Salman Khan News: ਮੁੰਬਈ ਪੁਲਿਸ ਦਾ ਬਿਆਨ, ‘3 ਵਾਰ ਹੋਈ ਸਲਮਾਨ ਖ਼ਾਨ ਦੇ ਘਰ ਦੀ ਰੇਕੀ, 5 ਰਾਊਂਡ ਹੋਏ ਫਾਇਰ’
Published : Apr 16, 2024, 2:43 pm IST
Updated : Apr 16, 2024, 3:17 pm IST
SHARE ARTICLE
"Accused Did 3 Recces Of Salman Khan's House, Fired 5 Shots": Mumbai Police

ਅਦਾਲਤ ਨੇ ਮੁਲਜ਼ਮਾਂ ਦਾ 25 ਅਪ੍ਰੈਲ ਤਕ ਦਾ ਰਿਮਾਂਡ ਦਿਤਾ

Salman Khan News: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੀ ਤਿੰਨ ਵਾਰ ਰੇਕੀ ਕੀਤੀ ਗਈ ਅਤੇ ਪੰਜ ਗੋਲੀਆਂ ਚਲਾਈਆਂ ਗਈਆਂ। ਮੁੰਬਈ ਪੁਲਿਸ ਨੇ ਅੱਜ ਗੁਜਰਾਤ ਦੇ ਭੁਜ ਤੋਂ ਇਸ ਅਪਰਾਧ 'ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਨੇੜੇ ਹੋਈ ਗੋਲੀਬਾਰੀ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ।

ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਦਸਿਆ ਕਿ ਐਤਵਾਰ ਸਵੇਰੇ 4:55 ਵਜੇ ਇਕ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਮੁੰਬਈ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਦੇ ਬਾਹਰ ਪੰਜ ਰਾਉਂਡ ਫਾਇਰ ਕੀਤੇ, ਜਿਥੇ ਅਦਾਕਾਰ ਰਹਿੰਦਾ ਹੈ, ਅਤੇ ਮੌਕੇ ਤੋਂ ਫਰਾਰ ਹੋ ਗਏ।

ਮੁੰਬਈ ਕ੍ਰਾਈਮ ਬ੍ਰਾਂਚ ਦੇ ਜੁਆਇੰਟ ਸੀਪੀ ਲਖਮੀ ਗੌਤਮ ਨੇ ਪ੍ਰੈੱਸ ਕਾਨਫਰੰਸ 'ਚ ਦਸਿਆ, "ਹੁਣ ਮਾਮਲੇ 'ਚ ਧਾਰਾ 120ਬੀ ਵੀ ਜੋੜ ਦਿਤੀ ਗਈ ਹੈ। ਅਪਰਾਧ ਸ਼ਾਖਾ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ 12 ਟੀਮਾਂ ਬਣਾਈਆਂ ਸਨ। ਅਸੀਂ ਮਨੁੱਖੀ ਖੁਫੀਆ ਜਾਣਕਾਰੀ ਅਤੇ ਟੈਕਨੀਕਲ ਇੰਟੈਲੀਜੈਂਸ ਟੀਮ ਦੇ ਆਧਾਰ 'ਤੇ ਗੁਜਰਾਤ 'ਚ ਦੋਸ਼ੀਆਂ ਦੇ ਹੋਣ ਦੀ ਜਾਣਕਾਰੀ ਮਿਲੀ ਸੀ।  ਪੁਲਿਸ ਟੀਮ ਨੂੰ ਉਥੇ ਭੇਜਿਆ ਗਿਆ। ਮੁਲਜ਼ਮਾਂ ਕੋਲ ਹਥਿਆਰ ਸਨ, ਇਸ ਲਈ ਭੁਜ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਕਾਬੂ ਕਰ ਕੇ ਲਿਆਂਦਾ ਗਿਆ। ਅਦਾਲਤ ਨੇ ਮੁਲਜ਼ਮਾਂ ਦਾ 25 ਅਪ੍ਰੈਲ ਤਕ ਦਾ ਰਿਮਾਂਡ ਦਿਤਾ ਹੈ।

ਪੁਲਿਸ ਨੇ ਦਸਿਆ ਕਿ ਮੁਲਜ਼ਮ ਸਾਗਰ ਪਾਲ ਪਹਿਲਾਂ ਦੋ ਸਾਲ ਹਰਿਆਣਾ ਵਿਚ ਕੰਮ ਕਰਦਾ ਸੀ। ਸ਼ੱਕ ਹੈ ਕਿ ਉਸ ਦੌਰਾਨ ਸਾਗਰ ਵਿਸ਼ਨੋਈ ਗੈਂਗ ਦੇ ਸੰਪਰਕ ਵਿਚ ਆਇਆ ਹੋ ਸਕਦਾ ਹੈ।  ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) ਦੋਵੇਂ ਵਾਸੀ ਬਿਹਾਰ ਐਤਵਾਰ ਸਵੇਰੇ ਇਥੋਂ ਦੇ ਬਾਂਦਰਾ ਇਲਾਕੇ ਵਿਚ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਫਰਾਰ ਹੋ ਗਏ ਸਨ। ਪੁਲਿਸ ਨੇ ਦਸਿਆ ਕਿ ਦੋਵਾਂ ਨੂੰ ਸੋਮਵਾਰ ਦੇਰ ਰਾਤ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਮਾਤਾ ਨੋ ਮਧ ਪਿੰਡ ਤੋਂ ਫੜਿਆ ਗਿਆ।

ਅਪਰਾਧ ਸ਼ਾਖਾ ਨੇ ਇਸ ਆਧਾਰ 'ਤੇ ਦੋਵਾਂ ਵਿਅਕਤੀਆਂ ਦੀ 14 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਕਿ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਗੋਲੀਬਾਰੀ ਦੀ ਘਟਨਾ ਦੇ ਮਾਸਟਰਮਾਈਂਡ ਦੀ ਪਛਾਣ ਕਰਨ ਲਈ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਨੌਂ ਦਿਨਾਂ (25 ਅਪ੍ਰੈਲ ਤਕ) ਲਈ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਹੈ।

(For more Punjabi news apart from "Accused Did 3 Recces Of Salman Khan's House, Fired 5 Shots": Mumbai Police, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਆਪਣੇ ਖਾਸ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ NOC' ਲੋਕਾਂ ਨੇ BDPO Office 'ਚ ਕੀਤਾ Hungama ਭਖ ਗਿਆ ਮਾਹੌਲ

04 Oct 2024 12:25 PM

Canada ਚੋਂ 1 Lakh ਤੋਂ ਵੱਧ Students December 'ਚ ਹੋ ਸਕਦੇ ਨੇ Deport- ਸਖ਼ਤੀ ਕਰਕੇ ਨਹੀਂ ਮਿਲ ਰਿਹਾ Work Visa

04 Oct 2024 12:18 PM

Kulbir Zira ਦਾ ਹਾਲ ਜਾਣਨ ਪੁੱਜੇ ਐਮਪੀ SukhjinderSinghRandhawa ..

03 Oct 2024 12:26 PM

KangnaRanaut ਨੇ ਪੰਜਾਬੀਆਂ ਬਾਰੇ ਫਿਰ ਉਗਲਿਆ ਜ਼ਹਿਰ - 'ਚਿੱਟਾ ਲਗਾਉਂਦੇ ਨੇ, ਸ਼ਰਾਬਾਂ ਪੀਂਦੇ ਨੇ'?|

03 Oct 2024 12:19 PM

KangnaRanaut ਨੇ ਪੰਜਾਬੀਆਂ ਬਾਰੇ ਫਿਰ ਉਗਲਿਆ ਜ਼ਹਿਰ - 'ਚਿੱਟਾ ਲਗਾਉਂਦੇ ਨੇ, ਸ਼ਰਾਬਾਂ ਪੀਂਦੇ ਨੇ'?|

03 Oct 2024 12:17 PM
Advertisement