
Dr. Satinder Sartaj News : ਮਸ਼ਹੂਰ ਗਾਇਕ ਡਾ. ਸਤਿੰਦਰ ਸਰਤਾਜ ਇਸ ਸਮੇਂ ਆਪਣੀਆਂ 'ਸੱਤ ਕਵਿਤਾਵਾਂ' ਕਰਕੇ ਲਗਾਤਾਰ ਸੁਰਖ਼ੀਆਂ ’ਚ ਬਣੇ ਹੋਏ ਹਨ
Dr. Satinder Sartaj News : ਪੰਜਾਬੀ ਸੰਗੀਤ ਪ੍ਰੇਮੀਆਂ ਦੀ ਝੋਲੀ ਪਾ ਚੁੱਕੇ ਆਪਣੇ ਸ਼ਾਨਦਾਰ ਗੀਤ ਨੇ ਮਸ਼ਹੂਰ ਗਾਇਕ ਡਾ. ਸਤਿੰਦਰ ਸਰਤਾਜ ਇਸ ਸਮੇਂ ਆਪਣੀਆਂ 'ਸੱਤ ਕਵਿਤਾਵਾਂ' ਕਰਕੇ ਲਗਾਤਾਰ ਸੁਰਖ਼ੀਆਂ ’ਚ ਬਣੇ ਹੋਏ ਹਨ। ਇਸ ਦੇ ਨਾਲ ਹੀ ਗਾਇਕ ਡਾ. ਸਤਿੰਦਰ ਸਰਤਾਜ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ, ਜੋ ਕਾਫ਼ੀ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਦਰਅਸਲ ਗਾਇਕ ਡਾ. ਸਤਿੰਦਰ ਸਰਤਾਜ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਦੀ ਖਾਸੀਅਤ ਇਹ ਹੈ ਕਿ ਇਸ ਵੀਡੀਓ ਵਿਚ ਗਾਇਕ ਨੇ ਆਪਣੇ ਘਰ ਦੇ ਉਸ ਕਮਰੇ ਦੀ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿਚ ਡਾ. ਸਤਿੰਦਰ ਸਰਤਾਜ ਬੈਠ ਕੇ ਲਿਖਦੇ ਹਨ। ਜੇਕਰ ਹੁਣ ਇੱਥੇ ਕਮਰੇ ਦੀ ਗੱਲ ਕਰੀਏ ਤਾਂ ਇਸ ਕਮਰੇ ’ਚ ਡਾ. ਸਤਿੰਦਰ ਸਰਤਾਜ ਨੇ ਆਪਣੀਆਂ ਅਤੇ ਹੋਰ ਕਈ ਸ਼ਾਨਦਾਰ ਗਾਇਕਾਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਹਨ, ਇਸ ਤੋਂ ਇਲਾਵਾ ਕਮਰੇ ’ਚ ਮੱਧਮ ਜਿਹੀ ਲਾਈਟ ਚੱਲ ਰਹੀ ਹੈ। ਵੀਡੀਓ ਦਰਸ਼ਕਾਂ ਦਾ ਕਾਫ਼ੀ ਧਿਆਨ ਖਿੱਚ ਰਹੀ ਹੈ।
(For more news apart from Singer Dr. Satinder Sartaj's shared video of the room in which he writes News in Punjabi, stay tuned to Rozana Spokesman)