਦੇ 6 ਪ੍ਰਤੀਯੋਗੀਆਂ ਨੂੰ ਵੇਲਨਿਕ ਇੰਡੀਆ ਲਿਮਟਿਡ ਦੁਆਰਾ ਇਕ-ਇਕ ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ।

ਇਹ ਵੀ ਪੜ੍ਹੋ: ਪਛੜੀ ਸ਼੍ਰੇਣੀ ਦਾ ਸਰਟੀਫ਼ਿਕੇਟ ਬਣਾ ਕੇ ਸਰਕਾਰੀ ਨੌਕਰੀ ਲੈਣ ਦੇ ਦੋਸ਼ ’ਚ ਏਅਰ ਇੰਡੀਆ ਦਾ ਪਾਇਲਟ ਗ੍ਰਿਫ਼ਤਾਰ

ਵੇਲਨਿਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਗਹਿਲੋਤ ਅਤੇ ਮੈਨੇਜਰ ਮੰਜੂ ਗਹਿਲੋਤ ਸੋਨੀ ਟੀਵੀ 'ਤੇ ਪ੍ਰਸਾਰਿਤ ਹੋਏ ਫਿਨਾਲੇ ਦੌਰਾਨ ਇੰਡੀਅਨ ਆਈਡਲ ਦੇ ਸੈੱਟ 'ਤੇ ਮੌਜੂਦ ਸਨ। ਇਹਨਾਂ ਨੇ ਖੁਦ ਆਪਣੇ ਹੱਥੀਂ ਮੁਕਾਬਲੇਬਾਜਾਂ ਨੂੰ ਇਕ-ਇਕ ਲੱਖ ਰੁਪਏ ਦਿੱਤੇ। ਸੁਖਦੇਵ ਗਹਿਲੋਤ ਵੇਲਨਿਕ ਇੰਡੀਆ ਲਿਮਟਿਡ ਦੇ ਸੰਸਥਾਪਕ ਹਨ। ਉਹਨਾਂ ਦਾ ਜਨਮ ਰਾਜਸਥਾਨ ਦੇ ਸੋਜਤ ਵਿਚ ਹੋਇਆ ਅਤੇ ਉੱਥੇ ਹੀ ਉਹਨਾਂ ਦਾ ਪਾਲਣ ਪੋਸ਼ਣ ਹੋਇਆ। ਸੋਜਤ ਇਕ ਛੋਟਾ ਜਿਹਾ ਪਿੰਡ ਹੈ ਜੋ ਮਹਿੰਦੀ ਦੀ ਪ੍ਰੀਮੀਅਮ ਗੁਣਵੱਤਾ ਲਈ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ: PM ਮੋਦੀ ਨੇ ਰਿਸ਼ੀ ਸੁਨਕ ਨਾਲ ਕੀਤੀ ਗੱਲ, 'ਭਾਰਤ ਵਿਰੋਧੀ ਅਨਸਰਾਂ 'ਤੇ ਕਾਰਵਾਈ ਕਰਨ ਦੀ ਕੀਤੀ ਮੰਗ' 

ਸੁਖਦੇਵ ਗਹਿਲੋਤ ਦੀ ਜ਼ਿੰਦਗੀ ਦਾ ਸਫ਼ਰ ਇਸੇ ਪਿੰਡ ਤੋਂ ਸ਼ੁਰੂ ਹੋਇਆ, ਜਿੱਥੇ ਉਹਨਾਂ ਨੇ ਮਿਹਨਤ ਅਤੇ ਲਗਨ ਦਾ ਕੰਮ ਕਰਨ ਦੇ ਗੁਣ ਸਿੱਖੇ। ਦੱਸ ਦੇਈਏ ਕਿ Eloise, Velnik India Limited ਦੇ ਮਸ਼ਹੂਰ ਬ੍ਰਾਂਡਾਂ ਵਿਚੋਂ ਇਕ ਹੈ। ਇਕ ਸਕਿਨਕੇਅਰ ਅਤੇ ਨਾਰੀ ਅਧਾਰਿਤ ਬ੍ਰਾਂਡ, ਐਲੋਇਸ ਬ੍ਰਾਂਡ ਔਰਤਾਂ ਲਈ ਗੁਣਵੱਤਾ ਅਤੇ ਨਵੀਨਤਾਕਾਰੀ ਉਤਪਾਦ ਪ੍ਰਦਾਨ ਕਰਨ ਲਈ ਵਚਨਬੱਧ ਹੈ। ਬ੍ਰਾਂਡ ਬਾਜ਼ਾਰ ਦੀਆਂ ਲੋੜਾਂ ਅਤੇ ਨਵੇਂ ਰੁਝਾਨਾਂ ਨੂੰ ਸਮਝਦਾ ਹੈ।

ਇਹ ਵੀ ਪੜ੍ਹੋ: ਕੀ ਹੈ Artificial Intelligence? ਇੱਕ ਖਤਰਾ ਜਾਂ ਵਰਦਾਨ... ਕੀ ਇਹ ਖਾਵੇਗਾ ਨੌਕਰੀਆਂ? 

ਵੇਲਨਿਕ ਇੰਡੀਆ ਲਿਮਟਿਡ ਇੰਡੀਅਨ ਆਈਡਲ ਸੀਜ਼ਨ 13 ਦਾ ਕੋ-ਸਪਾਂਸਰ ਹੋਣ ਅਤੇ ਸੋਨੀ ਟੈਲੀਵਿਜ਼ਨ ਦੇ ਇਸ ਸ਼ਾਨਦਾਰ ਸ਼ੋਅ ਦਾ ਹਿੱਸਾ ਬਣਨ ’ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਇੰਡੀਅਨ ਆਈਡਲ ਐਲੋਇਸ ਬ੍ਰਾਂਡ ਨੇ ਆਪਣੇ ਮੁੱਖ ਖਪਤਕਾਰਾਂ ਅਤੇ ਭਾਈਵਾਲਾਂ ਤੋਂ ਆਪਣੀ ਯਾਤਰਾ ਦੌਰਾਨ ਇਕ ਸ਼ਾਨਦਾਰ ਸਵੀਕ੍ਰਿਤੀ ਦਾ ਅਨੁਭਵ ਕੀਤਾ ਹੈ। ਅਸੀਂ ਸਾਰੇ ਫਾਈਨਲਿਸਟਾਂ ਦੀਆਂ ਪ੍ਰਤਿਭਾਵਾਂ ਦਾ ਜਸ਼ਨ ਮਨਾਉਂਦੇ ਹਾਂ। ਕੰਪਨੀ ਗੁਣਵੱਤਾ ਵਾਲੇ ਉਤਪਾਦ ਪ੍ਰਦਾਨ ਕਰਨ ਅਤੇ ਭਾਰਤ ਵਿਚ ਪ੍ਰਤਿਭਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਨੂੰ ਸਮਰਥਨ ਦੇਣ ਲਈ ਵਚਨਬੱਧ ਰਹੇਗੀ। ਵੇਲਨਿਕ ਇੰਡੀਆ ਲਿਮਟਡ ਅਤੇ ਇਸ ਦੇ ਉਤਪਾਦਾਂ ਬਾਰੇ ਵਧੇਰੇ ਜਾਣਕਾਰਈ ਲਈ www.velnik.com ਵੈੱਬਸਾਈਟ ’ਤੇ ਜਾਓ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement