
ਦੋਵੇਂ ਲੰਦਨ 'ਚ ਛੁੱਟੀਆਂ ਦਾ ਖੂਬ ਆਨੰਦ ਲੈ ਰਹੀਆਂ ਹਨ।
ਲੰਦਨ : ਫ਼ਿਲਮ 'ਵੀਰੇ ਦੀ ਵੈਡਿੰਗ' ਦੀ ਸਫ਼ਲਤਾ ਤੋਂ ਬਾਅਦ ਸੋਨਮ ਕਪੂਰ ਅਤੇ ਕਰੀਨਾ ਕਪੂਰ ਆਪਣੇ - ਆਪਣੇ ਹਸਬੈਂਡ ਦੇ ਨਾਲ ਲੰਦਨ ਰਵਾਨਾ ਹੋ ਗਈਆਂ ਹਨ। ਦੋਵੇਂ ਲੰਦਨ 'ਚ ਛੁੱਟੀਆਂ ਦਾ ਖੂਬ ਆਨੰਦ ਲੈ ਰਹੀਆਂ ਹਨ। ਦੋਵੇਂ ਇੱਕ ਹੀ ਜਗ੍ਹਾ 'ਤੇ ਛੁੱਟੀਆਂ ਮਨਾ ਰਹੀਆਂ ਹਨ ਅਤੇ ਇਸ ਲਈ ਸੋਨਮ - ਕਰੀਨਾ ਅਕਸਰ ਇਕ - ਦੂਜੇ ਨੂੰ ਮਿਲਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਆ ਇਨ੍ਹਾਂ ਦੋਨਾਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚ ਕਰੀਨਾ, ਸੋਨਮ ਪਾਰਟੀ ਕਰਦੇ ਹੋਏ ਨਜ਼ਰ ਆਈਆਂ ਹਨ।
kareena enjoy's lunch in London
ਇਸ ਪਾਰਟੀ ਦੀ ਖਾਸ ਗੱਲ ਇਹ ਸੀ ਕਿ ਕਰੀਸ਼ਮਾ ਕਪੂਰ ਅਤੇ ਰੀਆ ਕਪੂਰ ਨੇ ਇਨ੍ਹਾਂ ਨਾਲ ਦੁਪਹਿਰ ਦੇ ਖਾਣੇ ਦਾ ਲੁਤਫ਼ ਉਠਾਇਆ। ਕਰੀਸ਼ਮਾ ਕਪੂਰ ਨੇ ਆਪਣੇ ਇਸਟਾ ਅਕਾਉਂਟ ਉਤੇ ਤਸਵੀਰ ਪੋਸਟ ਵੀ ਕੀਤੀ ਹੈ। ਜਿਸ ਵਿਚ ਸੋਨਮ, ਕਰੀਨਾ, ਰੀਆ ਨਜ਼ਰ ਆ ਰਹੀਆਂ ਹਨ। ਦਸ ਦੇਈਏ ਕਿ ਇਹ ਗਰਲ ਗੈਂਗ ਲੰਡਨ ਵਿੱਚ ਧਮਾਲ ਮਚਾ ਰਿਹਾ ਹੈ।
kareena enjoy's lunch in London
ਲੰਦਨ ਵਿੱਚ ਤੈਮੂਰ ਨਾਲ ਵਿਖੇ ਸੈਫ - ਕਰੀਨਾ, ਫੋਟੋ ਵਾਇਰਲ
ਇਸ ਤੋਂ ਇਲਾਵਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਕਰੀਨਾ ਆਪਣੀ ਗਰਲ ਗੈਂਗ ਦੇ ਨਾਲ ਲੰਚ ਉਤੇ ਗਈ ਸੀ। ਸਾਰੇ ਕਰੀਨਾ ਨੂੰ ਲੰਚ ਲਈ ਧੰਨਵਾਦ ਅਦਾ ਕਰ ਰਹੇ ਹਨ। ਉਥੇ ਹੀ ਕਰੀਨਾ 'ਕਦੇ ਖੁਸ਼ੀ ਕਦੇ ਗਮ' ਦੇ 'ਪੂ' ਕਰੈਕਟਰ 'ਚ Whatever ਕਹਿੰਦੀ ਨਜ਼ਰ ਆਈ। ਇਸ ਦੌਰਾਨ ਆਨੰਦ ਅਹੂਜਾ, ਸੈਫ ਅਲੀ ਖਾਨ ਵੀ ਉਨ੍ਹਾਂ ਦੇ ਨਾਲ ਹੀ ਮੌਜੂਦ ਸਨ।
kareena enjoy's lunch in London
ਦਸ ਦਈਏ ਕਿ ਕੁੱਝ ਦਿਨ ਪਹਿਲਾਂ ਜਦੋਂ ਸੋਨਮ ਕਪੂਰ ਦਾ ਜਨਮ ਦਿਨ ਸੀ, ਓਦੋਂ ਵੀ ਸੋਨਮ ਅਤੇ ਕਰੀਨਾ ਆਪਸ 'ਚ ਮਿਲੇ ਸਨ। ਉਸ ਵਕਤ ਰੀਆ ਕਪੂਰ ਅਤੇ ਅਰਜੁਨ ਕਪੂਰ ਵੀ ਉਨ੍ਹਾਂ ਨਾਲ ਮੌਜੂਦ ਸਨ। ਦਸ ਦੇਈਏ ਕਿ ਅਰਜੁਨ ਆਪਣੀ ਫਿਲਮ ਨਮਸਤੇ ਇੰਗਲੈਂਡ ਦੀ ਸ਼ੂਟਿੰਗ ਲਈ ਉਥੇ ਪਹੁੰਚੇ ਹੋਏ ਹਨ।
kareena enjoy's lunch in London
ਤੈਮੂਰ ਦੀ ਮਿਊਜਿਕ ਕਲਾਸ, ਕਰੀਨਾ ਨਾਲ ਸਿੱਖ ਰਹੇ ਨੇ ਸੰਗੀਤ
ਸੋਨਮ - ਕਰੀਨਾ ਦੀ ਫਿਲਮ 'ਵੀਰੇ ਦੀ ਵੈਡਿੰਗ' 1 ਜੂਨ ਨੂੰ ਰਿਲੀਜ਼ ਹੋਈ ਹੈ। ਫਿਲਮ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਹੁਣ ਤੱਕ ਫਿਲਮ ਨੇ 73.68 ਕਰੋੜ ਕਮਾ ਲਏ ਹਨ। ਫਿਲਮ ਵਿਚ ਸ਼ਿਖਾ ਤਲਸਾਨਿਆ ਅਤੇ ਸਵਰਾ ਭਾਸਕਰ ਵੀ ਲੀਡ ਰੋਲ ਵਿੱਚ ਹਨ।