
ਕੰਗਨਾ ਨੇ ਇੰਟਰਵਿਊ 'ਚ ਕਿਹਾ ਕਿ ਉਹ ਆਮਿਰ ਦੀ ਫ਼ਿਲਮ ‘ਦੰਗਲ’ ਤੇ ‘ਸੀਕਰੇਟ ਸੁਪਰਸਟਾਰ’ ਦੀ ਸਕਰੀਨਿੰਗ ਵਿਚ ਸ਼ਰੀਕ ਹੋਈ ਸੀ ਪਰ ਆਮਿਰ ਨੇ ਉਸਦੀ ਫਿਲਮ ਦਾ ਸਮਰਥਨ ਨਹੀਂ ਕੀਤਾ।
ਨਵੀਂ ਦਿੱਲੀ: ਬਾਲੀਵੁੱਡ ਦੇ ਪਰਫੈਕਸ਼ਨਿਸਟ ਅਦਾਕਾਰ ਆਮਿਰ ਖਾਨ ਨੇ ਕਿਹਾ ਕਿ ਉਹ ਇਸ ਗੱਲ ਬਾਰੇ ਨਹੀਂ ਜਾਣਦੇ ਸਨ ਕਿ ਫ਼ਿਲਮ ‘ਮਨੀਕਰਨੀਕਾ-ਦ ਕਵੀਨ ਆਫ ਝਾਂਸੀ’ ਦਾ ਉਹਨਾਂ ਵੱਲੋਂ ਸਮਰਥਨ ਨਾ ਕਰਨ ‘ਤੇ ਕੰਗਨਾ ਰਣਾਉਤ ਉਹਨਾਂ ਤੋਂ ਨਾਖੁਸ਼ ਹੈ।
ਕੰਗਨਾ ਨੇ ਇਕ ਇੰਟਰਵਿਊ ਵਿਚ ਦਾਵਾ ਕੀਤਾ ਹੈ ਕਿ ਉਹ ਆਮਿਰ ਦੀ ਫ਼ਿਲਮ ‘ਦੰਗਲ’ ਅਤੇ ‘ਸੀਕਰੇਟ ਸੁਪਰਸਟਾਰ’ ਦੀ ਸਕਰੀਨਿੰਗ ਵਿਚ ਸ਼ਰੀਕ ਹੋਈ ਸੀ, ਪਰ ਹੁਣ ਜਦੋਂ ਉਸਦੀਆਂ ਫ਼ਿਲਮਾਂ ਦੀ ਵਾਰੀ ਆਈ ਤਾਂ ਆਮੀਰ ਨੇ ਸਮਰਥਨ ਨਹੀਂ ਕੀਤਾ।
ਆਮਿਰ ਨੇ ਕੰਗਨਾ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ, ‘ਉਹ ਮੈਤੇੋਂ ਨਾਖੁਸ਼ ਸੀ? ਕਿਉਂ?’ ਉਹਨਾਂ ਨੇ ਕਿਹਾ, ਉਸ ਨੇ ਮੈਨੂੰ ਕਦੀ ਨਹੀਂ ਦੱਸਿਆ ਕਿ ਉਹ ਮੇਰੇ ਨਾਲ ਨਾਰਾਜ਼ ਹਨ। ਮੈਂ ਜਦ ਉਹਨਾਂ ਨੂੰ ਮਿਲਾਂਗਾ ਤਾਂ ਪੁੱਛਾਂਗਾ’।
Kangana in Manikarnika
ਆਮਿਰ ਖਾਨ ਨੇ ਆਪਣੇ 54ਵੇਂ ਜਨਮ ਦਿਨ ਦੇ ਮੌਕੇ ‘ਤੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਸੀ। ‘ਮਨੀਕਰਨੀਕਾ’ ਦੇ ਪਰਦੇ ‘ਤੇ ਆਉਣ ਤੋਂ ਬਾਅਦ ਕੰਗਨਾ ਨੇ ਆਮਿਰ ਖਾਰ, ਆਲਿਆ ਭੱਟ ਸਮੇਤ ਕਈ ਬਾਲੀਵੁੱਡ ਹਸਤੀਆਂ ‘ਤੇ ਆਪਣੀ ਫ਼ਿਲਮ ਦਾ ਸਮਰਥਨ ਨਾ ਦੇਣ ਲਈ ਨਿਸ਼ਾਨਾ ਸਾਧਿਆ ਸੀ।
ਦੱਸ ਦਈਏ ਕਿ ਬੁੱਧਵਾਰ ਨੂੰ ਆਮਿਰ ਖਾਨ ਨੇ ਆਪਣਾ 54ਵਾਂ ਜਨਮ ਦਿਨ ਮੀਡੀਆ ਨਾਲ ਮਨਾਇਆ ਸੀ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਈ ਸਵਾਲਾਂ ਦੇ ਜਵਾਬ ਦਿੱਤੇ। ਜਨਮ ਦਿਵਸ ਮੌਕੇ ‘ਤੇ ਆਮਿਰ ਖਾਨ ਨੇ ਇਸ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਸਾਰਿਆਂ ਨੂੰ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ ।