ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਨੇ ਫਿਲਮ 'ਡਬਲ ਐਕਸਐੱਲ' ਲਈ ਵਧਾਇਆ ਭਾਰ
Published : Oct 14, 2022, 3:27 pm IST
Updated : Oct 14, 2022, 3:27 pm IST
SHARE ARTICLE
photo
photo

4 ਨਵੰਬਰ ਨੂੰ ਹੋਵੇਗੀ ਫਿਲਮ ਰਿਲੀਜ਼

 

ਮੁੰਬਈ— ਬਾਲੀਵੁੱਡ ਅਭਿਨੇਤਰੀਆਂ ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਨੇ ਆਪਣੀ ਆਉਣ ਵਾਲੀ ਫਿਲਮ ਡਬਲ ਐਕਸਐੱਲ ਲਈ ਕਾਫੀ ਵਜ਼ਨ ਵਧਾਇਆ ਹੈ। ਸਤਰਾਮ ਰਮਾਨੀ ਦੁਆਰਾ ਨਿਰਦੇਸ਼ਤ, ਡਬਲ ਐਕਸਐਲ ਵਿੱਚ ਸੋਨਾਕਸ਼ੀ ਸਿਨਹਾ, ਹੁਮਾ ਕੁਰੈਸ਼ੀ, ਜ਼ਹੀਰ ਇਕਬਾਲ ਅਤੇ ਮਹਤ ਰਘੁਵੇਂਦਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਦੋ ਪਲੱਸ ਸਾਈਜ਼ ਔਰਤਾਂ ਦੀ ਕਹਾਣੀ ਹੈ ਜੋ ਆਪਣੇ ਸੁਪਨਿਆਂ ਦੀ ਤਲਾਸ਼ ਵਿੱਚ ਹਨ। ਇਸ ਫਿਲਮ ਲਈ ਸੋਨਾਕਸ਼ੀ ਅਤੇ ਹੁਮਾ ਨੇ ਕਾਫੀ ਵਜ਼ਨ ਵਧਾਇਆ ਹੈ।

ਹੁਮਾ ਕੁਰੈਸ਼ੀ ਨੇ ਦੱਸਿਆ ਕਿ 'ਅਕਸਰ ਹਰ ਫਿਲਮ 'ਚ ਅਭਿਨੇਤਰੀ ਨੂੰ ਕਿਹਾ ਜਾਂਦਾ ਹੈ ਕਿ ਤੂੰ ਥੋੜ੍ਹਾ ਪਤਲਾ ਹੋ ਜਾ ।'ਡਬਲ ਐਕਸਲ' ਮੇਰੇ ਕਰੀਅਰ ਦੀ ਪਹਿਲੀ ਫਿਲਮ ਹੈ, ਜਿਸ 'ਚ ਨਿਰਦੇਸ਼ਕ ਨੇ ਕਿਹਾ ਕਿ ਥੋੜਾ ਮੋਟਾ ਹੋ ਜਾ। ਮੈਂ ਇਸ ਫਿਲਮ ਲਈ 22 ਕਿਲੋ ਵਜ਼ਨ ਵਧਾਇਆ ਹੈ। ਸੋਨਾਕਸ਼ੀ ਸਿਨਹਾ ਨੇ ਕਿਹਾ, "ਫਿਲਮ ਡਬਲ ਐਕਸਐਲ ਲਈ ਮੈਂ ਲਗਭਗ 15 ਤੋਂ 17 ਕਿੱਲੋ ਵਜ਼ਨ ਹੈ।

ਫ਼ਿਲਮ ਨੂੰ ਗੁਲਸ਼ਨ ਕੁਮਾਰ, ਟੀ-ਸੀਰੀਜ਼, ਵਾਕਾਓ ਫ਼ਿਲਮਜ਼ ਅਤੇ ਮੁਦੱਸਰ ਅਜ਼ੀਜ਼ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ।ਫ਼ਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ, ਵਿਪੁਲ ਡੀ ਸ਼ਾਹ, ਅਸ਼ਵਿਨ ਵਰਦੇ, ਰਾਜੇਸ਼ ਬਹਿਲ, ਸਾਕਿਬ ਸਲੀਮ, ਹੁਮਾ ਕੁਰੈਸ਼ੀ ਅਤੇ ਹੋਰ ਹਨ। ਡਬਲ XL 04 ਨਵੰਬਰ, 2022 ਨੂੰ ਰਿਲੀਜ਼ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement