
ਮਸ਼ਹੂਰ ਪੌਪ ਸਟਾਰ ਬ੍ਰਿਟਨੀ ਸਪੀਅਰਸ ਨੇ ਹਾਲ ਹੀ ਵਿਚ ਸੈਮ ਅਸਗਰੀ ਨਾਲ ਅਪਣੀ ਮੰਗਣੀ ਦਾ ਐਲਾਨ ਕਰਕੇ ਅਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।
ਨਵੀਂ ਦਿੱਲੀ: ਮਸ਼ਹੂਰ ਪੌਪ ਸਟਾਰ ਬ੍ਰਿਟਨੀ ਸਪੀਅਰਸ (Britney Spears got engaged to Sam Asghari ) ਨੇ ਹਾਲ ਹੀ ਵਿਚ ਸੈਮ ਅਸਗਰੀ ਨਾਲ ਅਪਣੀ ਮੰਗਣੀ ਦਾ ਐਲਾਨ ਕਰਕੇ ਅਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇਸ ਐਲਾਨ ਤੋਂ ਬਾਅਦ ਹੀ ਬ੍ਰਿਟਨੀ ਨੇ ਅਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ (Britney Spears Deleted Instagram Account) ਕਰ ਦਿੱਤਾ। ਇਸ ਦਾ ਕਾਰਨ ਜਾਣਨ ਲਈ ਉਹਨਾਂ ਦੇ ਫੈਨਜ਼ ਕਾਫੀ ਬੇਤਾਬ ਸਨ। ਹੁਣ ਬ੍ਰਿਟਨੀ ਸਪੀਅਰਸ ਨੇ ਅਪਣਾ ਇੰਸਟਾਗ੍ਰਾਮ ਅਕਾਊਂਟ ਡਲੀਟ ਕਰਨ ਦਾ ਕਾਰਨ ਦੱਸਿਆ ਹੈ।
Britney Spears and Sam Asghari
ਹੋਰ ਪੜ੍ਹੋ: ਚੋਣ ਲੜੇਗੀ ਪ੍ਰਿਯੰਕਾ ਗਾਂਧੀ! ਬਣੇਗੀ ਵਿਧਾਨ ਸਭਾ ਚੋਣਾਂ ਲੜਨ ਵਾਲੀ ਗਾਂਧੀ ਪਰਿਵਾਰ ਦੀ ਪਹਿਲੀ ਮੈਂਬਰ
ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਪਰੇਸ਼ਾਨੀ ਕਾਰਨ ਨਹੀਂ ਬਲਕਿ ਅਪਣੀ ਮੰਗਣੀ ਦੀ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਬਰੇਕ ਲਈ ਹੈ। ਬ੍ਰਿਟਨੀ ਨੇ ਟਵੀਟ ਕੀਤਾ, ‘ਤੁਸੀਂ ਪਰੇਸ਼ਾਨ ਨਾ ਹੋਵੋ। ਬਸ ਸੋਸ਼ਲ ਮੀਡੀਆ ਤੋਂ ਛੋਟਾ ਜਿਹਾ ਬਰੇਕ ਲਿਆ ਹੈ, ਅਪਣੀ ਮੰਗਣੀ ਦੀ ਖੁਸ਼ੀ ਮਨਾਉਣ ਲਈ। ਮੈਂ ਜਲਦ ਹੀ ਵਾਪਸ ਆਵਾਂਗੀ’।
Tweet
ਹੋਰ ਪੜ੍ਹੋ: ‘ਕਿਸਾਨ ਸੰਸਦ’: ਜੈਪੁਰ ਪਹੁੰਚੇ ਕਿਸਾਨਾਂ ਦਾ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੀਤਾ ਸਵਾਗਤ
ਮੀਡੀਆ ਰਿਪੋਰਟਾਂ ਅਨੁਸਾਰ ਬ੍ਰਿਟਨੀ (US pop star Britney Spears) ਇਸ ਸਮੇਂ ਕਾਫੀ ਖੁਸ਼ ਹੈ। ਬ੍ਰਿਟਨੀ ਅਤੇ ਸੈਮ ਇਕ ਮਿਊਜ਼ਿਕ ਵੀਡੀਓ ਦੌਰਾਨ ਮਿਲੇ ਸਨ। ਬ੍ਰਿਟਨੀ ਨੇ ਮੰਗਣੀ ਦਾ ਐਲਾਨ ਕਰਦਿਆਂ ਇਕ ਵੀਡੀਓ ਸਾਂਝਾ ਕੀਤਾ ਸੀ। ਉਧਰ ਸੈਮ ਨੇ ਵੀ ਅਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬ੍ਰਿਟਨੀ ਦੇ ਨਾਲ ਫੋਟੋ ਸ਼ੇਅਰ ਕੀਤੀ ਸੀ।
Britney Spears and Sam Asghari
ਹੋਰ ਪੜ੍ਹੋ: ਅਨਿਲ ਵਿਜ ਦਾ ਬਿਆਨ, ‘ਕਿਸਾਨ ਅੰਦੋਲਨ ਹੁਣ ਅੰਦੋਲਨ ਨਹੀਂ ਰਿਹਾ, ਇਸ ਨੂੰ ਗਦਰ ਕਹੋ’
ਇਹਨਾਂ ਪੋਸਟਾਂ ਉੱਤੇ ਦੁਨੀਆਂ ਭਰ ਤੋਂ ਲੋਕ ਬ੍ਰਿਟਨੀ ਤੇ ਸੈਮ ਨੂੰ ਵਧਾਈਆਂ ਦੇ ਰਹੇ ਹਨ। ਬ੍ਰਿਟਨੀ ਅਤੇ ਸੈਮ ਦੀ ਉਮਰ ਵਿਚਾਲੇ 12 ਸਾਲ ਦਾ ਗੈਪ ਹੈ। ਬ੍ਰਿਟਨੀ ਦੀ ਉਮਰ 39 ਸਾਲ ਹੈ ਜਦਕਿ ਸੈਮ ਦੀ ਉਮਰ 27 ਸਾਲ ਹੈ। ਬ੍ਰਿਟਨੀ ਦਾ ਸੈਮ ਨਾਲ ਇਹ ਤੀਜਾ ਵਿਆਹ ਹੋਵੇਗਾ।
Britney Spears and Sam Asghari
ਹੋਰ ਪੜ੍ਹੋ: ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ: ਗੁਰਦਾਸ ਮਾਨ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
ਜ਼ਿਕਰਯੋਗ ਹੈ ਕਿ ਬ੍ਰਿਟਨੀ ਪਿਛਲੇ ਲੰਬੇ ਸਮੇਂ ਤੋਂ ਅਪਣੇ ਪਿਤਾ ਜੇਮੀ ਸਪੀਅਰਸ ਨਾਲ ਕੋਰਟਸ਼ਿਪ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਸੁਰਖੀਆਂ ਵਿਚ ਬਣੀ ਹੋਈ ਹੈ। ਬ੍ਰਿਟਨੀ ਦੇ ਪਿਤਾ 2008 ਤੋਂ ਹੀ ਉਹਨਾਂ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਉਹਨਾਂ ਦੇ ਪੈਸਿਆਂ ਉੱਤੇ ਕਾਨੂੰਨੀ ਅਧਿਕਾਰ ਰੱਖਦੇ ਹਨ।