
ਇਨਕਮ ਟੈਕਸ ਵਿਭਾਗ ਨੇ ਕੀਤੀ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਦਫ਼ਤਰ 'ਤੇ ਛਾਪੇਮਾਰੀ।
ਮੁੰਬਈ: ਇਨਕਮ ਟੈਕਸ ਵਿਭਾਗ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ (Sonu Sood) ਦੇ ਦਫ਼ਤਰ 'ਤੇ ਛਾਪੇਮਾਰੀ (Raid) ਕੀਤੀ ਹੈ। ਖਬਰਾਂ ਦੇ ਅਨੁਸਾਰ, IT ਟੀਮ ਇਸ ਸਮੇਂ ਸੋਨੂੰ ਦੇ ਮੁੰਬਈ ਦਫ਼ਤਰ ਵਿਚ ਮੌਜੂਦ ਹੈ। ਟੀਮ ਉਨ੍ਹਾਂ ਦੀ ਇਕ ਜਾਇਦਾਦ ਦੀ ਅਕਾਊਂਟ ਬੁੱਕ ਵਿਚ ਗੜਬੜੀ ਹੋਣ ਦੇ ਦੋਸ਼ਾਂ ਤੋਂ ਬਾਅਦ ਜਾਇਦਾਦ ਦਾ ਸਰਵੇਖਣ ਕਰ ਰਹੀ ਹੈ। IT ਟੀਮਾਂ ਨੇ ਸੋਨੂੰ ਸੂਦ ਅਤੇ ਉਨ੍ਹਾਂ ਦੀਆਂ ਕੰਪਨੀਆਂ ਨਾਲ ਸਬੰਧਤ 6 ਥਾਵਾਂ ਦਾ ਸਰਵੇਖਣ ਕੀਤਾ ਹੈ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਨੇ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਹੋਈ ਚਰਚਾ
Sonu Sood and Arvind Kejriwal
ਇਹ ਵੀ ਪੜ੍ਹੋ: BJP-RSS ਵਾਲੇ ਹਿੰਦੂ ਨਹੀਂ, ਇਹ ਸਿਰਫ ਹਿੰਦੂ ਧਰਮ ਦੀ ਵਰਤੋਂ ਕਰਦੇ ਹਨ- ਰਾਹੁਲ ਗਾਂਧੀ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਸਰਕਾਰ ਵੱਲੋਂ ਸੋਨੂੰ ਨੂੰ ਦਿੱਲੀ ਸਰਕਾਰ ਦਾ ਬ੍ਰਾਂਡ ਅੰਬੈਸਡਰ ਬਣਾਉਣ ਅਤੇ ਉਸਦੇ ਪ੍ਰੋਗਰਾਮ 'ਦੇਸ਼ ਕਾ ਮੈਂਟਰ' ਵਿਚ ਸ਼ਾਮਲ ਕਰਨ ਤੋਂ ਬਾਅਦ IT ਵਿਭਾਗ ਨੇ ਇਹ ਕਾਰਵਾਈ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਬਾਰੇ ਅਟਕਲਾਂ ਵੀ ਲੱਗ ਰਹੀਆਂ ਸਨ, ਪਰ ਸੋਨੂੰ ਨੇ ਖੁਦ ਕਿਹਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਨਾਲ ਉਨ੍ਹਾਂ ਦੀ ਰਾਜਨੀਤੀ ਬਾਰੇ ਕੋਈ ਗੱਲਬਾਤ ਨਹੀਂ ਹੋਈ।