
ਕੰਗਨਾ ਅੱਜ ਸਵੇਰੇ ਹੀ ਮਨਾਲੀ ਲਈ ਰਵਾਨਾ ਹੋਈ ਹੈ
ਨਵੀਂ ਦਿੱਲੀ - ਕੰਗਨਾ ਰਣੌਤ ਅੱਜ ਆਪਣੇ ਹੋਮਟਾਊਨ ਵਾਪਸ ਜਾ ਰਹੀ ਹੈ। ਕੰਗਨਾ ਅੱਜ ਸਵੇਰੇ ਹੀ ਮਨਾਲੀ ਲਈ ਰਵਾਨਾ ਹੋਈ ਹੈ। ਮੁੰਬਈ ਤੋਂ ਚੰਡੀਗੜ੍ਹ ਏਅਰਪੋਰਟ ਪਹੁੰਚਦੇ ਹੀ ਕੰਗਨਾ ਨੇ ਇਕ ਵਟੀਵ ਕੀਤਾ ਜਿਸ ਵਿਚ ਉਸ ਨੇ ਲਿਖਿਆ ਕਿ ''ਜਿਵੇਂ ਹੀ ਮੈਂ ਚੰਡੀਗੜ੍ਹ ਪਹੁੰਚੀ ਤਾਂ ਮੇਰੀ ਸੁੱਰਖਿਆ ਦਾ ਨਾ ਮਾਤਰ ਹੀ ਸੀ, ਲੋਕ ਖੁਸ਼ ਹੋ ਰਹੇ ਹਨ ਮੈਨੂੰ ਵਧਾਈ ਦੇ ਰਹੇ ਹਨ ਅਜਿਹਾ ਲਗਦਾ ਹੈ ਕਿ ਮੈਂ ਇਸ ਵਾਰ ਮੈਂ ਬਚ ਗਈ ਹੋਵਾਂ, ਇਕ ਦਿਨ ਸੀ ਜਦੋਂ ਮੈਂ ਮੁੰਬਈ ਵਿਚ ਆਪਣੀ ਮਾਂ ਦੀ ਜ਼ਿੰਦਗੀ ਦੀ ਠੰਡ ਮਹਿਸੂਸ ਕੀਤੀ। ਅੱਜ ਉਹ ਦਿਨ ਹੈ ਜਾਨ ਬਚੀ ਤਾਂ ਲਾਖੋ ਪਾਏ, ਸ਼ਿਵ ਸੈਨਾ ਤੋਂ ਸੋਨੀਆਂ ਸੈਨਾ ਹੁੰਦੇ ਹੀ ਮੁੰਬਈ ਵਿਚ ਅਤਿਵਾਦੀ ਪ੍ਰਸ਼ਾਸ਼ਨ ਦਾ ਬੋਲਬਾਲਾ।''
File Photo
ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਇਕ ਹੋਰ ਟਵੀਟ ਕੀਤਾ ਜਿਸ ਵਿਚ ਲਿਖਿਆ ਹੈ ਕਿ ਦਿੱਲੀ ਦੇ ਦਿਲ ਨੂੰ ਚੀਰ ਕੇ ਉੱਤੇ ਇਸ ਸਾਲ ਖੂਨ ਵਿਹਾ ਹੈ, ਸੋਨੀਆ ਸੈਨਾ ਨੇ ਮੁੰਬਈ ਵਿਚ ਆਜ਼ਾਦ ਕਸ਼ਮੀਰ ਦੇ ਨਾਅਰੇ ਲਗਾਏ। ਉਸ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਅੱਜ ਆਜ਼ਾਦੀ ਦੀ ਕੀਮਤ ਸਿਰਫ ਆਵਾਜ਼ ਹੈ। ਮੈਨੂੰ ਆਪਣੀ ਅਵਾਜ਼ ਦਿਓ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਜ਼ਾਦੀ ਸਿਰਫ ਅਤੇ ਸਿਰਫ ਲਹੂ ਦੀ ਕੀਮਤ ਹੋਵੇਗੀ।''
File Photo
ਦੱਸ ਦਈਏ ਕਿ ਕੰਗਨਾ ਰਣੌਤ ਨੇ ਦੋਸ਼ ਲਾਇਆ ਹੈ ਕਿ ਉਹ ਮੁੰਬਈ ਵਿਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ ਅਤੇ ਉਸ ਨਾਲ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕੰਗਨਾ ਮਹਾਰਾਸ਼ਟਰ ਸਰਕਾਰ ਅਤੇ ਸ਼ਿਵ ਸੈਨਾ ਨਾਲ ਲਗਾਤਾਰ ਬਹਿਸ ਵਿਚ ਰਹਿੰਦੀ ਹੈ, ਇਸ ਮੁੱਦੇ 'ਤੇ ਉਸ ਨੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਕੀਤੀ ਸੀ।