
ਅੱਜ ਆਲੀਆ ਭੱਟ ਆਪਣਾ 27 ਵਾਂ ਜਨਮਦਿਨ ਮਨਾ ਰਹੀ ਹੈ
ਮੁੰਬਈ- ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਕਰੀਅਰ ਦੇ ਸਿਖਰ 'ਤੇ ਹੈ। ਇਸ ਸਮੇਂ ਅਭਿਨੇਤਰੀ ਦੇ ਹੱਥਾਂ ਵਿੱਚ ਬਹੁਤ ਸਾਰੇ ਵੱਡੇ ਪ੍ਰੋਜੈਕਟ ਹਨ। ਅੱਜ ਆਲੀਆ ਭੱਟ ਆਪਣਾ 27 ਵਾਂ ਜਨਮਦਿਨ ਮਨਾ ਰਹੀ ਹੈ।
File
ਉਨ੍ਹਾਂ ਦਾ ਜਨਮ 15 ਮਾਰਚ, 1993 ਨੂੰ ਮੁੰਬਈ 'ਚ ਮਸ਼ਹੂਰ ਬਾਲੀਵੁੱਡ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਅਤੇ ਸੋਨੀ ਰਾਜਦਾਨ ਦੇ ਘਰ ਹੋਇਆ ਸੀ। ਆਲੀਆ ਭੱਟ ਨੇ ਫਿਲਮ ਸਟੂਡੈਂਟ ਆਫ਼ ਦਿ ਈਅਰ ਤੋਂ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ।
File
ਜਾਣਕਾਰੀ ਅਨੁਸਾਰ ਆਪਣੀ ਕਰੀਅਰ ਦੀ ਪਹਿਲੀ ਫਿਲਮ 'ਸਟੂਡੈਂਟ ਆਫ ਦਿ ਈਅਰ' ਲਈ ਉਨ੍ਹਾਂ ਨੇ ਆਪਣਾ 16 ਕਿਲੋਂ ਤੱਕ ਵਜ਼ਨ ਘਟਾਇਆ ਸੀ। ਜਦੋਂ ਆਲੀਆ ਭੱਟ ਨੇ ਡੈਬਿਊ ਕੀਤਾ ਸੀ ਉਸ ਸਮੇਂ ਉਹ ਸਿਰਫ 19 ਸਾਲ ਦੀ ਸੀ।
File
ਅੱਜ ਉਹ ਬਾਲੀਵੁੱਡ ਦਾ ਜਾਣਿਆ ਮਾਣਿਆ ਨਾਮ ਹੈ। ਨਿੱਜੀ ਜ਼ਿੰਦਗੀ ਵਿਚ ਉਹ ਰਣਬੀਰ ਕਪੂਰ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ਵਿਚ ਹੈ। ਆਲੀਆ ਵੀ ਦੂਜੀਆਂ ਲੜਕੀਆਂ ਵਾਂਗ ਆਪਣੇ ਪਿਤਾ ਵਰਗਾ ਜੀਵਨਸਾਥੀ ਨਹੀਂ ਚਾਹੁੰਦੀ।
File
ਕਿਉਂਕਿ ਉਨ੍ਹਾਂ ਦੇ ਪਿਤਾ ਦੇ ਕਈਆਂ ਨਾਲ ਸੰਬੰਧ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਜੀਵਨ ਕਈ ਤਰ੍ਹਾਂ ਦੇ ਵਿਵਾਦਾਂ ਨਾਲ ਭਰਪੂਰ ਰਿਹਾ ਹੈ। ਉਹ ਆਪਣੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਜੀਵਨਸਾਥੀ ਚਾਹੁੰਦੀ ਹੈ।
File
ਜੋ ਉਨ੍ਹਾਂ ਦਾ ਪਹਿਲਾਂ ਇਕ ਚੰਗਾ ਦੋਸਤ ਹੋਵੇ ਅਤੇ ਉਨ੍ਹਾਂ ਨੂੰ ਖੁਸ਼ ਰੱਖ ਸਕੇ। ਬਤੌਰ ਚਾਈਲਡ ਸਹਿ-ਕਲਾਕਾਰ ਆਲੀਆ ਸਾਲ 1999 'ਚ ਰਿਲੀਜ਼ ਹੋਈ ਫਿਲਮ 'ਸੰਘਰਸ਼' 'ਚ ਕੰਮ ਕਰ ਚੁੱਕੀ ਹੈ।
File
ਅਦਾਕਾਰੀ ਨਾਲ ਆਲੀਆ ਭੱਟ ਨੇ ਗਾਇਕੀ 'ਚ ਵੀ ਆਪਣੀ ਕਿਸਮਤ ਆਜਮਾ ਚੁੱਕੀ ਹੈ। ਉਸ ਦਾ ਗਾਇਆ ਗੀਤ 'ਸਮਝਾਵਾਂ ਅਨਪਲਗਡ' ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਸੀ।
File
ਜਨਮਦਿਨ ਮੌਕੇ ਦੇਖੋ ਆਲੀਆ ਦੇ ਬਚਪਨ ਦੀਆਂ ਕੁਝ ਖਾਸ ਤਸਵੀਰਾਂ। ਬਤੌਰ ਚਾਈਲਡ ਸਹਿ-ਕਲਾਕਾਰ ਆਲੀਆ ਸਾਲ 1999 'ਚ ਰਿਲੀਜ਼ ਹੋਈ ਫਿਲਮ 'ਸੰਘਰਸ਼' 'ਚ ਕੰਮ ਕਰ ਚੁੱਕੀ ਹੈ।
File
ਅਦਾਕਾਰੀ ਨਾਲ ਆਲੀਆ ਭੱਟ ਨੇ ਗਾਇਕੀ 'ਚ ਵੀ ਆਪਣੀ ਕਿਸਮਤ ਆਜਮਾ ਚੁੱਕੀ ਹੈ। ਉਸ ਦਾ ਗਾਇਆ ਗੀਤ 'ਸਮਝਾਵਾਂ ਅਨਪਲਗਡ' ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਸੀ। ਜਨਮਦਿਨ ਮੌਕੇ ਦੇਖੋ ਆਲੀਆ ਦੇ ਬਚਪਨ ਦੀਆਂ ਕੁਝ ਖਾਸ ਤਸਵੀਰਾਂ।
File
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।