
Kabir Khan : ਕਬੀਰ ਨੇ ਇਹ ਗੱਲ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ ਚੰਦੂ ਚੈਂਪੀਅਨ 'ਚ 8 ਮਿੰਟ ਲੰਬੇ ਲੜਾਈ ਦੇ ਸੀਨ ਦੇ ਸਬੰਧ 'ਚ ਕਹੀ
Kabir Khan : ਨਵੀਂ ਦਿੱਲੀ- ਫ਼ਿਲਮ ਨਿਰਮਾਤਾ ਕਬੀਰ ਖਾਨ ਦਾ ਕਹਿਣਾ ਹੈ ਕਿ ਜੇਕਰ ਐਕਸ਼ਨ ਨੂੰ ਭਾਵਨਾਵਾਂ ਤੋਂ ਵੱਖ ਕੀਤਾ ਜਾਵੇ ਤਾਂ ਇਹ ਇਕ ਆਈਟਮ ਨੰਬਰ -1 ਵਾਂਗ ਹੀ ਫ਼ਿਲਮ ਦੀ ਪ੍ਰਮੋਸ਼ਨ ਦਾ ਇਕ ਹਿੱਸਾ ਬਣ ਜਾਵੇਗਾ। ਕਬੀਰ ਨੇ ਇਹ ਗੱਲ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ ਚੰਦੂ ਚੈਂਪੀਅਨ 'ਚ 8 ਮਿੰਟ ਲੰਬੇ ਲੜਾਈ ਦੇ ਸੀਨ ਦੇ ਸਬੰਧ 'ਚ ਕਹੀ। ਇਸ ਗੱਲ ਦੀ ਕਾਫ਼ੀ ਚਰਚਾ ਹੈ ਕਿ 8 ਮਿੰਟ ਦਾ ਇਹ ਸੀਨ ਵੀ ਸਿਰਫ਼ ਐਕਸ਼ਨ ਦਿਖਾਉਣ ਦੀ ਬਜਾਏ ਕਹਾਣੀ ਦਾ 'ਭਾਵਨਾਤਮਕ ਡਰਾਮਾ' ਵੀ ਦਰਸਾਉਂਦਾ ਹੈ। ਇਸ ਸਬੰਧੀ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸੀਨ ਸਮੁੰਦਰ ਤਲ ਤੋਂ ਨੌਂ ਹਜ਼ਾਰ ਫੁੱਟ ਉੱਚੀ ਕਸ਼ਮੀਰ ਦੀ ਅਰੂ ਘਾਟੀ ’ਚ ਫ਼ਿਲਮਾਇਆ ਹੈ। ਚਾਰ ਦਿਨਾਂ ਦੀ ਰਿਹਰਸਲ ਤੋਂ ਬਾਅਦ, ਫ਼ਿਲਮ ਦੇ ਇਸ ਹਿੱਸੇ ਨੂੰ ਇੱਕ ਦਿਨ ’ਚ ਸ਼ੂਟ ਕੀਤਾ ਗਿਆ ਸੀ, ਜਿਸ ’ਚ ਲੜਾਕੂ ਜੈੱਟ ਬੰਬਾਰੀ ਅਤੇ ਕਈ ਲੜਾਈ ਦੇ ਦ੍ਰਿਸ਼ ਸ਼ਾਮਲ ਸਨ। ਉਨ੍ਹਾਂ ਕਿਹਾ, 'ਮੈਂ ਹਮੇਸ਼ਾ ਵਿਸ਼ਵਾਸ ਕੀਤਾ ਹੈ ਅਤੇ ਮੈਂ ਆਪਣੀਆਂ ਪਿਛਲੀਆਂ ਐਕਸ਼ਨ ਫ਼ਿਲਮਾਂ 'ਚ ਵੀ ਇਹੀ ਕੀਤਾ ਹੈ ਕਿ ਇਕੱਲਾ ਐਕਸ਼ਨ ਕਦੇ ਕੰਮ ਨਹੀਂ ਕਰਦਾ, ਇਹ 'ਆਈਟਮ ਨੰਬਰ-1' ਬਣ ਜਾਂਦਾ ਹੈ। ਐਕਸ਼ਨ ਉਦੋਂ ਕੰਮ ਕਰਦਾ ਹੈ ਜਦੋਂ ਇਹ ਫ਼ਿਲਮ ਦੀ ਕਹਾਣੀ ਦੇ ਭਾਵਨਾਤਮਕ ਡਰਾਮੇ ਦੇ ਨਾਲ ਚਲਦੀ ਹੈ।
ਇਸ ਮੌਕੇ ਖਾਨ ਨੇ ਇੱਥੇ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕਹਾਣੀ ਨੂੰ ਐਕਸ਼ਨ ਦੀ ਸ਼ੁਰੂਆਤ ਤੋਂ ਲੈ ਕੇ ਐਕਸ਼ਨ ਦੇ ਅੰਤ ਤੱਕ ਅੱਗੇ ਵਧਣਾ ਚਾਹੀਦਾ ਹੈ ਅਤੇ ਇਸ ਫ਼ਿਲਮ (ਚੰਦੂ ਚੈਂਪੀਅਨ) ਵਿੱਚ ਬਹੁਤ ਕੁਝ ਹੈ। ਇਹ ਫ਼ਿਲਮ ਦੀ ਕਹਾਣੀ ਦਾ ਸਭ ਤੋਂ ਅਹਿਮ ਪਹਿਲੂ ਹੈ।
ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਮਗਾ ਜੇਤੂ ਮੁਰਲੀਕਾਂਤ ਪੇਟਕਰ ਦੇ ਜੀਵਨ ਤੋਂ ਪ੍ਰੇਰਿਤ ਚੰਦੂ ਚੈਂਪੀਅਨ ’ਚ ਕਾਰਤਿਕ ਆਰੀਅਨ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇਹ ਕਿਰਦਾਰ ਭਾਰਤੀ ਫੌਜ ਦਾ ਸਿਪਾਹੀ, ਇੱਕ ਪਹਿਲਵਾਨ, ਇੱਕ ਮੁੱਕੇਬਾਜ਼, 1965 ਦੀ ਜੰਗ ਦਾ ਇੱਕ ਸਾਬਕਾ ਸੈਨਿਕ ਅਤੇ ਇੱਕ ਤੈਰਾਕ ਸਮੇਤ ਕਈ ਹਿੱਸਿਆਂ ’ਚ ਦਿਖਾਈ ਦੇਵੇਗਾ।
‘‘ਏਕ ਥਾ ਟਾਈਗਰ’’ ‘‘ਬਜਰੰਗੀ ਭਾਈਜਾਨ’’, ‘‘83 ਅਤੇ ਕਾਬੁਲ ਐਕਸਪ੍ਰੈਸ’’ ਦੇ ਨਿਰਦੇਸ਼ਨ ਲਈ ਸਭ ਤੋਂ ਮਸ਼ਹੂਰ ਖਾਨ ਨੇ ਕਿਹਾ ਕਿ ਬਿਨਾਂ ਕੱਟਾਂ ਦੇ 8 ਮਿੰਟ ਦੇ ਕ੍ਰਮ ਨੂੰ ਫ਼ਿਲਮਾਉਣ ਦਾ ਮੁੱਖ ਕਾਰਨ ਉਸ ਦੇ ਨਾਇਕ ਦੇ ਨੇੜੇ ਹੋਣਾ ਅਤੇ ਘਟਨਾਵਾਂ ਨੂੰ ਉਸ ਦੀਆਂ ਅੱਖਾਂ ਰਾਹੀਂ ਵੇਖਣਾ ਸੀ। ‘‘ਚੰਦੂ ਚੈਂਪੀਅਨ’’ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਅਤੇ ਕਬੀਰ ਖਾਨ ਫਿਲਮਜ਼ ਦੁਆਰਾ ਨਿਰਮਿਤ ਹੈ।
(For more news apart from Remove emotion from action and it becomes 'Item No-1': Kabir Khan News in Punjabi, stay tuned to Rozana Spokesman)