
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਐਤਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰਨ ਪਹੁੰਚੀ ਸੀ।
ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਐਤਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰਨ ਪਹੁੰਚੀ ਸੀ। ਕੰਗਨਾ ਨੇ ਰਾਜਪਾਲ ਨਾਲ ਅਪਣੇ ਨਾਲ ਹੋਈ ਨਾਇਨਸਾਫ਼ੀ ਬਾਰੇ ਗੱਲ ਕੀਤੀ।
Kangana Ranaut
ਕੰਗਨਾ ਰਣੌਤ ਨੇ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨੂੰ ਦੱਸਿਆ, ‘ ਮੈਂ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਹੈ। ਮੇਰੇ ਨਾਲ ਜੋ ਵੀ ਨਾਇਨਸਾਫ਼ੀ ਹੋਈ ਹੈ, ਮੈਂ ਉਸ ਬਾਰੇ ਗੱਲ ਕੀਤੀ। ਮੇਰੇ ਨਾਲ ਜਿਸ ਤਰ੍ਹਾਂ ਦਾ ਸਲੂਕ ਹੋਇਆ ਹੈ, ਉਸ ਬਾਰੇ ਗੱਲ ਹੋਈ। ਮੈਂ ਉਮੀਦ ਕਰਦੀ ਹਾਂ ਕਿ ਮੈਨੂੰ ਇਨਸਾਫ਼ ਮਿਲੇਗਾ ਤਾਂ ਜੋ ਨੌਜਵਾਨ ਲੜਕੀਆਂ ਸਮੇਤ ਸਾਰੇ ਨਾਗਰਿਕਾਂ ਦਾ ਵਿਸ਼ਵਾਸ ਸਿਸਟਮ ਵਿਚ ਬਣਿਆ ਰਹੇ। ਮੈਂ ਖੁਸ਼ਕਿਸਮਤ ਹਾਂ ਕਿ ਰਾਜਪਾਲ ਨੇ ਇਕ ਬੇਟੀ ਦੀ ਤਰ੍ਹਾਂ ਮੇਰੀ ਗੱਲ ਸੁਣੀ’।
A short while ago I met His Excellency the Governor of Maharashtra Shri Bhagat Singh Koshyari Ji. I explained my point of view to him and also requested that justice be given to me it will restore faith of common citizen and particularly daughters in the system. pic.twitter.com/oCNByhvNOT
— Kangana Ranaut (@KanganaTeam) September 13, 2020
ਦੱਸ ਦਈਏ ਕਿ ਰਾਜਪਾਲ ਨਾਲ ਮੁਲਾਕਾਤ ਦੌਰਾਨ ਕੰਗਨਾ ਰਣੌਤ ਦੇ ਨਾਲ ਉਹਨਾਂ ਦੀ ਭੈਣ ਰੰਗੋਲੀ ਵੀ ਸੀ। ਇਸ ਤੋਂ ਪਹਿਲਾ ਐਤਵਾਰ ਦੀ ਸਵੇਰ ਅਦਾਕਾਰਾ ਨੇ ਕਰਣੀ ਸੈਨਾ ਦੇ ਵਰਕਰਾਂ ਨਾਲ ਅਪਣੇ ਘਰ ਵਿਚ ਮੁਲਾਕਾਤ ਕੀਤੀ।
Kangana Ranaut meet Governor Bhagat Singh Koshyari
ਇਸ ਤੋਂ ਪਹਿਲਾਂ ਭਗਤ ਸਿੰਘ ਕੋਸ਼ਿਆਰੀ ਨੇ ਵੀ ਬੀਐਮਸੀ ਦੀ ਕਾਰਵਾਈ ‘ਤੇ ਨਰਾਜ਼ਗੀ ਜ਼ਾਹਿਰ ਕੀਤੀ ਸੀ। ਉੱਥੇ ਹੀ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਮਹਾਰਾਸ਼ਟਰ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਰਣੌਤ ਦੇ ਦਫ਼ਤਰ ‘ਤੇ ਬੀਐਮਸੀ ਦੀ ਕਾਰਵਾਈ ਨੂੰ ਗਲਤ ਦੱਸਦੇ ਹੋ ਮੁਆਵਜ਼ੇ ਦੀ ਮੰਗ ਕੀਤੀ ਸੀ।
Kangana Ranaut and Sanjay Raut
ਜ਼ਿਕਰਯੋਗ ਹੈ ਕਿ ਮੁੰਬਈ ਦੇ ਪਾਲੀ ਹਿਲ ਵਿਚ ਸਥਿਤ ਕੰਗਨਾ ਰਣੌਤ ਦੇ ਦਫ਼ਤਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਣਿਆ ਹੋਇਆ ਦੱਸ ਕੇ ਬੀਐਮਸੀ ਨੇ ਬੀਤੇ ਬੁੱਧਵਾਰ ਨੂੰ ਉੱਥੇ ਭੰਨਤੋੜ ਕੀਤੀ ਸੀ। ਹਾਲਾਂਕਿ ਕੰਗਨਾ ਨੇ ਇਸ ਨੂੰ ਰੋਕਣ ਲਈ ਮੁੰਬਈ ਹਾਈ ਕੋਰਟ ਤੋਂ ਸਟੇਅ ਲਈ ਸੀ ਪਰ ਬੀਐਮਸੀ ਨੇ ਇਸ ਤੋਂ ਪਹਿਲਾਂ ਹੀ ਉਹਨਾਂ ਦਾ ਕਾਫ਼ੀ ਨੁਕਸਾਨ ਕਰ ਦਿੱਤਾ।