Randeep Hooda News: ਸਰਬਜੀਤ ਸਿੰਘ ਦੇ ਕਾਤਲ ਦੀ ਹਤਿਆ ’ਤੇ ਰਣਦੀਪ ਹੁੱਡਾ ਦੀ ਪ੍ਰਤੀਕਿਰਿਆ, ‘ਥੋੜ੍ਹਾ ਨਿਆਂ ਜ਼ਰੂਰ ਮਿਲਿਆ’
Published : Apr 15, 2024, 2:02 pm IST
Updated : Apr 15, 2024, 2:02 pm IST
SHARE ARTICLE
Randeep Hooda thanks 'unknown men' after Sarabjit Singh's killer shot dead
Randeep Hooda thanks 'unknown men' after Sarabjit Singh's killer shot dead

ਹੁੱਡਾ ਨੇ 2016 ਵਿਚ ਬਣੀ ਫ਼ਿਲਮ 'ਸਰਬਜੀਤ' 'ਚ ਮੌਤ ਦੀ ਸਜ਼ਾ ਭੁਗਤਣ ਵਾਲੇ ਭਾਰਤੀ ਕੈਦੀ ਦੀ ਭੂਮਿਕਾ ਨਿਭਾਈ ਸੀ।

Randeep Hooda News: ਪਾਕਿਸਤਾਨ 'ਚ ਸਰਬਜੀਤ ਸਿੰਘ ਕਤਲ ਕਾਂਡ ਦੇ ਇਕ ਦੋਸ਼ੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ 'ਤੇ ਅਦਾਕਾਰ ਰਣਦੀਪ ਹੁੱਡਾ ਨੇ ਕਿਹਾ ਕਿ ਸਰਬਜੀਤ ਸਿੰਘ ਨੂੰ ਥੋੜ੍ਹਾ ਇਨਸਾਫ਼ ਜ਼ਰੂਰ ਮਿਲਿਆ ਹੈ। ਹੁੱਡਾ ਨੇ 2016 ਵਿਚ ਬਣੀ ਫ਼ਿਲਮ 'ਸਰਬਜੀਤ' 'ਚ ਮੌਤ ਦੀ ਸਜ਼ਾ ਭੁਗਤਣ ਵਾਲੇ ਭਾਰਤੀ ਕੈਦੀ ਦੀ ਭੂਮਿਕਾ ਨਿਭਾਈ ਸੀ।

ਸਰਬਜੀਤ ਸਿੰਘ ਦੀ ਹਤਿਆ ਦਾ ਦੋਸ਼ੀ ਆਮਿਰ ਸਰਫਰਾਜ਼ ਤਾਂਬਾ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਦੇ ਸੰਸਥਾਪਕ ਹਾਫਿਜ਼ ਸਈਦ ਦਾ ਕਰੀਬੀ ਸੀ। ਤਾਂਬਾ ਦੀ ਐਤਵਾਰ ਨੂੰ ਲਾਹੌਰ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ। ਸੂਤਰਾਂ ਮੁਤਾਬਕ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਪਾਕਿਸਤਾਨ ਦੇ ਲਾਹੌਰ ਦੇ ਇਸਲਾਮਪੁਰ ਇਲਾਕੇ 'ਚ ਤਾਂਬਾ 'ਤੇ ਹਮਲਾ ਕਰ ਦਿਤਾ, ਜਿਸ ਨੂੰ ਤੁਰੰਤ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ ਤਾਂਬਾ ਦੀ ਮੌਤ ਹੋ ਗਈ।

ਓਮੰਗ ਕੁਮਾਰ ਦੀ ਫਿਲਮ 'ਸਰਬਜੀਤ' 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਹੁੱਡਾ ਨੇ 'ਐਕਸ' 'ਤੇ ਇਕ ਲਿੰਕ ਸਾਂਝਾ ਕੀਤਾ ਅਤੇ ਤਾਂਬਾ ਦੀ ਮੌਤ ਦੀ ਖ਼ਬਰ 'ਤੇ ਪ੍ਰਤੀਕਿਰਿਆ ਦਿਤੀ। ਸਰਬਜੀਤ ਦੀ ਭੈਣ ਦਲਬੀਰ ਕੌਰ ਅਤੇ ਉਸ ਦੀਆਂ ਧੀਆਂ ਸਵਪਨਦੀਪ ਅਤੇ ਪੂਨਮ ਦਾ ਜ਼ਿਕਰ ਕਰਦਿਆਂ ਹੁੱਡਾ ਨੇ ਕਿਹਾ, ''ਕਰਮਾ। ਧੰਨਵਾਦ 'ਅਣਜਾਣ ਵਿਅਕਤੀ'। ਅਪਣੀ ਭੈਣ ਦਲਬੀਰ ਕੌਰ ਨੂੰ ਯਾਦ ਕਰਦੇ ਹੋਏ ਅਤੇ ਸਵਪਨਦੀਪ ਅਤੇ ਪੂਨਮ ਨੂੰ ਪਿਆਰ ਭੇਜ ਰਿਹਾ ਹਾਂ। ਅੱਜ ਸ਼ਹੀਦ ਸਰਬਜੀਤ ਸਿੰਘ ਨੂੰ ਥੋੜ੍ਹਾ ਨਿਆਂ ਜ਼ਰੂਰ ਮਿਲਿਆ ਹੈ”।

ਦਲਬੀਰ ਕੌਰ ਦੀ 2022 ਵਿਚ ਮੌਤ ਹੋ ਗਈ ਸੀ। ਸਰਬਜੀਤ ਸਿੰਘ ਨੂੰ ਅਤਿਵਾਦ ਅਤੇ ਜਾਸੂਸੀ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 1991 ਵਿਚ ਪਾਕਿਸਤਾਨ ਨੇ ਮੌਤ ਦੀ ਸਜ਼ਾ ਸੁਣਾਈ ਸੀ। ਸਰਬਜੀਤ ਦੀ 49 ਸਾਲ ਦੀ ਉਮਰ ਵਿਚ 2 ਮਈ 2013 ਨੂੰ ਲਾਹੌਰ ਦੇ ਜਿਨਾਹ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਪਣੀ ਮੌਤ ਤੋਂ ਇਕ ਹਫ਼ਤਾ ਪਹਿਲਾਂ ਸਰਬਜੀਤ 'ਤੇ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ ਦੇ ਅੰਦਰ ਤਾਂਬਾ ਅਤੇ ਹੋਰ ਕੈਦੀਆਂ ਨੇ ਘਾਤਕ ਹਮਲਾ ਕੀਤਾ ਸੀ।

(For more Punjabi news apart from Randeep Hooda thanks 'unknown men' after Sarabjit Singh's killer shot dead, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement