'ਅਰਦਾਸ ਕਰਾਂ' ਫ਼ਿਲਮ ਦੇ ਸ਼ਿੰਦੇ ਨੇ ਲੋਕਾਂ ਨੂੰ ਅਪਣੇ ਵੱਲ ਕੀਤਾ ਆਕਰਸ਼ਿਤ
Published : Jul 12, 2019, 12:30 pm IST
Updated : Jul 12, 2019, 12:33 pm IST
SHARE ARTICLE
Shinde in the film 'Ardas Karaan’ has attracts people towards him
Shinde in the film 'Ardas Karaan’ has attracts people towards him

'ਅਰਦਾਸ ਕਰਾਂ' ਫ਼ਿਲਮ ਦੇ ਸ਼ਿੰਦੇ ਨੇ ਲੋਕਾਂ ਦਾ ਦਿਲ ਜਿੱਤਿਆ

ਜਲੰਧਰ: 'ਅਰਦਾਸ ਕਰਾਂ' ਫ਼ਿਲਮ ਦੇ ਜਿਹੜੇ ਦੋ ਗੀਤ ਰਿਲੀਜ਼ ਹੋਏ ਹਨ ਉਹ ਰੂਹ ਨੂੰ ਸਕੂਨ ਪਹੁੰਚਾਉਂਦੇ ਹਨ ਅਤੇ ਹੁਣ ਤੀਜਾ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ ਜਿਹੜਾ ਮੁੜ ਤੋਂ ਹਰ ਕਿਸੇ ਨੂੰ ਬਚਪਨ ਦੀਆਂ ਯਾਦਾਂ ਦੇ ਵਰਕ ਫਰੋਲਣ ‘ਤੇ ਮਜਬੂਰ ਕਰਦਾ ਹੈ। ਰਾਣਾ ਰਣਬੀਰ ਦਾ ਲਿਖਿਆ ਅਤੇ ਗਿੱਪੀ ਗਰੇਵਾਲ ਦੀ ਅਵਾਜ਼ ‘ਚ ਆਏ ਇਸ ਗੀਤ ਨੂੰ ਜਤਿੰਦਰ ਸ਼ਾਹ ਹੋਰਾਂ ਨੇ ਸੰਗੀਤ ਦਾ ਜਾਮਾ ਪਹਿਨਾਇਆ ਹੈ। ਇਹ ਗੀਤ ਹਰੇਕ ਇਨਸਾਨ ਦੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ ਇਸ ਗੀਤ ਵਿਚ ਬਚਪਨ ਦੇ ਰੰਗ ਨਜ਼ਰ ਆਉਂਦੇ ਹਨ।

 

 

ਇਸ ਗੀਤ ਨੂੰ ਸੁਣਦੇ ਹੀ ਹਰ ਕੋਈ ਅਪਣੇ ਬਚਪਨ ਵਿਚ ਗੁਆਚ ਜਾਂਦਾ ਹੈ। ਇਸ ਗੀਤ ਨੂੰ ਲਗਭਗ 1 ਮਿਲੀਅਨ ਤਕ ਦੇਖਿਆ ਵੀ ਜਾ ਚੁੱਕਿਆ ਹੈ। ਲੋਕਾਂ ਵੱਲੋਂ ਇਸ ਫ਼ਿਲਮ ਨੂੰ ਬਹੁਤ ਉਤਸ਼ਾਹ ਮਿਲ ਰਿਹਾ ਹੈ ਅਤੇ ਲੋਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਸ ਦਈਏ ਕਿ ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਫਤੇਹ ਸਿੰਘ ਗਰੇਵਾਲ ਏਕੇਏ ਸ਼ਿੰਦਾ ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਫ਼ਿਲਮ ਦਾ ਹਿੱਸਾ ਬਣਨ ਨੂੰ ਬਿਲਕੁੱਲ ਤਿਆਰ ਹੈ।

 

 

ਇਸ ਫ਼ਿਲਮ ਦੇ ਅਗਲੇ ਹਿੱਸੇ ਵਿਚ ਸ਼ਿੰਦਾ ਇਕ ਛੋਟੇ ਬੱਚੇ ਦੀ ਭੂਮਿਕਾ ਨਿਭਾਵੇਗਾ। ਉਸ ਦਾ ਇਸ ਫ਼ਿਲਮ ਵਿਚ ਨਾਮ ਝੰਡਾ ਸਿੰਘ ਹੈ। ਇਸ ਸਬੰਧੀ ਗਿੱਪੀ ਗਰੇਵਾਲ ਨੇ ਅਪਣੇ ਇੰਸਟਾਗ੍ਰਾਮ ਅਕਾਉਂਟ ਤੇ ਇਕ ਵੀਡੀਉ ਵੀ ਸਾਂਝੀ ਕੀਤੀ ਹੈ। ਇਸ ਵੀਡੀਉ ਵਿਚ ਸ਼ਿੰਦਾ ਨੂੰ ਅਪਣੀ ਭੂਮਿਕਾ ਲਈ ਤਿਆਰੀ ਕਰਦੇ ਦੇਖਿਆ ਜਾ ਸਕਦਾ ਹੈ। ਗਿੱਪੀ ਗਰੇਵਾਲ ਨੇ ਕੈਪਸ਼ਨ ਵਿਚ ਲਿਖਿਆ ਕਿ ਸ਼ਿੰਦਾ ਅਰਦਾਸ ਕਰਾਂ ਵਿਚ ਝੰਡਾ ਸਿੰਘ ਦਾ ਕਿਰਦਾਰ ਕਰ ਰਿਹਾ ਹੈ ਤੇ ਉਸ ਨੂੰ ਉਮੀਦ ਹੈ ਕਿ ਦਰਸ਼ਕ ਸ਼ਿੰਦਾ ਦੇ ਕਿਰਦਾਰ ਨੂੰ ਰੱਜ ਕੇ ਪਸੰਦ ਕਰਨਗੇ।

ਇਸ ਵੀਡੀਉ ਵਿਚ ਝੰਡਾ ਸਿੰਘ ਮਸਤੀ ਕਰਦਾ ਵੀ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਮੁੱਖ ਅਦਾਕਾਰਾ ਜਪਜੀ ਖਹਿਰਾ ਨੇ ਗਿੱਪੀ ਦੇ ਛੋਟੇ ਬੇਟੇ ਦੀ ਤਾਰੀਫ਼ ਅਪਣੇ ਇੰਸਟਾਗ੍ਰਾਮ 'ਤੇ ਕੀਤੀ ਹੈ। ਉਹਨਾਂ ਕਿਹਾ ਕਿ ਗਿੱਪੀ ਗਰੇਵਾਲ ਦੇ ਬੇਟੇ ਨਾਲ ਕੰਮ ਕਰਨ ਵਿਚ ਆਨੰਦ ਆਇਆ ਹੈ। ਉਹ ਬਹੁਤ ਹੀ ਪ੍ਰਭਾਵਸ਼ਾਲੀ ਹੈ। ਇਸ ਦੇ ਨਾਲ ਉਹਨਾਂ ਨੇ ਗਿੱਪੀ ਗਰੇਵਾਲ ਦੇ ਬੇਟੇ ਨੂੰ ਦੁਆਵਾਂ ਵੀ ਦਿੱਤੀਆਂ। ਸ਼ਿੰਦਾ ਦੇ ਇਸ ਕਿਰਦਾਰ ਨੂੰ ਲੋਕਾਂ ਵੱਲੋਂ ਬਹੁਤ ਉਤਸ਼ਾਹ ਮਿਲ ਰਿਹਾ ਹੈ। ਅਰਦਾਸ ਕਰਾਂ ਟਾਈਟਲ ਵਿਚ ਵੀ ਇਸ ਬੱਚੇ ਦੀ ਤਸਵੀਰ ਦਿਖਾਈ ਦਿੰਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement