ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੇ ਆਖਰੀ ਸਾਹ ਲਿਆ।
Actor Dwarakish Death News: ਸੀਨੀਅਰ ਕੰਨੜ ਫਿਲਮ ਅਦਾਕਾਰ ਬੰਗਾਲੀ ਸ਼ਮਾ ਰਾਓ ਦਵਾਰਕਾਨਾਥ ਦਾ 81 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਦਵਾਰਕੀਸ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੇ ਆਖਰੀ ਸਾਹ ਲਿਆ।
ਅਪਣੇ ਫਿਲਮੀ ਸਫ਼ਰ ਵਿਚ, ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਅਤੇ ਲਗਭਗ 50 ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਵੀ ਕੀਤਾ। ਮੈਸੂਰ ਜ਼ਿਲ੍ਹੇ ਦੇ ਹੰਸੂਰ ਵਿਚ ਜਨਮੇ, ਦਵਾਰਕੀਸ਼ ਫਿਲਮਾਂ ਵਿਚ ਹਾਸਰਸ ਭੂਮਿਕਾਵਾਂ ਲਈ ਮਸ਼ਹੂਰ ਸਨ। ਅਪਣੀ ਕਾਮਿਕ ਟਾਈਮਿੰਗ ਕਾਰਨ ਉਹ ਹਰ ਘਰ ਵਿਚ ਪਛਾਣੇ ਜਾਂਦੇ ਸਨ। ਗਾਇਕ ਕਿਸ਼ੋਰ ਕੁਮਾਰ ਨੂੰ ਕੰਨੜ ਫਿਲਮ ਇੰਡਸਟਰੀ ਵਿਚ 'ਆਦੂ ਆਤਾ ਆਦੂ' ਗੀਤ ਨਾਲ ਪੇਸ਼ ਕਰਨ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ।
(For more Punjabi news apart from Actor Dwarakish Death News, stay tuned to Rozana Spokesman)