
ਅਦਾਕਾਰਾ ਕੇਟ ਸ਼ਰਮਾ ਨੇ ਸੁਭਾਸ਼ ਘਈ ਵਿਰੁਧ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ਼ ਕਰਵਾਇਆ ਹੈ
ਮੁੰਬਈ, ( ਭਾਸ਼ਾ) : ਮੀ ਟੂ ਅੰਦੋਲਨ ਰਾਹੀ ਬਾਲੀਵੁਡ ਵਿਚ ਜਿਨਸੀ ਸ਼ੋਸ਼ਣ ਨੂੰ ਲੈ ਕੇ ਕਈ ਹੈਰਾਨੀਜਨਕ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕੜੀ ਵਿਚ ਹੁਣ ਅਦਾਕਾਰਾ ਕੇਟ ਸ਼ਰਮਾ ਨੇ ਸੁਭਾਸ਼ ਘਈ ਵਿਰੁਧ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ਼ ਕਰਵਾਇਆ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਨਾਨਾ ਪਾਟੇਕਰ ਤੋਂ ਲੈ ਕੇ ਸਾਜਿਦ ਖਾਨ ਤਕ ਬਾਲੀਵੁਡ ਦੇ ਕਈ ਲੋਕਾਂ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗ ਚੁੱਕੇ ਹਨ। ਕੇਟ ਸ਼ਰਮਾ ਨੇ ਦੋਸ਼ ਲਗਾਇਆ ਹੈ ਕਿ ਸੁਭਾਸ਼ ਘਈ ਨੇ ਅਗਸਤ ਮਹੀਨੇ ਵਿਚ ਉਸਨੂੰ ਅਪਣੇ ਕੋਲ ਬੁਲਾਇਆ ਅਤੇ ਮਸਾਜ ਕਰਨ ਲਈ ਕਿਹਾ।
Me Too Campaign
ਇਸ ਦੌਰਾਨ ਉਥੇ 5-6 ਲੋਕ ਮੋਜੂਦ ਸਨ। ਮੈਂ ਉਨ੍ਹਾਂ ਦਾ ਮਸਾਜ ਕੀਤਾ ਅਤੇ ਹੱਥ ਧੋਣ ਲਈ ਚਲੀ ਗਈ, ਪਰ ਉਸੇ ਵੇਲੇ ਸੁਭਾਸ਼ ਘਈ ਮੇਰੇ ਪਿੱਛੇ ਆ ਗਏ ਅਤੇ ਮੈਨੂੰ ਇਕ ਕਮਰੇ ਵਿਚ ਗੱਲ ਕਰਨ ਲਈ ਬੁਲਾਇਆ। ਇਸ ਦੌਰਾਨ ਉਨ੍ਹਾਂ ਮੈਨੂੰ ਕਿਸ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿਚ ਪੁਲਿਸ ਨੇ ਕੇਟ ਸ਼ਰਮਾ ਦੀ ਐਫਆਈਆਰ ਦਰਜ਼ ਕਰ ਲਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਿਰਦੇਸ਼ਕ ਸੁਭਾਸ਼ ਘਈ ਤੇ ਇਕ ਹੋਰ ਔਰਤ ਨੇ ਦੋਸ਼ ਲਗਾਇਆ ਸੀ। ਔਰਤ ਨੇ ਦੋਸ਼ ਲਗਾਉਂਦੇ ਹੋਏ ਅਪਣੇ ਬਿਆਨ ਵਿਚ ਕਿਹਾ ਸੀ ਕਿ ਘਈ ਨੇ ਉਸਦੀ ਪੀਣ ਵਾਲੀ ਡ੍ਰਿੰਕ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਸੀ।
Subhash Ghai
ਦੂਜੇ ਪਾਸੇ ਸੁਭਾਸ਼ ਘਈ ਨੇ ਇਨਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਸਫਾਈ ਦਿਤੀ ਕਿ ਅਜੱਕਲ ਮਸ਼ਹੂਰ ਲੋਕਾਂ ਤੇ ਇਸ ਤਰਾਂ ਦੇ ਦੋਸ਼ ਲਗਾਉਣਾ ਇਕ ਫੈਸ਼ਨ ਬਣ ਗਿਆ ਹੈ। ਉਨਾਂ ਕਿਹਾ ਸੀ ਕਿ ਅਜਿਹੇ ਦੋਸ਼ਾਂ ਵਿਰੁਧ ਜਾ ਕੇ ਉਹ ਮਾਨਹਾਨੀ ਦਾ ਦਾਅਵਾ ਕਰਨਗੇ। ਇਥੇ ਇਹ ਵੀ ਜਿਕਰਯੋਗ ਹੈ ਕਿ ਜਦੋਂ ਤੋਂ ਮੀ ਟੀ ਮੁਹਿੰਮ ਦੀ ਸ਼ੁਰੂਆਤ ਹੋਈ ਹੈ, ਉਸ ਵੇਲੇ ਤੋਂ ਕਈ ਔਰਤਾਂ ਨੇ ਇਸ ਮੁੱਦੇ ਤੇ ਅਪਣੀ ਚੁੱਪੀ ਤੋੜੀ ਹੈ।
Suzain Khan
ਇਸੇ ਸਬੰਧ ਵਿਚ ਰਿਤਿਕ ਰੌਸ਼ਨ ਦੀ ਤਲਾਕਸ਼ੁਦਾ ਪਤਨੀ ਸੂਜੈਨ ਖਾਨ ਨੇ ਕਿਹਾ ਹੈ ਕਿ ਔਰਤਾਂ ਨੂੰ ਬਿਨਾਂ ਕਿਸੀ ਕਾਨੂੰਨੀ ਸਬੂਤ ਤੇ ਕਿਸੇ ਤੇ ਵੀ ਝੂਠੇ ਦੋਸ਼ ਨਹੀਂ ਲਗਾਉਣੇ ਚਾਹੀਦੇ ਅਤੇ ਸੋਸ਼ਲ ਮੀਡੀਆ ਦੀ ਵਰਤੋ ਉਚਿਤ ਢੰਗ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਮੁੱਦੇ ਤੇ ਬਹੁਤ ਕੁਝ ਨਹੀਂ ਕਹਿਣਾ ਚਾਹੁੰਦੀ ਪਰ ਬਹੁਤ ਸਾਰੇ ਦੋਸ਼ ਝੂਠੇ ਹਨ, ਕਿਉਂਕਿ ਕੁਝ ਲੋਕ ਇਸ ਮੰਚ ਦੀ ਗਲਤ ਵਰਤੋਂ ਕਰ ਰਹੇ ਹਨ।