
ਹਮਲਾਵਰ ਚੋਰੀ ਕਰਨ ਦੇ ਇਰਾਦੇ ਨਾਲ ਫਾਇਰ ਐਗਜ਼ਿਟ ਪੌੜੀਆਂ ਰਾਹੀਂ ਘਰ 'ਚ ਦਾਖ਼ਲ ਹੋਇਆ ਅਤੇ ਘੰਟਿਆਂ ਤੱਕ ਉਥੇ ਰਿਹਾ।
Saif Ali khan attack latest news in punjabi: ਬਾਲੀਵੁੱਡ ਅਭਿਨੇਤਾ ਸੈਫ਼ ਅਲੀ ਖ਼ਾਨ 'ਤੇ ਉਨ੍ਹਾਂ ਦੇ ਹੀ ਘਰ 'ਚ ਦਾਖਲ ਹੋ ਕੇ ਹਮਲਾ ਕਰਨ ਵਾਲੇ ਸ਼ੱਕੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਮੁੰਬਈ ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਅਭਿਨੇਤਾ 'ਤੇ ਹਮਲਾ ਕਰਨ ਵਾਲਾ ਵਿਅਕਤੀ ਚੋਰੀ ਕਰਨ ਦੇ ਇਰਾਦੇ ਨਾਲ ਫਾਇਰ ਐਗਜ਼ਿਟ ਪੌੜੀਆਂ ਰਾਹੀਂ ਘਰ 'ਚ ਦਾਖ਼ਲ ਹੋਇਆ ਅਤੇ ਘੰਟਿਆਂ ਤੱਕ ਉਥੇ ਰਿਹਾ।
ਸ਼ੱਕੀ ਮੁਲਜ਼ਮ ਉਸੇ ਇਮਾਰਤ ਦੇ ਸੀਸੀਟੀਵੀ ਫੁਟੇਜ ਵਿਚ ਕੈਦ ਹੋ ਗਿਆ ਹੈ, ਜਿਸ ਦੀ 12ਵੀਂ ਮੰਜ਼ਿਲ 'ਤੇ ਸੈਫ਼ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਦੱਸ ਦੇਈਏ ਕਿ ਸੈਫ਼ ਅਲੀ ਖ਼ਾਨ 'ਤੇ ਬੀਤੀ ਰਾਤ ਉਨ੍ਹਾਂ ਦੇ ਘਰ 'ਚ ਹਮਲਾ ਹੋਇਆ ਸੀ। ਚੋਰੀ ਦੀ ਨੀਅਤ ਨਾਲ ਘਰ 'ਚ ਦਾਖ਼ਲ ਹੋਏ ਵਿਅਕਤੀ ਨੇ ਚਾਕੂ ਨਾਲ 6 ਵਾਰ ਕੀਤੇ। ਹੁਣ ਮੁਲਜ਼ਮ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਉਹ ਪੌੜੀਆਂ ਤੋਂ ਹੇਠਾਂ ਉਤਰਦੇ ਹੋਏ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ। ਫ਼ਿਲਹਾਲ ਪੁਲਿਸ ਦੀਆਂ 10 ਟੀਮਾਂ ਇਸ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਮੁਲਜ਼ਮ ਭੱਜਦਾ ਨਜ਼ਰ ਆ ਰਿਹਾ ਹੈ।
ਹਮਲਾਵਰ ਨੇ ਪਿੱਠ 'ਤੇ ਬੈਗ ਪਾਇਆ ਹੋਇਆ ਹੈ। ਸੀਸੀਟੀਵੀ ਫੁਟੇਜ ਰਾਤ 2:33 ਵਜੇ ਦੀ ਹੈ। ਇਸ ਫੁਟੇਜ ਦੇ ਆਧਾਰ 'ਤੇ ਮੁੰਬਈ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ। ਉਸ ਦੇ ਘਰ ਦੀ ਲੋਕੇਸ਼ਨ ਦਾ ਵੀ ਪਤਾ ਲਗਾਇਆ। ਪੁਲਿਸ ਉਸ ਦੇ ਘਰ ਵੀ ਗਈ, ਪਰ ਉਹ ਘਰ ਨਹੀਂ ਸੀ। ਪੁਲਿਸ ਉਸ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲਿਸ ਦੀਆਂ 10 ਟੀਮਾਂ ਤੋਂ ਇਲਾਵਾ ਅਪਰਾਧ ਸ਼ਾਖਾ ਦੀਆਂ 8 ਟੀਮਾਂ ਵੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ।