
'ਅਰਦਾਸ ਕਰਾਂ' ਦੇ ਤੀਜੇ ਗੀਤ 'ਬਚਪਨ' ਨੇ ਲੋਕਾਂ ਨੂੰ ਬਚਪਨ ਵਿਚ ਡੁੱਬਣ ਲਈ ਕੀਤਾ ਮਜ਼ਬੂਰ
ਜਲੰਧਰ: 'ਅਰਦਾਸ ਕਰਾਂ' 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਪੰਜਾਬੀ ਸਿਨੇਮਾ ਲਈ ਬਹੁਤ ਹੀ ਖ਼ਾਸ ਹੋਣ ਵਾਲੀ ਹੈ। ਮੈਗਾ ਸਟਾਰ ਕਾਸਟ ਵਾਲੀ ਇਸ ਫ਼ਿਲਮ ਦਾ ਸੰਗੀਤ ਵੀ ਬਹੁਤ ਹੀ ਖ਼ਾਸ ਹੈ ਕਿਉਂ ਕਿ ਫ਼ਿਲਮ ਦੇ ਮੇਕਰਸ ਵੱਲੋਂ ਇੱਕ ਵੱਡਾ ਪ੍ਰੋਗਰਾਮ ਰੱਖ ਕੇ ਫ਼ਿਲਮ ਦਾ ਮਿਊਜ਼ਿਕ ਲਾਂਚ ਈਵੈਂਟ ਕਰਵਾਇਆ ਗਿਆ। ਪੰਜਾਬੀ ਸਿਨੇਮਾ ‘ਚ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।
Bachpan Song
ਮਿਊਜ਼ਿਕ ਲਾਂਚ ਈਵੈਂਟ ਇਸ ਲਈ ਵੀ ਕਰਵਾਇਆ ਗਿਆ ਕਿਉਂਕਿ ਇਸ ਫ਼ਿਲਮ ਦਾ ਸੰਗੀਤ ਅਤੇ ਗੀਤ ਵੀ ਲਾਜਵਾਬ ਹਨ। 'ਅਰਦਾਸ ਕਰਾਂ' ਫ਼ਿਲਮ ਦੇ ਜਿਹੜੇ ਦੋ ਗੀਤ ਰਿਲੀਜ਼ ਹੋਏ ਹਨ ਉਹ ਰੂਹ ਨੂੰ ਸਕੂਨ ਪਹੁੰਚਾਉਂਦੇ ਹਨ ਅਤੇ ਹੁਣ ਤੀਜਾ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ ਜਿਹੜਾ ਮੁੜ ਤੋਂ ਹਰ ਕਿਸੇ ਨੂੰ ਬਚਪਨ ਦੀਆਂ ਯਾਦਾਂ ਦੇ ਵਰਕ ਫਰੋਲਣ 'ਤੇ ਮਜਬੂਰ ਕਰਦਾ ਹੈ। ਰਾਣਾ ਰਣਬੀਰ ਦਾ ਲਿਖਿਆ ਅਤੇ ਗਿੱਪੀ ਗਰੇਵਾਲ ਦੀ ਅਵਾਜ਼ ਵਿਚ ਆਏ ਇਸ ਗੀਤ ਨੂੰ ਜਤਿੰਦਰ ਸ਼ਾਹ ਹੋਰਾਂ ਨੇ ਸੰਗੀਤ ਦਾ ਜਾਮਾ ਪਹਿਨਾਇਆ ਹੈ।
Bachpan Song
ਇਹ ਗੀਤ ਹਰੇਕ ਇਨਸਾਨ ਦੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ ਇਸ ਗੀਤ ਵਿਚ ਬਚਪਨ ਦੇ ਰੰਗ ਨਜ਼ਰ ਆਉਂਦੇ ਹਨ। ਇਸ ਗੀਤ ਨੂੰ ਸੁਣਦੇ ਹੀ ਹਰ ਕੋਈ ਅਪਣੇ ਬਚਪਨ ਵਿਚ ਗੁਆਚ ਜਾਂਦਾ ਹੈ। ਇਸ ਗੀਤ ਨੂੰ ਲਗਭਗ 1 ਮਿਲੀਅਨ ਤਕ ਦੇਖਿਆ ਵੀ ਜਾ ਚੁੱਕਿਆ ਹੈ। ਲੋਕਾਂ ਵੱਲੋਂ ਇਸ ਫ਼ਿਲਮ ਨੂੰ ਬਹੁਤ ਉਤਸ਼ਾਹ ਮਿਲ ਰਿਹਾ ਹੈ ਅਤੇ ਲੋਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Ardaas Karaan
ਦਸ ਦਈਏ ਕਿ ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਫਤਿਹ ਸਿੰਘ ਗਰੇਵਾਲ ਏਕੇਏ ਸ਼ਿੰਦਾ ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਫ਼ਿਲਮ ਦਾ ਹਿੱਸਾ ਬਣਨ ਨੂੰ ਬਿਲਕੁੱਲ ਤਿਆਰ ਹੈ। ਇਸ ਫ਼ਿਲਮ ਦੇ ਅਗਲੇ ਹਿੱਸੇ ਵਿਚ ਸ਼ਿੰਦਾ ਇਕ ਛੋਟੇ ਬੱਚੇ ਦੀ ਭੂਮਿਕਾ ਨਿਭਾਵੇਗਾ। ਉਸ ਦਾ ਇਸ ਫ਼ਿਲਮ ਵਿਚ ਨਾਮ ਝੰਡਾ ਸਿੰਘ ਹੈ। ਇਸ ਸਬੰਧੀ ਗਿੱਪੀ ਗਰੇਵਾਲ ਨੇ ਅਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਵੀਡੀਉ ਵੀ ਸਾਂਝੀ ਕੀਤੀ ਹੈ।
ਇਸ ਵੀਡੀਉ ਵਿਚ ਸ਼ਿੰਦਾ ਨੂੰ ਅਪਣੀ ਭੂਮਿਕਾ ਲਈ ਤਿਆਰੀ ਕਰਦੇ ਦੇਖਿਆ ਜਾ ਸਕਦਾ ਹੈ। ਗਿੱਪੀ ਗਰੇਵਾਲ ਨੇ ਕੈਪਸ਼ਨ ਵਿਚ ਲਿਖਿਆ ਕਿ ਸ਼ਿੰਦਾ ਅਰਦਾਸ ਕਰਾਂ ਵਿਚ ਝੰਡਾ ਸਿੰਘ ਦਾ ਕਿਰਦਾਰ ਕਰ ਰਿਹਾ ਹੈ ਤੇ ਉਸ ਨੂੰ ਉਮੀਦ ਹੈ ਕਿ ਦਰਸ਼ਕ ਸ਼ਿੰਦਾ ਦੇ ਇਸ ਕਿਰਦਾਰ ਨੂੰ ਰੱਜ ਕੇ ਪਸੰਦ ਕਰਨਗੇ। ਇਸ ਤੋਂ ਪਹਿਲਾਂ ਫ਼ਿਲਮ ਦੀ ਮੁੱਖ ਅਦਾਕਾਰਾ ਜਪਜੀ ਖਹਿਰਾ ਨੇ ਗਿੱਪੀ ਦੇ ਛੋਟੇ ਬੇਟੇ ਦੀ ਤਾਰੀਫ਼ ਅਪਣੇ ਇੰਸਟਾਗ੍ਰਾਮ ਤੇ ਕੀਤੀ ਹੈ।
ਉਹਨਾਂ ਕਿਹਾ ਕਿ ਗਿੱਪੀ ਗਰੇਵਾਲ ਦੇ ਬੇਟੇ ਨਾਲ ਕੰਮ ਕਰਨ ਵਿਚ ਆਨੰਦ ਆਇਆ ਹੈ। ਉਹ ਬਹੁਤ ਹੀ ਪ੍ਰਭਾਵਸ਼ਾਲੀ ਹੈ। ਇਸ ਦੇ ਨਾਲ ਉਹਨਾਂ ਨੇ ਗਿੱਪੀ ਗਰੇਵਾਲ ਦੇ ਬੇਟੇ ਨੂੰ ਦੁਆਵਾਂ ਵੀ ਦਿੱਤੀਆਂ।