
ਹੋਵੇਗਾ ਧਮਾਕੇਦਾਰ ਐਕਸ਼ਨ
ਨਵੀਂ ਦਿੱਲੀ: ਰਿਤਿਕ ਰੋਸ਼ਨ ਅਤੇ ਟਾਈਗਰ ਸ਼੍ਰਾਫ਼ ਦੀ ਧਮਾਕੇਦਾਰ ਜੋੜੀ ਨੂੰ ਇਕੱਠੇ ਦੇਖਣ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਬਾਲੀਵੁੱਡ ਦੇ ਸ਼ਾਨਦਾਰ ਐਕਸ਼ਨ ਅਦਾਕਾਰ ਟਾਈਗਰ ਸ਼੍ਰਾਫ਼ ਅਤੇ ਰਿਤਿਕ ਰੋਸ਼ਨ ਦੀ ਫ਼ਿਲਮ ਵਾਰ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਅਤੇ ਇਹ ਟੀਜ਼ਰ ਬਹੁਤ ਹੀ ਕਮਾਲ ਦਾ ਹੈ। ਇਸ ਵਿਚ ਰਿਤਿਕ ਰੋਸ਼ਨ ਅਤੇ ਟਾਈਗਰ ਸ਼੍ਰਾਫ਼ ਕਮਾਲ ਦੇ ਐਕਸ਼ਨ ਦਿਖਾ ਰਹੇ ਹਨ ਅਤੇ ਉਹਨਾਂ ਦੇ ਚਹੇਤਿਆਂ ਲਈ ਇਹ ਜ਼ੋਰਦਾਰ ਟ੍ਰੀਟ ਹੈ।
War
ਬਾਈਕ ਤੋਂ ਲੈ ਕੇ ਪਲੇਨ ਤਕ ਟਾਈਗਰ ਸ਼੍ਰਾਫ਼ ਅਤੇ ਰਿਤਿਕ ਰੋਸ਼ਨ ਅਪਣੇ ਹੱਥ ਦਿਖਾ ਰਹੇ ਹਨ। ਯਸ਼ਰਾਜ ਬੈਨਰ ਦੀ ਇਸ ਫ਼ਿਲਮ ਵਿਚ ਰਿਤਿਕ ਰੋਸ਼ਨ ਅਤੇ ਟਾਈਗਰ ਸ਼੍ਰਾਫ਼ ਨਾਲ ਵਾਣੀ ਕਪੂਰ ਵੀ ਹੈ। ਫ਼ਿਲਮ ਗਾਂਧੀ ਜਯੰਤੀ ਦੇ ਮੌਕੇ 'ਤੇ ਯਾਨੀ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਵਿਚ ਇੰਟਰਨੈਸ਼ਨਲ ਲੈਵਲ ਦੇ ਐਕਸ਼ਨ ਹਨ ਅਤੇ ਟਾਈਗਰ ਤੇ ਰਿਤਿਕ ਰੋਸ਼ਨ ਦੀ ਜੋੜੀ ਇਕੱਠਿਆਂ ਦਾ ਐਕਸ਼ਨ ਸੱਚਮੁੱਚ ਹੀ ਕਮਾਲ ਦਾ ਹੈ।
Two heroes. One #WAR!
— Yash Raj Films (@yrf) July 15, 2019
Presenting @iHrithik VS @iTIGERSHROFF in #WarTeaser. Whose team are you on? #HrithikVsTiger @Vaaniofficial #SiddharthAnand pic.twitter.com/pdBmfhzQCe
ਰਿਤਿਕ ਰੋਸ਼ਨ ਅਤੇ ਟਾਈਗਰ ਸ਼੍ਰਾਫ਼ ਦੀ ਐਕਸ਼ਨ ਫ਼ਿਲਮ ਵਾਰ ਦੇ ਡਾਇਰੈਕਟਰ ਸਿਧਾਰਥ ਆਨੰਦ ਨੇ ਕੁੱਝ ਸਮਾਂ ਪਹਿਲਾਂ ਕਿਹਾ ਸੀ ਕਿ ਉਹ ਭਾਰਤ ਵਿਚ ਬਣੀਆਂ ਫ਼ਿਲਮਾਂ ਵਿਚ ਬੈਂਚਮਾਰਕ ਸਥਾਪਿਤ ਕਰਨਾ ਚਾਹੁੰਦੇ ਹਨ। ਇਸ ਲਈ ਪਹਿਲੀ ਵਾਰ ਇਕ ਛੱਤ ਹੇਠ ਉਹਨਾਂ ਨੇ ਦੁਨੀਆਂ ਦੇ ਦੋ ਸਭ ਤੋਂ ਵੱਡੇ ਐਕਸ਼ਨ ਕੋਰੀਓਗ੍ਰਾਫ਼ਰ ਨੂੰ ਇਕੱਠੇ ਲਿਆ ਹੈ ਤਾਂਕਿ ਹੁਣ ਤਕ ਕੁੱਝ ਨਵਾਂ ਪੇਸ਼ ਕੀਤਾ ਜਾ ਸਕੇ।
ਇਕ ਪਾਸੇ ਉਹਨਾਂ ਦੇ ਹਾਲੀਵੁੱਡ ਤੋਂ ਐਂਡੀ ਆਰ ਆਰਮਸਟ੍ਰਾਂਗ ਹਨ ਅਤੇ ਦੂਜੇ ਪਾਸੇ ਸ਼੍ਰੀ ਓਹ ਹੈ ਜੋ ਦੱਖਣ ਕੋਰੀਆ ਦੇ ਇਕ ਉਤਕ੍ਰਿਸ਼ਟ ਮਾਰਸ਼ਲ ਆਰਟ ਐਕਸ਼ਨ ਕੋਰੀਓਗ੍ਰਾਫ਼ਰ ਹਨ। ਪੂਰਬ ਦੇ ਸਰਵਉੱਚ ਦਾ ਮੇਲ ਪੱਛਮ ਦੇ ਸਰਵਉੱਚ ਨਾਲ ਹੋ ਰਿਹਾ ਹੈ ਤਾਂ ਕਿ ਉਹ ਕੁੱਝ ਜਿਊਂਦੇ ਐਕਸ਼ਨ ਸੀਂਸ ਦੇਖ ਸਕਣ। ਉਹ ਵੀ ਇਸ ਗੱਲ 'ਤੇ ਉਤਸ਼ਾਹਿਤ ਹਨ ਕਿ ਉਹਨਾਂ ਕੋਲ ਉਹਨਾਂ ਲਈ ਕੀ ਹੈ। ਉਹ ਲਾਰਜਰ ਦੈਨ ਲਾਈਫ਼ ਦੀ ਉਮੀਦ ਰੱਖਦੇ ਹਨ। ਅਜਿਹੇ ਐਕਸ਼ਨ ਸੀਂਸ ਦੀ ਉਮੀਦ ਕਰਦੇ ਹਨ ਜੋ ਪਹਿਲਾਂ ਕਦੇ ਨਹੀਂ ਦੇਖੇ ਗਏ ਹਨ।