
ਬਾਲੀਵੁਡ ਅਭਿਨੇਤਾ ਮਿਥੁਨ ਚੱਕਰਵਰਤੀ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚਲ ਰਹੇ ਹਨ। ਮੀਡੀਆ 'ਚ ਆਈ ਖਬਰਾਂ ਮੁਤਾਬਕ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਪਿੱਠ ਦਰਦ ਦੀ ਸ਼ਿਕਾਇਤ...
ਦਿੱਲੀ : ਬਾਲੀਵੁਡ ਅਭਿਨੇਤਾ ਮਿਥੁਨ ਚੱਕਰਵਰਤੀ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚਲ ਰਹੇ ਹਨ। ਮੀਡੀਆ 'ਚ ਆਈ ਖਬਰਾਂ ਮੁਤਾਬਕ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਪਿੱਠ ਦਰਦ ਦੀ ਸ਼ਿਕਾਇਤ ਹੈ। ਜੋ ਹੁਣ ਕਾਫ਼ੀ ਵੱਧ ਗਈ ਹੈ ਅਤੇ ਜਿਸ ਦੇ ਚਲਦਿਆਂ ਉਹ ਬਹੁਤ ਪਰੇਸ਼ਾਨ ਹਨ। ਦਸ ਦਈਏ ਕਿ ਕੁੱਝ ਸਮੇਂ ਪਹਿਲਾਂ ਉਹ ਇਲਾਜ ਕਰਵਾ ਕੇ ਵਾਪਸ ਕੰਮ 'ਤੇ ਪਰਤ ਆਏ ਸਨ ਪਰ ਇਹ ਦਰਦ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਉਹ ਹੁਣ ਅਪਣੀ ਫ਼ਿਲਮਾਂ ਨਾਲ ਜੁਡ਼ੇ ਕੰਮ ਵੀ ਨਹੀਂ ਕਰ ਪਾ ਰਹੇ ਹਨ।
Mithun Chakraborty
ਖ਼ਬਰਾਂ ਮੁਤਾਬਕ ਮਿਥੁਨ ਚੱਕਰਵਰਤੀ ਅਪਣੇ ਪਿੱਠ ਦਰਦ ਤੋਂ ਛੁਟਕਾਰਾ ਪਾਉਣ ਲਈ ਦਿੱਲੀ 'ਚ ਅਪਣਾ ਇਲਾਜ ਕਰਵਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲਾਸ ਏੰਜਲਸ 'ਚ ਵੀ ਇਲਾਜ ਕਰਵਾਇਆ ਸੀ। ਜਾਣਕਾਰੀ ਲਈ ਦਸ ਦਈਏ ਕਿ ਅਪਣੀ ਖ਼ਰਾਬ ਸਿਹਤ ਦੇ ਚਲਦਿਆਂ ਹੀ ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿਤਾ ਸੀ। ਨਾਲ ਹੀ ਉਹ ਪਿਛਲੇ ਇਕ ਸਾਲ ਤੋਂ ਅਪਣੇ ਪ੍ਰੋਜੈਕਟਾਂ 'ਤੇ ਧਿਆਨ ਵੀ ਨਹੀਂ ਦੇ ਪਾ ਰਹੇ ਹਨ।
Mithun Chakraborty
ਤੁਹਾਨੂੰ ਦਸ ਦਈਏ ਕਿ ਫ਼ਿਲਮਾਂ 'ਚ ਸ਼ਾਨਦਾਰ ਐਕਟਿੰਗ ਕਾਰਨ ਤਿੰਨ ਵਾਰ ਨੈਸ਼ਨਲ ਅਵਾਰਡ ਜਿੱਤ ਚੁਕੇ ਮਿਥੁਨ ਚੱਕਰਵਰਤੀ ਨੇ ਸਾਲ 2009 ਵਿਚ ਫ਼ਿਲਮ 'ਲਾਠੀ' 'ਚ ਕੰਮ ਕੀਤਾ ਸੀ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਹਨਾਂ ਨੂੰ ਗੰਭੀਰ ਸੱਟ ਲੱਗੀ ਸੀ। ਦਰਅਸਲ, ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੇ ਇਕ ਸਟੰਟ ਕੀਤਾ ਸੀ ਜਿਸ 'ਚ ਉਨ੍ਹਾਂ ਨੂੰ ਹੈਲੀਕਾਪਟਰ ਤੋਂ ਛਲਾਂਗ ਲਗਾਉਣੀ ਸੀ ਪਰ ਖ਼ਰਾਬ ਟਾਈਮਿੰਗ ਕਾਰਨ ਉਹ ਹੇਠਾਂ ਡਿੱਗ ਗਏ ਸਨ। ਇਸ ਸਟੰਟ ਨੂੰ ਕਰਦੇ ਹੋਏ ਉਨ੍ਹਾਂ ਦੀ ਪਿੱਠ 'ਚ ਸੱਟ ਲੱਗ ਗਈ ਸੀ।