
ਫ਼ਿਲਮ ਸੂਰਮਾ ਦੇ ਫ਼ਿਲਮ ਮੇਕਰਸ ਨੇ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ ਜਿਸ 'ਚ ਤਾਪਸੀ ਪੰਨੂ ਇਕ ਹਾਕੀ ਖਿਡਾਰਣ ਦੀ ਦਿੱਖ 'ਚ ਨਜ਼ਰ ਆ ਰਹੀ ਹੈ।
ਫ਼ਿਲਮ ਸੂਰਮਾ ਦੇ ਫ਼ਿਲਮ ਮੇਕਰਸ ਨੇ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ ਜਿਸ 'ਚ ਤਾਪਸੀ ਪੰਨੂ ਇਕ ਹਾਕੀ ਖਿਡਾਰਣ ਦੀ ਦਿੱਖ 'ਚ ਨਜ਼ਰ ਆ ਰਹੀ ਹੈ। ਇਸ ਫ਼ਿਲਮ 'ਚ ਤਾਪਸੀ ਪਨੂੰ ਹਰਪ੍ਰੀਤ ਯਾਨੀ ਪ੍ਰੀਤ ਦਾ ਰੋਲ ਨਿਭਾਏਗੀ। ਤਾਪਸੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਸ ਮੋਸ਼ਨ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਖੇਡਾਂ ਲਈ ਮੇਰੇ ਕਦੇ ਨਾ ਮਰਨ ਵਾਲੇ ਪਿਆਰ ਤੇ ਦੇਸ਼ ਦੇ ਲਈ'
TAAPSEE PANNU
ਕਲ੍ਹ ਹੀ ਫ਼ਿਲਮ ਮੇਕਰਸ ਨੇ ਦਿਲਜੀਤ ਦੋਸਾਂਝ ਦਾ ਨਵਾਂ ਪੋਸਟਰ ਜਾਰੀ ਕੀਤਾ ਸੀ। ਇਸ ਪੋਸਟਰ 'ਚ ਦਿਲਜੀਤ ਦੋਸਾਂਝ ਦੀ ਅੱਧੀ ਸ਼ਕਲ ਹੀ ਨਜ਼ਰ ਆ ਰਹੀ ਹੈ ਅਤੇ ਅੱਧੇ ਪੋਸਟਰ 'ਤੇ ਵੱਡੇ ਅਖ਼ਰ 'ਚ ਕੈਪਸ਼ਨ ਲਿਖਿਆ ਹੋਇਆ ਹੈ।
DILJIT DOSANJH
ਦੱਸ ਦੇਈਏ ਕਿ ਤਾਪਸੀ ਨੇ ਹਾਕੀ ਟਰੇਨਿੰਗ ਸੰਦੀਪ ਸਿੰਘ ਤੋਂ ਲਈ ਸੀ। ਤਪਾਸੀ ਦੇ ਇਸ ਕਿਰਦਾਰ ਨੂੰ ਦੇਖਣ ਲਈ ਉਨ੍ਹਾਂ ਦੇ ਪ੍ਰੰਸ਼ਸਕ ਕਾਫੀ ਉਤਾਵਲੇ ਹੋਏ ਪਏ ਹਨ।
BOLLYWOOD
ਪ੍ਰਸਿੱਧ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ 'ਤੇ ਬਣਨ ਜਾ ਰਹੀ ਫ਼ਿਲਮ 'ਸੂਰਮਾ' 'ਚ ਦਿਲਜੀਤ ਦੁਸਾਂਝ ਨਾਲ ਤਾਪਸੀ ਪੰਨੂ ਨਜ਼ਰ ਆਵੇਗੀ। ਇਸ ਫ਼ਿਲਮ 'ਚ ਜਿੱਥੇ ਦਿਲਜੀਤ ਸੰਦੀਪ ਸਿੰਘ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਉਥੇ ਹੀ ਤਾਪਸੀ ਪੰਨੂ ਵੀ ਇਕ ਹਾਕੀ ਖਿਡਾਰਣ ਦੇ ਰੂਪ 'ਚ ਨਜ਼ਰ ਆਵੇਗੀ। ਜਦ ਕਿ ਨੇਹਾ ਧੂਪੀਆ ਦੇ ਪਤੀ ਅਤੇ ਐਕਟਰ ਆਂਗਦ ਬੇਦੀ ਵੀ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
DILJIT DOSANJH
ਇਸ ਫਿਲਮ ਨੂੰ ਡਾਈਰੈਕਟ ਕੀਤਾ ਹੈ ਸ਼ਾਦ ਅਲੀ ਨੇ ਅਤੇ ਪ੍ਰੋਡਿਊਸਰ ਚਿੱਤਰਗੰਦਾ ਸਿੰਘ ਅਤੇ ਦੀਪਕ ਕੁਮਾਰ ਹਨ। 'ਸੂਰਮਾ' ਫ਼ਿਲਮ 13 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।